
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਹ ਐਲਾਨ ਕੀਤਾ
Karnataka News : ਰਾਜ ਸਰਕਾਰ ਨੇ 4 ਅਗਸਤ ਨੂੰ ਸ਼ੱਕੀ ਹਾਲਾਤਾਂ ਵਿਚ ਮ੍ਰਿਤਕ ਪਾਏ ਗਏ ਪੁਲਿਸ ਸਬ-ਇੰਸਪੈਕਟਰ ਪਰਸ਼ੂਰਾਮ ਦੀ ਪਤਨੀ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਹ ਐਲਾਨ ਕੀਤਾ।
ਪਰਮੇਸ਼ਵਰ ਨੇ ਬੁੱਧਵਾਰ ਨੂੰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਠੁਕਰਾ ਕੇ ਸੀਆਈਡੀ ਜਾਂਚ ਕਰਵਾਉਣ ਲਈ ਸਹਿਮਤੀ ਦਿੱਤੀ।ਸਬ-ਇੰਸਪੈਕਟਰ ਦੀ ਪਤਨੀ ਸ਼ਵੇਤਾ ਐੱਨਵੀ ਨੇ ਇਸ ਸਬੰਧ 'ਚ ਯਾਦਗੀਰ ਦੇ ਕਾਂਗਰਸ ਵਿਧਾਇਕ ਚੰਨਾਰੈੱਡੀ ਤੰਨੂਰ ਅਤੇ ਉਸ ਦੇ ਬੇਟੇ ਪੰਪਨਾਗੌੜਾ ਤੰਨੂਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਉਨ੍ਹਾਂ ਨੇ ਆਰੋਪ ਲਾਇਆ ਕਿ ਉਨ੍ਹਾਂ ਦੇ ਪਤੀ ਦਾ ਟ੍ਰਾਂਸਫਰ ਨੂੰ ਰੋਕਣ ਲਈ ਰੈਡੀ ਅਤੇ ਉਸ ਦੇ ਪੁੱਤਰ ਨੇ 30 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਕਾਰਨ ਉਸ ਨੇ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਲਈ। ਸ਼ਵੇਤਾ ਨੇ ਦੋਸ਼ ਲਾਇਆ ਕਿ ਪੈਸੇ ਨਾ ਦੇਣ 'ਤੇ ਉਸ ਦੇ ਪਤੀ ਦਾ ਪੋਸਟਿੰਗ ਦੇ ਸੱਤ ਮਹੀਨਿਆਂ ਦੇ ਅੰਦਰ ਹੀ ਤਬਾਦਲਾ ਕਰ ਦਿੱਤਾ ਗਿਆ।
ਗ੍ਰਹਿ ਮੰਤਰੀ ਨੇ ਕੋਪਲ ਜ਼ਿਲੇ ਦੇ ਸੋਮਨਾਲ ਪਿੰਡ ਵਿਚ ਦੁਖੀ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਅਸੀਂ ਉਨ੍ਹਾਂ (ਸਬ-ਇੰਸਪੈਕਟਰ) ਨੂੰ ਵਾਪਸ ਨਹੀਂ ਲਿਆ ਸਕਦੇ ਪਰ ਪਰਿਵਾਰ ਨੂੰ ਦਿਲਾਸਾ ਦੇਣਾ ਮੇਰਾ ਫਰਜ਼ ਹੈ।” ਇਹ ਮੇਰੇ ਲਈ ਵੀ ਨੁਕਸਾਨ ਹੈ। ਉਹ ਦਲਿਤ ਭਾਈਚਾਰੇ ਦਾ ਇਮਾਨਦਾਰ ਅਫਸਰ ਸੀ।''
ਪਰਮੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਨੇ ਸਬ-ਇੰਸਪੈਕਟਰ ਦੀ ਪਤਨੀ ਨੂੰ ਗ੍ਰਹਿ ਵਿਭਾਗ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਪਰ ਉਨ੍ਹਾਂ ਨੇ ਗੁਲਬਰਗਾ ਬਿਜਲੀ ਸਪਲਾਈ ਕੰਪਨੀ (ਗੇਸਕਾਮ) ਵਿੱਚ ਨੌਕਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ’ਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੂੰ 50 ਲੱਖ ਰੁਪਏ ਵੀ ਉਨ੍ਹਾਂ ਦੇ ਵਿਭਾਗ ਅਤੇ ਸੂਬਾ ਸਰਕਾਰ ਵੱਲੋਂ ਪਰਿਵਾਰ ਨੂੰ ਵਿਸ਼ੇਸ਼ ਗ੍ਰਾਂਟ ਵਜੋਂ ਦਿੱਤੇ ਜਾਣਗੇ। ਪਰਮੇਸ਼ਵਰ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਤਬਾਦਲੇ ਪੈਸੇ ਲੈ ਕੇ ਨਹੀਂ ਹੁੰਦੇ ਅਤੇ ਜੇਕਰ ਕਿਸੇ ਦਾ ਸਮੇਂ ਤੋਂ ਪਹਿਲਾਂ ਤਬਾਦਲਾ ਹੁੰਦਾ ਹੈ ਤਾਂ ਉਸ ਕੋਲ ਕਰਨਾਟਕ ਪ੍ਰਸ਼ਾਸਨਿਕ ਟ੍ਰਿਬਿਊਨਲ (ਕੇਏਟੀ) ਕੋਲ ਜਾ ਕੇ ਸਟੇਅ ਮੰਗਣ ਦਾ ਵਿਕਲਪ ਹੁੰਦਾ ਹੈ।