
22 ਜੁਲਾਈ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ 200 ਕਿਸਾਨਾਂ ਦੇ ਜੱਥੇ ਨੇ ਮੱਧ ਦਿੱਲੀ ਦੇ ਜੰਤਰ ਮੰਤਰ ’ਤੇ ‘ਕਿਸਾਨ ਸੰਸਦ’ ਸ਼ੁਰੂ ਕੀਤੀ।
ਨਵੀਂ ਦਿੱਲੀ: 22 ਜੁਲਾਈ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ 200 ਕਿਸਾਨਾਂ ਦੇ ਜੱਥੇ ਨੇ ਮੱਧ ਦਿੱਲੀ ਦੇ ਜੰਤਰ ਮੰਤਰ ’ਤੇ ‘ਕਿਸਾਨ ਸੰਸਦ’ ਸ਼ੁਰੂ ਕੀਤੀ। ਜੰਤਰ ਮੰਤਰ, ਸੰਸਦ ਭਵਨ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਹੈ ਜਿੱਥੇ ਸੰਸਦ ਦਾ ਮਾਨਸੂਨ ਸੈਸ਼ਨ ਚਲ ਰਿਹਾ ਹੈ। ਕਿਸਾਨ ਸੰਸਦ ਆਯੋਜਨ ਕਰਨ ਦਾ ਉਦੇਸ਼ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਕਿਸਾਨਾਂ ਦਾ ਅੰਦੋਲਨ ਹੁਣ ਵੀ ਜਾਰੀ ਹੈ ਅਤੇ ਕੇਂਦਰ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਹ ਵੀ ਜਾਣਦੇ ਹਨ ਕਿ ਸੰਸਦ ਕਿਵੇਂ ਚਲਾਈ ਜਾਂਦੀ ਹੈ। ‘ਕਿਸਾਨ ਸੰਸਦ’ ਮਾਨਸੂਨ ਸੈਸ਼ਨ ਖਤਮ ਹੋਣ ਤੱਕ ਚੱਲੇਗੀ।
IFrameFarmers Parliament at Jantar Mantar
ਹੋਰ ਪੜ੍ਹੋ: MSP ਨੀਤੀ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਸਾਨ ਫਸਲ ਵੇਚਣ ਲਈ ਆਜ਼ਾਦ- ਸਰਕਾਰ
ਕਿਸਾਨ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸਿਰਫ ਸੰਸਦ ਲਗਾਉਣਾ ਚਾਹੁੰਦੇ ਨੇ, ਉਹਨਾਂ ਨੂੰ ਜਿਹੜੀ ਵੀ ਥਾਂ ਦਿੱਤੀ ਜਾਵੇਗੀ, ਉੱਥੇ ਹੀ ਉਹ ਅਪਣੀ ਸੰਸਦ ਲਗਾਉਣਗੇ। ਕਿਸਾਨਾ ਵਿਚ ਕਾਫੀ ਜੋਸ਼ ਤੇ ਉਤਸ਼ਾਹ ਦੇਖਿਆ ਗਿਆ।
Farmers Parliament at Jantar Mantar
ਹੋਰ ਪੜ੍ਹੋ: ਜੇ ਵਿਰਧੀ ਧਿਰਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਚਰਚਾ ਕਿਉਂ ਨਹੀਂ ਕਰ ਰਹੀਆਂ- ਖੇਤੀਬਾੜੀ ਮੰਤਰੀ
ਜੰਤਰ-ਮੰਤਰ ਵਿਖੇ ਸੰਸਦ ਲਗਾਉਣ ਲਈ ਦਿੱਲੀ ਪੁਲਿਸ ਨੇ ਵੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਇਸ ਦੇ ਬਾਵਜੂਦ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਰਵਾਨਾ ਹੋ ਰਹੇ 200 ਕਿਸਾਨਾਂ ਦੇ ਜਥੇ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ। 22 ਜੁਲਾਈ ਤੋਂ ਸ਼ੁਰੂ ਹੋਈ ਇਸ ਸੰਸਦ ਵਿਚ ਹਰ ਰੋਜ਼ 200 ਕਿਸਾਨ ਜੰਤਰ-ਮੰਤਰ ਲਈ ਰਵਾਨਾ ਹੁੰਦੇ ਹਨ। ਇਸ ਮੌਕੇ ਬਜ਼ੁਰਗ ਅਤੇ ਔਰਤਾਂ ਵੀ ਵਧ-ਚੜ੍ਹ ਦੇ ਕਿਸਾਨ ਸੰਸਦ ਵਿਚ ਹਾਜ਼ਰੀ ਭਰ ਰਹੀਆਂ ਹਨ।