ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸਿਧਾਰਥ ਸੰਘਵੀ ਲਾਪਤਾ
Published : Sep 8, 2018, 12:10 pm IST
Updated : Sep 8, 2018, 12:10 pm IST
SHARE ARTICLE
HDFC Vice President goes missing
HDFC Vice President goes missing

ਮੁੰਬਈ ਦੇ ਕਮਲਾ ਮਿਲਸ ਵਿਚ ਸਥਿਤ ਐਚਡੀਐਫਸੀ ਦੇ ਉਪ ਪ੍ਰਧਾਨ ਸਿਧਾਰਥ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ। ਹਮੇਸ਼ਾ ਦੀ ਤਰ੍ਹਾਂ ਹੀ ਉਹ ਠੀਕ ਸਮੇਂ 'ਤੇ ਦਫ਼ਤਰ...

ਮੁੰਬਈ : ਮੁੰਬਈ ਦੇ ਕਮਲਾ ਮਿਲਸ ਵਿਚ ਸਥਿਤ ਐਚਡੀਐਫਸੀ ਦੇ ਉਪ ਪ੍ਰਧਾਨ ਸਿਧਾਰਥ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ। ਹਮੇਸ਼ਾ ਦੀ ਤਰ੍ਹਾਂ ਹੀ ਉਹ ਠੀਕ ਸਮੇਂ 'ਤੇ ਦਫ਼ਤਰ ਤੋਂ ਘਰ ਲਈ ਨਿਕਲੇ ਸਨ ਪਰ ਘਰ ਨਹੀ ਪਹੁੰਚ ਪਾਏ, ਘਰ ਵਿਚ ਪਤਨੀ ਇੰਤਜ਼ਾਰ ਕਰਦੀ ਰਹੀ ਅਤੇ ਪਰੇਸ਼ਾਨ ਹੋਕੇ ਰਾਤ 10:00 ਵਜੇ ਪੁਲਿਸ ਵਿਚ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾ ਦਿਤੀ। ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸਿਧਾਰਥ ਸੰਘਵੀ 5 ਸਤੰਬਰ ਤੋਂ ਕਮਲਾ ਮਿਲਸ ਦਫ਼ਤਰ ਤੋਂ ਲਾਪਤਾ ਹਨ। 6 ਸਤੰਬਰ ਨੂੰ ਕੋਪਰ ਖੈਰਾਨੇ ਖੇਤਰ ਵਿਚ ਉਨ੍ਹਾਂ ਦੀ ਕਾਰ ਦਾ ਪਤਾ ਲਗਾਇਆ ਗਿਆ ਸੀ।

HDFC Vice President Siddharth Kiran SanghviHDFC Vice President Siddharth Kiran Sanghvi

ਪੁਲਿਸ ਨੇ ਐਨਐਮ ਜੋਸ਼ੀ ਰਸਤਾ ਪੁਲਿਸ ਸਟੇਸ਼ਨ ਵਿਚ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰ ਲਈ ਹੈ। ਜਾਣਕਾਰੀ ਦੇ ਮੁਤਾਬਕ ਸਿਧਾਰਥ ਕੁਮਾਰ ਸੰਘਵੀ ਮਾਲਾਬਾਰ ਹਿੱਲ ਵਿਚ ਅਪਣੇ ਪਰਵਾਰ ਨਾਲ ਰਹਿੰਦੇ ਸਨ ਉਨ੍ਹਾਂ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਇਕ ਚਾਰ ਸਾਲ ਦਾ ਪੁੱਤਰ ਹੈ। ਸਿਧਾਰਥ ਪੰਜ ਸਤੰਬਰ ਬੁੱਧਵਾਰ ਨੂੰ ਰਾਤ 8:30 ਵਜੇ ਦਫ਼ਤਰ ਤੋਂ ਨਿਕਲੇ ਸਨ ਅਤੇ ਉਸ ਤੋਂ ਬਾਅਦ ਤੋਂ ਹੀ ਉਹ ਲਾਪਤਾ ਹੈ। ਸਿਧਾਰਥ ਦੇ ਲਾਪਤੇ ਹੋਣ ਤੋਂ ਅਗਲੇ ਦਿਨ ਨਵੀ ਮੁੰਬਈ ਤੋਂ ਉਨ੍ਹਾਂ ਦੀ ਕਾਰ ਬਰਾਮਦ ਹੋਈ ਜਿਸ ਦੀ ਸੀਟ ਉਤੇ ਖੂਨ ਦੇ ਧੱਬੇ ਸਨ।  

HDFC BankHDFC Bank

ਪੁਲਿਸ ਵਲੋਂ ਸਿਧਾਰਥ ਦੇ ਫੋਨ ਕਾਲ ਡਾਟਾ ਰਿਕਾਰਡ ਦੇ ਮੁਤਾਬਕ ਲਾਸਟ ਲੋਕੇਸ਼ਨ ਕਮਲਾ ਮਿਲ ਹੀ ਦੱਸੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਫੋਨ ਸਵਿਚ ਆਫ਼ ਕਰ ਦਿਤਾ ਗਿਆ ਸੀ। ਸਿਧਾਰਥ ਦੀ ਪਤਨੀ ਰਾਤ 10:00 ਵਜੇ ਤੱਕ ਪਤੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਉਸ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ। ਸਿਧਾਰਥ ਦੀ ਤਲਾਸ਼ ਵਿਚ ਮੁੰਬਈ ਪੁਲਿਸ ਅਤੇ ਕਰਾਇਮ ਬ੍ਰਾਂਚ ਦੀਆਂ ਟੀਮਾਂ ਲੱਗ ਗਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਵਿਚ ਸਿਧਾਰਥ ਦੇ ਨਾਲ ਕੋਈ ਹੋਰ ਵਿਅਕਤੀ ਵੀ ਮੌਜੂਦ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement