
ਪੁਲਿਸ ਨੇ 35 ਸਾਲ ਬਾਅਦ ਦੋਸ਼ੀ ਕੀਤਾ ਗ੍ਰਿਫਤਾਰ
ਕਰਨਾਟਕਾ ਵਿੱਚ 35 ਸਾਲ ਪਹਿਲਾਂ ਇੱਕ ਵਿਦਿਆਕਥੀ ਤੋਂ ਸਰਕਾਰੀ ਨੌਕਰੀ ਦਾ ਵਾਅਦਾ ਕਰ ਪੈਸੇ ਲੁੱਟਣ ਦੇ ਦੋਸ਼ ਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਕੁੱਲ ਰਕਮ ਸਿਰਫ਼ 200 ਰੁਪਏ ਸੀ ਇਹ ਸਾਰੀ ਘਟਨਾ 1990 ਦੀ ਹੈ ਜਦੋਂ ਵੈਕਅਟੇਸ਼ ਵੈਧਿਆ ਨਾਂ ਦੇ ਵਿਦਿਆਰਥੀ ਨੂੰ ਇੱਕ ਅਜਨਬੀ ਵਿਅਕਤੀ ਵੱਲੋਂ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਫਿਰ ਪੈਸੇ ਤੋਂ ਬਾਅਦ ਫਰਾਰ ਹੋ ਗਿਆ।
ਹੁਣ ਆਖਰਕਾਰ ਬੀ ਕੇਸ਼ਵਮੂਰਤੀ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਇਸ ਦੇ ਨਾਲ ਹੀ ਸਭ ਤੋਂ ਪੁਰਾਣੇ ਪੈਂਡਿਗ ਪਏ ਮਾਮਲੇ ਨੂੰ ਨਿਪਟਾਇਆ ਗਿਆ ਹੈ। ਹੁਣ ਦੋਸ਼ੀ 72 ਸਾਲ ਦਾ ਹੋ ਚੁਕਿਆ ਹੈ।
ਪੁਲਿਸ ਇੰਸਪੈਕਟਰ ਮੰਜੂ ਨਾਥ ਨੇ ਹਾਲੀ ਵਿੱਚ ਪੁਲਿਸ ਸਟੇਸ਼ਨ ਦਾ ਕੰਮ ਸੰਭਾਲਿਆ ਸੀ ਜਦੋਂ ਉਹ ਪੁਰਾਣੇ ਮਾਮਲਿਆ ਨੂੰ ਖੰਗਾਲ ਰਹੇ ਸਨ ਤਾਂ ਉਸ ਦੀ ਨਜ਼ਰ ਇਸ ਮਾਮਲੇ ਤੇ ਪਈ। ਪੁਲਿਸ ਇੰਸਪੈਕਟਰ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਮੈਨੂੰ ਇਹ ਦਿਲਚਸਪ ਲੱਗਿਆ ਕਿਉਂਕਿ ਇਹ ਮਾਮਲਾ 200 ਰੁਪਏ ਨੂੰ ਲੈ ਕੇ ਦਰਜ ਕੀਤਾ ਗਿਆ ਸੀ।