ਚੋਣ ਜਿੱਤਣ ਲਈ ਘਟੀਆ ਹੱਥਕੰਡੇ ਅਪਣਾ ਰਹੀ ਹੈ ਮੋਦੀ ਸਰਕਾਰ
Published : Aug 8, 2018, 3:52 pm IST
Updated : Aug 8, 2018, 5:32 pm IST
SHARE ARTICLE
Sunil Jakhar
Sunil Jakhar

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਭਰ ਦੇ 18 ਹਜ਼ਾਰ ਪੈਟਰੋਲ ਪੰਪਾਂ 'ਤੇ ਕੰਮ ਕਰਦੇ ਤਕਰੀਬਨ

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਭਰ ਦੇ 18 ਹਜ਼ਾਰ ਪੈਟਰੋਲ ਪੰਪਾਂ 'ਤੇ ਕੰਮ ਕਰਦੇ ਤਕਰੀਬਨ 15 ਲੱਖ ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਜਨਤਕ ਪੈਸੇ ਦੀ ਦੁਰਵਰਤੋ ਕਰਕੇ ਕੀਤੇ ਜਾ ਰਹੇ 'ਵੋਟਾਂ ਲਈ ਨਗਦੀ' ਬਾਰੇ ਵਿਸ਼ਾਲ ਸਕੈਂਡਲ ਦੇ ਸਬੰਧ ਵਿੱਚ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਤੱਕ ਪਹੁੰਚ ਕਰੇਗੀ|

Sunil JakharSunil Jakhar

ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੰਗੇ-ਟੇਡੇ ਢੰਗ ਨਾਲ ਜਿੱਤਣ ਦੀ ਕੀਤੀ ਜਾ ਰਹੀ ਹੱਦ ਦਰਜੇ ਦੀ ਘਟੀਆ ਕੋਸ਼ਿਸ਼ ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੋਕਾਂ ਵਿੱਚ ਜਾਵੇਗੀ| ਪੈਟਰੋਲ ਪੰਪਾਂ 'ਤੇ ਲੱਗੇ ਮੁਲਾਜ਼ਮਾਂ ਦੇ ਜਾਤ, ਧਰਮ ਅਤੇ ਚੋਣ ਹਲਕੇ ਸਬੰਧੀ ਅੰਕੜੇ ਇਕੱਤਰ ਕਰਨ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਜਾਖੜ ਨੇ ਕਿਹਾ ਕਿ ਇਸ ਦਾ ਉਦੇਸ਼ ਸਪਸ਼ਟ ਤੌਰ 'ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੈ|

ਉਨ੍ਹਾਂ ਕਿਹਾ ਕਿ ਹਲਕਾ ਆਧਾਰਤ ਅੰਕੜੇ ਇਕੱਤਰ ਕਰਨ ਦਾ ਹੋਰ ਕੋਈ ਮਕਸਦ ਨਹੀਂ ਹੋ ਸਕਦਾ| ਇਸ ਦਾ ਉਦੇਸ਼ ਸਿਰਫ਼ ਆਉਂਦੀਆਂ ਸੰਸਦ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦੀ ਟੋਹ ਲਾਉਣਾ ਹੀ ਹੈ| ਹਲਕਾਵਾਰ, ਧਰਮ ਅਤੇ ਜਾਤ ਆਧਾਰਤ ਅੰਕੜੇ ਇਕੱਤਰ ਕੀਤੇ ਜਾਣ ਤੋਂ ਇਲਾਵਾ ਪੈਟ੍ਰੋਲ ਪੰਪਾਂ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਆਧਾਰ, ਬੈਂਕ ਖਾਤਿਆਂ ਅਤੇ ਹੋਰ ਨਿੱਜੀ ਜਾਣਕਾਰੀ ਸਬੰਧੀ ਵੀ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ | ਕੈਂਬਰਿਜ ਵਿਸ਼ਲੇਸ਼ਨਾਤਮਕ ਵਿਵਾਦ ਅਤੇ ਰੂਸ ਵੱਲੋਂ ਅਗਲੇ ਸਾਲ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਸਬੰਧੀ ਆ ਰਹੀਆਂ

Petrol and Diesel Machine Petrol and Diesel 

ਰਿਪੋਰਟਾਂ ਦੌਰਾਨ ਹੀ ਪੈਟਰੋਲ ਪੰਪ ਮੁਲਾਜ਼ਮਾਂ ਬਾਰੇ ਅੰਕੜੇ ਇਕੱਤਰ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਚੋਣਾਂ ਜਿੱਤਣ ਵਾਸਤੇ ਦੇਸ਼ ਨੂੰ ਵੰਡਣ ਬਾਰੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਘਿਨਾਉਣੇ ਕਾਰੇ ਨੰਗੇ ਹੋ ਗਏ ਹਨ | ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਖੇ ਸੰਸਦ ਭਵਨ ਵਿੱਚ ਜ਼ੀਰੋ ਆਵਰ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹੋਏ ਜਾਖੜ ਨੇ ਹਾਈਡਰੋ ਕਾਰਬਨ ਸਕਿਲ ਕੌਾਸਲ ਦੇ ਭੇਸ ਵਿੱਚ ਇਹ ਕਾਰਜ ਕਰਾਉਣ ਲਈ ਕੇਂਦਰ ਸਰਕਾਰ ਦੀ ਤਿੱਖੀ ਆਲੋਚਣਾ ਕੀਤੀ |

ਸ੍ਰੀ ਜਾਖੜ ਨੇ ਕਿਹਾ ਕਿ ਅੰਕੜੇ ਇਕੱਤਰ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ 500 ਰੁਪਏ ਨਗਦ ਅਤੇ ਲਰਨਿੰਗ ਸਰਟੀਫਿਕੇਟ ਚੋਣਾਂ ਤੋਂ ਬਿਲਕੁਲ ਪਹਿਲਾਂ ਦਿੱਤਾ ਜਾਵੇਗਾ | ਇਸ ਨਾਲ ਉਨ੍ਹਾਂ ਦੀ ਵੋਟਿੰਗ ਕਾਰਗੁਜਾਰੀ 'ਤੇ ਪ੍ਰਭਾਵ ਪਵੇਗਾ | ਉਨ੍ਹਾਂ ਕਿਹਾ ਕਿ ਇਹ ਵੋਟਰਾਂ ਨੂੰ ਰਿਸ਼ਵਤ ਦੇਣ ਦਾ ਸਪਸ਼ਟ ਮਾਮਲਾ ਹੈ| ਸ੍ਰੀ ਜਾਖੜ ਨੇ ਕਿਹਾ ਕਿ ਪੈਟ੍ਰੋਲ ਪੰਪਾਂ ਦੇ ਜਿਹੜੇ ਮਾਲਕ ਇਹ ਅੰਕੜੇ ਨਹੀਂ ਦੇ ਰਹੇ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਤੇਲ ਦੀ ਸਪਲਾਈ ਰੋਕ ਕੇ ਸਜ਼ਾ ਦਿੱਤੀ ਜਾ ਰਹੀ ਹੈ|

PM ModiPM Modi

ਇਸ ਸਮੁੱਚੀ ਪ੍ਰਕਿਰਿਆ ਨੂੰ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਨਿੱਜਤਾ 'ਤੇ ਇਕ ਹੋਰ ਹਮਲਾ ਦੱਸਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਸਮੁੱਚਾ ਦੇਸ਼ ਪੂਰੇ ਭੈਅ ਵਿੱਚ ਜਿਊ ਰਿਹਾ ਹੈ ਅਤੇ ਕੇਂਦਰ ਸਰਕਾਰ ਲੋਕਾਂ ਦੇ ਹਰ ਕਾਰਜ 'ਤੇ ਨਿਗ੍ਹਾ ਰੱਖ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ 'ਤੇ ਅਜਿਹੇ ਹਮਲੇ ਦੀ ਆਗਿਆ ਨਹੀਂ ਦੇਵੇਗੀ | ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਅਜ਼ਾਦੀ ਅਤੇ ਜਮਹੂਰੀ ਪ੍ਰਣਾਲੀ 'ਤੇ ਹਮਲਾ ਹੈ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਵਾਸਤੇ ਹਰ ਤਿੱਖਾ ਸੰਘਰਸ਼ ਕਰੇਗੀ |

ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਢਾਹ ਲਾਉਣ ਲਈ ਹਰ ਯਤਨ ਕਰ ਰਹੀ ਹੈ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਹਰ ਹੇਠਲੇ ਪੱਧਰ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਰੇ ਮੁੱਖ ਮੋਰਚਿਆਂ 'ਤੇ ਅਸਫ਼ਲ ਹੋ ਗਈ ਹੈ ਅਤੇ ਇਸ ਦੀ ਕੋਈ ਵੀ ਸਫ਼ਲਤਾ ਨਹੀਂ ਹੈ | ਇਸੇ ਕਰਕੇ ਹੀ ਮੋਦੀ ਸਰਕਾਰ ਗੈਰ-ਕਾਨੂੰਨੀ ਤਰੀਕੇ ਨਾਲ ਵੋਟਰਾਂ ਨੂੰ ਭਰਮਾਉਣ ਲਈ ਹਰ ਘਟੀਆ ਅਤੇ ਸੌੜੀ ਸਿਆਸਤ ਕਰ ਰਹੀ ਹੈ|

BhajpaBJP

ਸ੍ਰੀ ਜਾਖੜ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਜ਼ਿਕਰਯੋਗ ਕੰਮ ਨਹੀਂ ਕੀਤਾ ਜਿਸ ਬਾਰੇ ਉਹ ਲੋਕਾਂ ਨੂੰ ਕੁਝ ਦੱਸ ਸਕੇ | ਉਨ੍ਹਾਂ ਕਿਹਾ ਕਿ ਪੈਟ੍ਰੋਲ ਪੰਪ ਮੁਲਾਜ਼ਮਾਂ ਦੀ ਸੂਚਨਾ ਇਕੱਤਰ ਕਰਨਾ ਮੋਦੀ-ਸ਼ਾਹ ਦੀ ਅਗਲੀਆਂ ਚੋਣਾਂ ਹਰ ਕੀਮਤ 'ਤੇ ਜਿੱਤਣ ਦੇ ਸਬੰਧ ਵਿੱਚ ਇਕ ਹੋਰ ਖੇਡ ਹੈ ਪਰ ਕਾਂਗਰਸ ਦੇ ਸਮਰਥਨ ਨਾਲ ਭਾਰਤ ਦੇ ਲੋਕ 2019 ਦੀਆਂ ਚੋਣਾਂ ਦੌਰਾਨ ਬੀ.ਜੇ.ਪੀ. ਅਤੇ ਉਸ ਦੇ ਜੋਟੀਦਾਰਾਂ ਨੂੰ ਮੂੰਹਤੋੜਵਾਂ ਜਵਾਬ ਦੇਣਗੇ|

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement