Mumbai Hit and Run Case : BMW ਟੱਕਰ ਮਾਮਲੇ ’ਚ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ 11 ਟੀਮਾਂ ਬਣਾਈਆਂ
Published : Jul 8, 2024, 9:32 pm IST
Updated : Jul 8, 2024, 9:32 pm IST
SHARE ARTICLE
File Photo.
File Photo.

Mumbai Hit and Run Case : ਸ਼ਿਵ ਸੈਨਾ ਨੇਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ 

Mumbai Hit and Run Case : ਮੁੰਬਈ: ਮੁੰਬਈ ਪੁਲਿਸ ਨੇ ਵਰਲੀ ਇਲਾਕੇ ’ਚ ਇਕ BMW ਕਾਰ ਦੀ ਟੱਕਰ ਨਾਲ ਇਕ ਔਰਤ ਦੀ ਮੌਤ ਦੀ ਜਾਂਚ ਦੇ ਮਾਮਲੇ ’ਚ ਸੱਤਾਧਾਰੀ ਸ਼ਿਵ ਸੈਨਾ ਦੇ ਇਕ ਲੀਡਰ ਦੇ ਬੇਟੇ ਨੂੰ ਫੜਨ ਲਈ 11 ਟੀਮਾਂ ਦਾ ਗਠਨ ਕੀਤਾ ਹੈ। 

ਸ਼ਿਵ ਸੈਨਾ ਲੀਡਰ ਰਾਜੇਸ਼ ਸ਼ਾਹ ਦਾ 24 ਸਾਲ ਦਾ ਬੇਟਾ ਮਿਹਿਰ ਸ਼ਾਹ BMW ਕਾਰ ਚਲਾ ਰਿਹਾ ਸੀ, ਜਿਸ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿਤੀ। ਇਸ ਘਟਨਾ ’ਚ ਸਕੂਟਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ। ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਮਿਹਿਰ ਸ਼ਾਹ ਵਿਰੁਧ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਵੀ ਜਾਰੀ ਕੀਤਾ ਗਿਆ ਹੈ। 

ਪੁਲਿਸ ਵਲੋਂ ਅਦਾਲਤ ਨੂੰ ਸੌਂਪੀ ਗਈ ਸੀ.ਸੀ.ਟੀ.ਵੀ. ਫੁਟੇਜ ’ਚ ਕਾਵੇਰੀ ਨਖਵਾ ਨੂੰ ਕਾਰ ਡੇਢ ਕਿਲੋਮੀਟਰ ਤਕ ਘਸੀਟਦੀ ਨਜ਼ਰ ਆ ਰਹੀ ਹੈ। ਫੁਟੇਜ ’ਚ ਮਿਹਿਰ ਸ਼ਾਹ ਅਤੇ ਸਹਿ-ਦੋਸ਼ੀ ਰਾਜਰਿਸ਼ੀ ਬਿਦਾਵਤ ਔਰਤ ਨੂੰ ਬੋਨਟ ਤੋਂ ਉਤਾਰਦੇ, ਉਸ ਨੂੰ ਸੜਕ ’ਤੇ ਸੁੱਟਦੇ ਅਤੇ ਫਿਰ ਗੱਡੀ ਨੂੰ ਪਿੱਛੇ ਕਰ ਕੇ ਉਸ ਨੂੰ ਮੁੜ ਕੁਚਲਦੇ ਨਜ਼ਰ ਆ ਰਹੇ ਹਨ। 

ਪੁਲਿਸ ਅਨੁਸਾਰ ਮਿਹਿਰ ਸ਼ਾਹ ਕਾਰ ਨੂੰ ਬਾਂਦਰਾ ਦੇ ਕਾਲਾਨਗਰ ਲੈ ਗਿਆ, ਉੱਥੇ ਬਿਦਾਵਤ ਦੀ ਮੌਜੂਦਗੀ ’ਚ ਗੱਡੀ ਛੱਡ ਦਿਤੀ, ਇਕ ਹੋਰ ਕਾਰ ਲੈ ਕੇ ਮਹਾਨਗਰ ਦੇ ਉੱਤਰੀ ਸਿਰੇ ਬੋਰੀਵਲੀ ਵਲ ਭੱਜ ਗਿਆ। 

ਇਕ ਪੁਲਿਸ ਅਧਿਕਾਰੀ ਨੇ ਕਿਹਾ, ‘‘ਮਿਹਿਰ ਅਪਣੀ ਪ੍ਰੇਮਿਕਾ ਦੇ ਘਰ ਗਿਆ ਸੀ ਅਤੇ ਉਦੋਂ ਤੋਂ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਉਸ ਨੇ ਬੋਰੀਵਲੀ ਖੇਤਰ ’ਚ ਅਪਣਾ ਮੋਬਾਈਲ ਫੋਨ ਬੰਦ ਕਰ ਦਿਤਾ ਸੀ। ਉਸ ਨੂੰ ਮਹਾਰਾਸ਼ਟਰ ਤੋਂ ਭੱਜਣ ਤੋਂ ਰੋਕਣ ਲਈ ਪੁਲਿਸ ਟੀਮਾਂ ਗੁਜਰਾਤ ਸਮੇਤ ਨੇੜਲੇ ਸੂਬਿਆਂ ’ਚ ਭੇਜੀਆਂ ਗਈਆਂ ਹਨ।’’

ਅਧਿਕਾਰੀ ਨੇ ਦਸਿਆ ਕਿ ਪੁਲਿਸ ਪਾਲਘਰ ’ਚ ਮਿਹਿਰ ਦੇ ਘਰ ਵੀ ਗਈ ਪਰ ਉਸ ਨੂੰ ਤਾਲਾ ਲੱਗਾ ਹੋਇਆ ਪਾਇਆ ਗਿਆ। ਹੁਣ ਤਕ ਦੀ ਜਾਂਚ ਦੇ ਅਨੁਸਾਰ, ਮਿਹਿਰ ਐਤਵਾਰ ਤੜਕੇ ਤਕ ਜੁਹੂ ਦੇ ਇਕ ਬਾਰ ’ਚ ਅਪਣੇ ਚਾਰ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ ਜਦੋਂ ਉਹ ਅਤੇ ਉਸ ਦਾ ਡਰਾਈਵਰ ਦਖਣੀ ਮੁੰਬਈ ਵਲ ਜਾ ਰਹੇ ਸਨ। 

ਪੁਲਿਸ ਨੇ ਬਾਰ ਦਾ 18,000 ਰੁਪਏ ਦਾ ਬਿਲ ਵੀ ਬਰਾਮਦ ਕਰ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਾਰ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 

ਅਧਿਕਾਰੀ ਨੇ ਕਿਹਾ, ‘‘ਹਾਦਸੇ ਤੋਂ ਬਾਅਦ ਮਿਹਿਰ ਦੇ ਪਿਤਾ ਅਤੇ ਸਹਿ-ਦੋਸ਼ੀ ਰਾਜੇਸ਼ ਸ਼ਾਹ ਡੇਢ ਘੰਟੇ ਦੇ ਅੰਦਰ ਮੌਕੇ ’ਤੇ ਪਹੁੰਚ ਗਏ। ਉਹ ਸਵੇਰੇ 6:45 ਵਜੇ ਮੌਕੇ ’ਤੇ ਪਹੁੰਚੇ। ਇਹ ਟੱਕਰ ਸਵੇਰੇ ਕਰੀਬ ਸਾਢੇ ਪੰਜ ਵਜੇ ਵਾਪਰੀ। ਰਾਜੇਸ਼ ਸ਼ਾਹ ’ਤੇ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇਣ ਅਤੇ ਸਬੂਤ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।’’

ਚੀਫ ਮੈਟਰੋਪੋਲੀਟਨ ਮੈਜਿਸਟਰੇਟ (ਸਿਵਰੀ) ਐਸ.ਪੀ. ਭੋਸਲੇ ਦੀ ਅਦਾਲਤ ਨੇ ਸੋਮਵਾਰ ਨੂੰ ਰਾਜੇਸ਼ ਸ਼ਾਹ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ। ਬਾਅਦ ’ਚ ਰਾਜੇਸ਼ ਨੂੰ ਜ਼ਮਾਨਤ ਦੇ ਦਿਤੀ ਗਈ ਸੀ। ਇਸ ਮਾਮਲੇ ’ਚ ਦੋਸ਼ੀ ਸ਼ਾਹ ਦੇ ਡਰਾਈਵਰ ਨੂੰ ਵੀ ਮੰਗਲਵਾਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ ਗਿਆ ਹੈ। 

ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸ਼ਿੰਦੇ ਨੇ ਕਿਹਾ, ‘‘ਜਦੋਂ ਤਕ ਮੈਂ ਮੁੱਖ ਮੰਤਰੀ ਹਾਂ, ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਅਮੀਰ, ਪ੍ਰਭਾਵਸ਼ਾਲੀ ਜਾਂ ਨੌਕਰਸ਼ਾਹਾਂ ਜਾਂ ਮੰਤਰੀਆਂ ਦਾ ਬੱਚਾ ਹੋਵੇ ਜਾਂ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ, ਛੋਟ ਨਹੀਂ ਦਿਤੀ ਜਾਵੇਗੀ।’’

ਸ਼ਿੰਦੇ ਨੇ ਕਿਹਾ, ‘‘ਉਨ੍ਹਾਂ ਨੇ ਪੁਲਿਸ ਨੂੰ ਸ਼ਕਤੀਸ਼ਾਲੀ ਅਤੇ ਅਸਰ-ਰਸੂਖ ਵਾਲੇ ਵਿਅਕਤੀਆਂ ਨਾਲ ਜੁੜੇ ਹਿੱਟ ਐਂਡ ਰਨ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਨਿਆਂ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ।’’

ਸ਼ਿੰਦੇ ਨੇ ਕਿਹਾ ਕਿ ਉਹ ਮਹਾਰਾਸ਼ਟਰ ’ਚ ਹਿੱਟ ਐਂਡ ਰਨ ਦੀਆਂ ਘਟਨਾਵਾਂ ’ਚ ਵਾਧੇ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ, ‘‘ਇਹ ਬਰਦਾਸ਼ਤ ਤੋਂ ਬਾਹਰ ਹੈ ਕਿ ਤਾਕਤਵਰ ਅਤੇ ਅਸਰ-ਰਸੂਖ ਵਾਲੇ ਲੋਕ ਸਿਸਟਮ ਨਾਲ ਛੇੜਛਾੜ ਕਰਨ ਲਈ ਅਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹਨ। ਨਿਆਂ ਦੀਆਂ ਅਜਿਹੀਆਂ ਅਸਫਲਤਾਵਾਂ ਨੂੰ ਮੇਰੀ ਸਰਕਾਰ ਬਰਦਾਸ਼ਤ ਨਹੀਂ ਕਰੇਗੀ।’’ 

ਉਨ੍ਹਾਂ ਕਿਹਾ, ‘‘ਆਮ ਨਾਗਰਿਕਾਂ ਦੀਆਂ ਜਾਨਾਂ ਸਾਡੇ ਲਈ ਕੀਮਤੀ ਹਨ। ਮੈਂ ਰਾਜ ਦੇ ਪੁਲਿਸ ਵਿਭਾਗ ਨੂੰ ਇਨ੍ਹਾਂ ਮਾਮਲਿਆਂ ਨੂੰ ਪੂਰੀ ਗੰਭੀਰਤਾ ਨਾਲ ਨਜਿੱਠਣ ਅਤੇ ਨਿਆਂ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ। ਅਸੀਂ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਲਈ ਸਖਤ ਸਜ਼ਾ ਦੇ ਨਾਲ ਸਖਤ ਕਾਨੂੰਨ ਲਾਗੂ ਕਰ ਰਹੇ ਹਾਂ।’’

ਵਰਲੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਸੀ, ‘‘ਮੈਂ ‘ਹਿੱਟ ਐਂਡ ਰਨ’ ਦੋਸ਼ੀ ਸ਼ਾਹ ਦੇ ਸਿਆਸੀ ਸਬੰਧਾਂ ’ਚ ਨਹੀਂ ਜਾਵਾਂਗਾ, ਪਰ ਮੈਨੂੰ ਉਮੀਦ ਹੈ ਕਿ ਪੁਲਿਸ ਦੋਸ਼ੀ ਨੂੰ ਫੜਨ ਅਤੇ ਉਸ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਤੇਜ਼ੀ ਨਾਲ ਕਾਰਵਾਈ ਕਰੇਗੀ। ਉਮੀਦ ਹੈ ਕਿ ਉਨ੍ਹਾਂ ਨੂੰ ਸ਼ਾਸਨ ਤੋਂ ਕੋਈ ਸਿਆਸੀ ਸੁਰੱਖਿਆ ਨਹੀਂ ਮਿਲੇਗੀ।’’

(For more news apart from Mumbai Hit and Run Case News, stay tuned to Rozana Spokesman)

Tags: hit and ru

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 22/01/2025

22 Jan 2025 12:24 PM

Jagjit Dallewal Medical Facility News : ਇੱਕ Training Doctor ਦੇ ਹੱਥ ਕਿਉਂ ਸੌਂਪੀ ਡੱਲੇਵਾਲ ਦੀ ਜ਼ਿੰਮੇਵਾਰੀ

22 Jan 2025 12:19 PM

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM
Advertisement