
IMA ਨੇ ਪ੍ਰਧਾਨ ਮੰਤਰੀ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਕੁੱਲ 196 ਡਾਕਟਰਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ।
ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਕੁੱਲ 196 ਡਾਕਟਰਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ। ਆਈਐਮਏ ਨੇ ਕੋਵਿਡ-19 ਸੰਕਟ ਖਿਲਾਫ ਲੜਾਈ ਵਿਚ ਅਪਣੀ ਜਾਨ ਗਵਾਉਣ ਵਾਲੇ ਡਾਕਟਰਾਂ ਦੀ ਸੁਰੱਖਿਆ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
Doctors
ਆਈਐਮਏ ਨੇ ਕਿਹਾ, ‘ਆਈਐਮਏ ਵੱਲੋਂ ਇਕੱਠੇ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਸਾਡੇ ਦੇਸ਼ ਨੇ 196 ਡਾਕਟਰਾਂ ਨੂੰ ਖੋ ਦਿੱਤਾ ਹੈ, ਜਿਨ੍ਹਾਂ ਵਿਚ 170 ਦੀ ਉਮਰ 50 ਸਾਲ ਤੋਂ ਜ਼ਿਆਦਾ ਸੀ’। ਜਦਕਿ ਹਰ ਦਿਨ ਕੋਰੋਨਾ ਪੀੜਤ ਹੋ ਰਹੇ ਅਤੇ ਅਪਣੀ ਜਾਨ ਗਵਾ ਰਹੇ ਡਾਕਟਰਾਂ ਦੀ ਗਿਣਤੀ ਵਧੀ ਜਾ ਰਹੀ ਹੈ। ਹਾਲਾਂਕਿ ਇਹਨਾਂ ਵਿਚ ਆਮ ਅਭਿਆਸੀ (general practitioners) ਵੀ ਸ਼ਾਮਲ ਹਨ। ਡਾਕਟਰਾਂ ਦੀ ਸੰਸਥਾ ਨੇ ਕਿਹਾ ਕਿ ਜ਼ਿਆਦਾਤਰ ਜਨਤਾ ਬੁਖਾਰ ਅਤੇ ਇਸ ਨਾਲ ਸਬੰਧਤ ਲੱਛਣ ਹੋਣ ‘ਤੇ ਆਮ ਡਾਕਟਰਾਂ ਦੀ ਸਲਾਹ ਲੈਂਦੀ ਹੈ।
Doctors
ਡਾਕਟਰਾਂ ਨੂੰ ਮਿਲੇ ਸਰਕਾਰੀ ਮੈਡੀਕਲ ਅਤੇ ਜੀਵਨ ਬੀਮਾ ਸੁਵਿਧਾ- ਆਈਐਮਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ, ਆਈਐਮਏ ਨੇ ਉਹਨਾਂ ਨੂੰ ਡਾਕਟਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਲੋੜੀਂਦੀ ਦੇਖਭਾਲ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਾਰੇ ਖੇਤਰਾਂ ਵਿਚ ਡਾਕਟਰਾਂ ਨੂੰ ਸਰਕਾਰੀ ਮੈਡੀਕਲ ਅਤੇ ਜੀਵਨ ਬੀਮਾ ਸੁਵਿਧਾ ਦੇਣ ਦੀ ਗੱਲ ਕਹੀ ਗਈ ਹੈ।
Indian Medical Association
ਕੋਵਿਡ-19 ਨਾਲ ਹੋ ਰਹੀ ਡਾਕਟਰਾਂ ਦੀ ਮੌਤ ਦੀ ਦਰ ਖਤਰਨਾਕ ਪੱਧਰ ‘ਤੇ ਪਹੁੰਚੀ
ਇਸ ਵਿਚ ਕਿਹਾ ਗਿਆ ਹੈ, ‘ਆਈਐਮਏ ਦੇਸ਼ ਭਰ ਵਿਚ ਫੈਲੇ ਉਹਨਾਂ 3.5 ਲੱਖ ਡਾਕਟਰਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਆਸ-ਪਾਸ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਦੱਸਣਾ ਉਚਿਤ ਹੈ ਕਿ ਕੋਵਿਡ-19 ਸਰਕਾਰੀ ਅਤੇ ਨਿੱਜੀ ਖੇਤਰ ਵਿਚਕਾਰ ਅੰਤਰ ਨਹੀਂ ਕਰਦਾ, ਇਹ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ’।
Doctors
ਡਾਕਟਰਾਂ ਵਿਚ ਵਧਦੇ ਕੋਵਿਡ-19 ਦੇ ਪ੍ਰਭਾਵ ਅਤੇ ਉਹਨਾਂ ਦੀਆਂ ਮੌਤਾਂ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਕੱਤਰ ਡਾਕਟਰ ਆਰਵੀ ਅਸ਼ੋਕਨ ਨੇ ਕਿਹਾ ਕਿ ਕੋਵਿਡ-19 ਕਾਰਨ ਡਾਕਟਰਾਂ ਵਿਚ ਮੌਤ ਦਰ ਹੁਣ ‘ਖਤਰਨਾਕ ਪੱਧਰ’ ‘ਤੇ ਪਹੁੰਚ ਗਈ ਹੈ।