
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰੋ।"
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਤੋਂ ਸਾਰੇ ਹਫ਼ਤਾਵਾਰੀ ਬਜ਼ਾਰ (Weekly Market) ਦੁਬਾਰਾ ਖੁੱਲ੍ਹਣ ਜਾ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ (Covid 2nd Wave) ਦੇ ਮੱਦੇਨਜ਼ਰ ਦਿੱਲੀ ਭਰ ਦੇ ਬਾਜ਼ਾਰ ਬੰਦ ਕੀਤੇ ਗਏ ਸਨ। ਹੁਣ ਰੋਜ਼ਾਨਾ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦੇਖ ਕੇ, ਅਨਲੌਕ (Unlock) ਦੀ ਪ੍ਰਕਿਰਿਆ ਦੇ ਦੌਰਾਨ ਸਾਰੇ ਬਾਜ਼ਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
ਹੋਰ ਪੜ੍ਹੋ: ਨੀਰਜ ਚੋਪੜਾ ਨੂੰ 2 ਕਰੋੜ ਅਤੇ ਦੂਜੇ ਤਗਮਾ ਜੇਤੂਆਂ ਨੂੰ 1-1 ਕਰੋੜ ਦੇਵੇਗਾ BYJU's
Weekly Markets to reopen in Delhi
ਦਿੱਲੀ ਦੇ ਸਾਰੇ ਹਫ਼ਤਾਵਾਰੀ ਬਾਜ਼ਾਰ ਖੋਲ੍ਹਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਟਵੀਟ (Tweet) ਕੀਤਾ ਕਿ “ਸੋਮਵਾਰ ਤੋਂ ਦਿੱਲੀ ਵਿਚ ਹਫ਼ਤਾਵਾਰੀ ਬਾਜ਼ਾਰ ਖੁੱਲ੍ਹ ਰਹੇ ਹਨ। ਸਰਕਾਰ ਗਰੀਬ ਲੋਕਾਂ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਲਈ ਬਹੁਤ ਚਿੰਤਤ ਹੈ। ਹਾਲਾਂਕਿ, ਹਰ ਕਿਸੇ ਦੀ ਸਿਹਤ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਮਹੱਤਵਪੂਰਨ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰੋ।"
ਹੋਰ ਪੜ੍ਹੋ: ਨੌਜਵਾਨਾਂ ਨੇ DJ ਲਗਾ ਕੇ ਕੀਤੀ ਹੁੱਲੜਬਾਜੀ, ਗੁਆਂਢੀਆਂ ਨੇ ਰੋਕਿਆ ਤਾਂ ਉਹਨਾਂ ਨਾਲ ਕੀਤੀ ਕੁੱਟਮਾਰ
Weekly markets are being opened from Monday. These r poor people. Govt is quite concerned about their livelihoods. However, everyone’s health and lives are also imp. I urge everyone to follow Covid appropriate behaviour after these mkts are opened.
— Arvind Kejriwal (@ArvindKejriwal) August 7, 2021
ਲੰਮੇ ਸਮੇਂ ਬਾਅਦ ਦਿੱਲੀ ਵਿਚ ਹਫ਼ਤਾਵਾਰੀ ਬਾਜ਼ਾਰ ਖੁੱਲ੍ਹਣ ਵਾਲੇ ਹਨ। ਇਸ ਤੋਂ ਪਹਿਲਾਂ, ਇੱਕ ਹਫਤਾਵਾਰੀ ਬਾਜ਼ਾਰ ਨੂੰ 50 ਪ੍ਰਤੀਸ਼ਤ ਵਿਕਰੇਤਾਵਾਂ (50 percent sellers) ਦੇ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦੇਖਣ ਤੋਂ ਬਾਅਦ ਦੋ ਹਫਤੇ ਪਹਿਲਾਂ ਹੀ ਮੈਟਰੋ ਨੂੰ 100 ਪ੍ਰਤੀਸ਼ਤ ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿੱਤੀ ਗਈ ਸੀ।
Weekly Markets to reopen in Delhi
ਹੋਰ ਪੜ੍ਹੋ: ਵਿਆਹ ਵਾਲੇ ਮੁੰਡੇ ਦੀ ਕਰੰਟ ਲੱਗਣ ਨਾਲ ਹੋਈ ਮੌਤ, ਕਰ ਰਿਹਾ ਸੀ ਤਿਆਰੀਆਂ
ਸਰਕਾਰ ਦੇ ਹਫ਼ਤਾਵਾਰੀ ਬਾਜ਼ਾਰ ਖ੍ਹੋਲਣ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੀ ਰੋਜ਼ੀ -ਰੋਟੀ ਚਲਾ ਸਕਣਗੇ। ਇਸ ਦੇ ਨਾਲ ਹੀ ਡੀਟੀਸੀ ਦੀਆਂ ਬੱਸਾਂ, ਜਿਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਦਾ ਜੀਵਨ ਕਿਹਾ ਜਾਂਦਾ ਹੈ, ਵੀ ਸੋਮਵਾਰ ਤੋਂ ਪੂਰੀ ਸਮਰੱਥਾ ਵਾਲੀ ਸੀਟ ਦੇ ਨਾਲ ਸਵਾਰੀ ਕਰ ਸਕਣਗੀਆਂ।