ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਵਾਂਟੇਡ ਸਨ ਬਦਮਾਸ਼
ਪਾਣੀਪਤ: ਹਰਿਆਣਾ ਦੇ ਪਾਣੀਪਤ ਦੇ ਸਮਾਲਖਾ ਕਸਬੇ ਤੋਂ ਇਕ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦੇ ਛੋਟੇ ਭਰਾ ਰਾਕੇਸ਼ ਉਰਫ਼ ਰਾਕੂ ਦਾ ਐਨਕਾਊਂਟਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ, ਤੀਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਇਆ
ਦੱਸ ਦੇਈਏ ਕਿ ਸ਼ੁੱਕਰਵਾਰ ਰਾਤ ਨੂੰ ਪਾਣੀਪਤ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ ਹੋਈ ਸੀ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ 'ਤੇ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿਤੀਆਂ। ਇਸ ਦੇ ਜਵਾਬ ਵਿਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਇਸ ਦੌਰਾਨ ਜੇਲ 'ਚ ਬੰਦ ਪ੍ਰਿਅਵਰਤ ਫੌਜੀ ਦੇ ਭਰਾ ਰਾਕੇਸ਼ ਉਰਫ ਰਾਕਾ ਦੀ ਹਸਪਤਾਲ 'ਚ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਮੁਲਜ਼ਮ ਗੰਭੀਰ ਹਾਲਤ ਵਿਚ ਜ਼ਖ਼ਮੀ ਹੈ।
ਇਹ ਵੀ ਪੜ੍ਹੋ: ਲੁਧਿਆਣਾ: 3 ਦਿਨਾਂ ਤੋਂ ਲਾਪਤਾ 14 ਸਾਲਾ ਲੜਕੇ ਦੀ ਛੱਪੜ 'ਚੋਂ ਮਿਲੀ ਲਾਸ਼
ਪੁਲਿਸ ਸੁਪਰਡੈਂਟ ਅਜੀਤ ਸ਼ੇਖਾਵਤ ਨੇ ਦਸਿਆ ਕਿ ਮੁਲਜ਼ਮ ਜਬਰੀ ਵਸੂਲੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵਲੋਂ ਹੀ ਕੁਰੂਕਸ਼ੇਤਰ 'ਚ ਔਡੀ ਕਾਰ 'ਚ ਜਾ ਰਹੇ ਪਰਿਵਾਰ 'ਤੇ ਗੋਲੀ ਚਲਾਈ ਗਈ ਸੀ। ਅਜੀਤ ਨੇ ਦਸਿਆ ਕਿ ਦੋਵੇਂ ਉਸ ਮਾਮਲੇ ਵਿੱਚ ਵੀ ਲੋੜੀਂਦੇ ਸਨ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਵਾਂ ਦੀ ਪਛਾਣ ਕੀਤੀ ਗਈ।