
ਲਗਭਗ ਇੱਕ ਘੰਟੇ ਰੁਕੀ ਰਹੀ ਫਲਾਇਟ
ਗੁਜਰਾਤ ਦੇ ਸੂਰਤ ਵਿੱਚ ਇੱਕ ਯਾਤਰੂ ਜ਼ਹਾਜ ਨੂੰ ਉਸ ਸਮੇਂ ਵੱਡੀ ਦਿੱਕਤ ਪੈਦਾ ਹੋ ਗਈ ਜਦੋਂ ਉਡਾਣ ਲਈ ਤਿਆਰ ਜ਼ਹਾਜ ਤੇ ਮੱਧੂ-ਮੱਖੀਆਂ ਤੇ ਝੂਡ ਨੇ ਹਮਲਾ ਕਰ ਦਿੱਤਾ
ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਮਗਰੋਂ ਜ਼ਹਾਜ ਨੂੰ ਇੱਕ ਘੰਟੇ ਤੱਕ ਰਨਵੇਅ ਤੇ ਹੀ ਰੁਕਣਾ ਪਿਆ, ਇਸ ਹਮਲੇ ਨੇ ਪੂਰੇ ਹਵਾਈ ਅੱਡੇ ਤੇ ਹਫੜਾ ਦਫੜੀ ਮਚਾ ਦਿੱਤੀ।
ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ 6E-7267 ਸ਼ਾਮ 4:20 ਵਜੇ ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੈਪੁਰ ਲਈ ਰਵਾਨਾ ਹੋਣੀ ਸੀ। ਜਦੋਂ ਇਹ ਘਟਨਾਕ੍ਰਮ ਵਾਪਰਿਆ
ਸ਼ੁਰੂਆਤ ਵਿੱਚ ਹਵਾਈ ਅੱਡੇ ਦੇ ਸਟਾਫ਼ ਨੂੰ ਲੱਗਿਆ ਕਿ ਮੱਧੂ-ਮੱਖੀਆਂ ਖੁਦ ਹੀ ਹੱਟ ਜਾਣਗੀਆਂ। ਪਰ ਜਦੋਂ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਰਵਾਇਤੀ ਤਰੀਕੇ ਨਾਲ ਧੂੰਆਂ ਛੱਡ ਕੇ ਮਧੂ-ਮੱਖੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਹ ਤਰੀਕਾ ਵੀ ਅਸਫਲ ਰਿਹਾ ਕਿਉਂਕਿ ਮਧੂ-ਮੱਖੀਆਂ ਦੀ ਗਿਣਤੀ ਵੱਧ ਰਹੀ ਸੀ।
ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ, ਹਵਾਈ ਅੱਡਾ ਪ੍ਰਸ਼ਾਸਨ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਨੇ ਹਾਈ-ਪ੍ਰੈਸ਼ਰ ਵਾਟਰ ਜੈੱਟ ਦੀ ਵਰਤੋਂ ਕਰਕੇ ਮਧੂ-ਮੱਖੀਆਂ ਨੂੰ ਜਹਾਜ਼ ਤੋਂ ਹਟਾਇਆ। ਇਸ ਸਾਰੀ ਪ੍ਰਕਿਰਿਆ ਵਿੱਚ ਲਗਭਗ ਇੱਕ ਘੰਟਾ ਲੱਗਿਆ ਅਤੇ ਫਲਾਈਟ ਨੇ ਅੰਤ ਵਿੱਚ ਸ਼ਾਮ 5:26 ਵਜੇ ਉਡਾਣ ਭਰੀ।