ਐਚਡੀਐਫ਼ਸੀ ਨੇ ਐਫ਼ਡੀ 'ਤੇ ਵਧਾਈ ਵਿਆਜ ਦਰਾਂ, ਛੋਟੇ ਨਿਵੇਸ਼ਕਾਂ ਨੂੰ ਹੋਵੇਗਾ ਵੱਡਾ ਮੁਨਾਫ਼ਾ
Published : Aug 7, 2018, 12:57 pm IST
Updated : Aug 7, 2018, 12:57 pm IST
SHARE ARTICLE
HDFC
HDFC

ਪ੍ਰਾਈਵੇਟ ਸੈਕਟਰ ਦੇ ਸੱਭ ਤੋਂ ਵੱਡੇ ਬੈਂਕ ਐਚਡੀਐਫ਼ਸੀ ਬੈਂਕ ਨੇ ਵੀ ਹੋਰ ਬੈਂਕਾਂ ਦੀ ਦੇਖਿਆ - ਦੇਖੀ ਫਿਕਸਡ ਡਿਪਾਜ਼ਿਟ (ਐਫ਼ਡੀ) 'ਤੇ ਅਪਣੀ ਵਿਆਜ ਦਰਾਂ ਨੂੰ ਵਧਾ ਦਿਤਾ...

ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ਸੱਭ ਤੋਂ ਵੱਡੇ ਬੈਂਕ ਐਚਡੀਐਫ਼ਸੀ ਬੈਂਕ ਨੇ ਵੀ ਹੋਰ ਬੈਂਕਾਂ ਦੀ ਦੇਖਿਆ - ਦੇਖੀ ਫਿਕਸਡ ਡਿਪਾਜ਼ਿਟ (ਐਫ਼ਡੀ) 'ਤੇ ਅਪਣੀ ਵਿਆਜ ਦਰਾਂ ਨੂੰ ਵਧਾ ਦਿਤਾ ਹੈ। ਬੈਂਕ ਨੇ ਵਿਆਜ ਦਰਾਂ ਵਿਚ 60 ਬੇਸਿਸ ਪੁਆਇੰਟ ਦੀ ਵਾਧਾ ਕੀਤੀ ਹੈ। ਇਹ ਵਾਧਾ ਬੈਂਕ ਨੇ ਇਕ ਕਰੋਡ਼ ਰੁਪਏ ਤੋਂ ਘੱਟ ਜਮ੍ਹਾਂ ਕਰਨ ਵਾਲੇ ਛੋਟੇ ਨਿਵੇਸ਼ਕਾਂ ਲਈ ਕੀਤੀਆਂ ਹਨ। ਬੈਂਕ ਦੀ ਵੈਬਸਾਈਟ 'ਤੇ ਦਿਤੀ ਗਈ ਸੂਚਨਾ ਦੇ ਮੁਤਾਬਕ ਤਿੰਨ ਮਹੀਨੇ ਤੋਂ ਘੱਟ ਦੀ ਐਫ਼ਡੀ 'ਤੇ ਮਿਲਣ ਵਾਲੀ ਵਿਆਜ ਦਰਾਂ ਵਿਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਹੈ।

Interest RateInterest Rate

ਐਫ਼ਡੀ ਦੀ ਵਿਆਜ ਦਰਾਂ ਵਿਚ 10 ਬੀਪੀਐਸ ਤੋਂ ਲੈ ਕੇ ਦੇ 60 ਬੀਪੀਐਸ ਦਾ ਵਾਧਾ ਕੀਤਾ ਗਿਆ ਹੈ। 6 ਅਗਸਤ 2018 ਤੋਂ ਬੈਂਕ ਦੇ ਗਾਹਕਾਂ ਨੂੰ ਇਸ ਦਰ ਤੋਂ ਵਿਆਜ ਮਿਲੇਗਾ। ਬੈਂਕ ਨੇ ਛੇ ਮਹੀਨੇ ਇਕ ਦਿਨ ਤੋਂ ਪੰਜ ਸਾਲਾਂ ਵਿਚ ਪਰਿਪੱਕਤਾ ਦੀ ਮਿਆਦ ਜਮ੍ਹਾਂ (ਟਰਮ ਡਿਪਾਜ਼ਿਟ) 'ਤੇ ਵਿਆਜ ਦਰ ਵਿਚ ਵਾਧਾ ਕੀਤਾ ਹੈ। ਛੇ ਤੋਂ ਨੌਂ ਮਹੀਨੇ ਦੀ ਪਰਿਪੱਕਤਾ ਵਾਲੀ ਜਮਹਾਂ 'ਤੇ 6.75 ਫ਼ੀ ਸਦੀ ਵਿਆਜ ਮਿਲੇਗਾ, ਜੋ ਪਹਿਲਾਂ ਦੀ ਤੁਲਨਾ ਵਿਚ 0.40 ਫ਼ੀ ਸਦੀ ਜ਼ਿਆਦਾ ਹੈ। 

HDFCHDFC

ਉਥੇ ਹੀ, ਨੌਂ ਮਹੀਨੇ ਤਿੰਨ ਦਿਨ ਦੀ ਲੰਮੀ ਮਿਆਦ ਤੋਂ ਲੈ ਕੇ ਇਕ ਸਾਲ ਤੋਂ ਘੱਟ ਮਿਆਦ ਦੀ ਪਰਿਪੱਕਤਾ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 60 ਆਧਾਰ ਅੰਕ (0.60 ਫ਼ੀ ਸਦੀ) ਵਧਾਇਆ ਗਿਆ ਹੈ, ਜਦਕਿ ਇੱਕ ਸਾਲ ਦੀ ਪਰਿਪੱਕਤਾ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 40 ਆਧਾਰ ਅੰਕ (0.40 ਫ਼ੀ ਸਦੀ) ਵਧਾ ਕੇ 7.25 ਫ਼ੀ ਸਦੀ ਕਰ ਦਿਤਾ ਗਿਆ ਹੈ। ਦੋ ਸਾਲ ਇਕ ਦਿਨ ਤੋਂ ਲੈ ਕੇ ਪੰਜ ਸਾਲ ਦੀ ਮਿਆਦ ਦੇ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ ਨੂੰ 10 ਆਧਾਰ ਅੰਕ (0.10 ਫ਼ੀ ਸਦੀ) ਵਧਾਇਆ ਗਿਆ ਹੈ।

HDFCHDFC

ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਵਧਣ ਦੀ ਚਿੰਤਾ ਦੇ ਮੱਦੇਨਜ਼ਰ, ਪਿਛਲੇ ਹਫ਼ਤੇ ਰੈਪੋ ਰੇਟ ਨੂੰ 0.25 ਫ਼ੀ ਸਦੀ ਵਧਾ ਕੇ 6.5 ਫ਼ੀ ਸਦੀ ਕਰ ਦਿਤਾ ਸੀ। ਮਹਿੰਗੇ ਤੇਲ ਦੀ ਵਜ੍ਹਾ ਨਾਲ ਜੂਨ ਵਿਚ ਛੋਟੀ ਰਿਟੇਲ ਮਹਿੰਗਾਈ 5 ਫ਼ੀ ਸਦੀ ਰਹੀ, ਜੋ ਪੰਜ ਮਹੀਨੇ ਦਾ ਸੱਭ ਤੋਂ ਉਚਾ ਪੱਧਰ ਹੈ। ਸਬੀਆਈ ਦੇ ਕਰੋਡ਼ਾਂ ਐਫ਼ਡੀ ਗਾਹਕਾਂ ਨੂੰ ਹੁਣ ਤੋਂ 6.6 ਫ਼ੀ ਸਦੀ ਤੋਂ ਲੈ ਕੇ 6.75 ਫ਼ੀ ਸਦੀ ਦੇ ਵਿਚ ਵਿਆਜ ਮਿਲੇਗਾ।

HDFCHDFC

ਹਾਲਾਂਕਿ ਸੀਨੀਅਰ ਨਾਗਰਿਕਾਂ ਨੂੰ 50 ਬੇਸਿਸ ਪੁਆਇੰਟ ਜ਼ਿਆਦਾ ਵਿਆਜ ਮਿਲੇਗਾ। ਦੋ ਸਾਲ ਤੋਂ ਹੇਠਾਂ ਵਾਲਿਆਂ ਨੂੰ ਇਸ ਮੁਨਾਫ਼ੇ ਦਾ ਕੋਈ ਫ਼ਾਇਦਾ ਨਹੀਂ ਮਿਲੇਗਾ। ਇਨ੍ਹਾਂ ਦੇ ਲਈ ਦਰਾਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ।  ਬੈਂਕ ਨੇ ਅਪਣੇ ਸਟਾਫ਼ ਅਤੇ ਪੈਨਸ਼ਨਰਾਂ ਲਈ ਵੀ ਐਫ਼ਡੀ ਦੀ ਵਿਆਜ ਦਰਾਂ ਵਿਚ ਵਿਆਜ ਵਿਚ ਵਾਧਾ ਕਰ ਦਿਤਾ ਹੈ। ਉਥੇ ਹੀ 60 ਸਾਲ ਤੋਂ ਉਤੇ ਦੇ ਸੀਨੀਅਰ ਨਾਗਰਿਕਾਂ ਲਈ ਆਮ ਪਬਲਿਕ ਨੂੰ ਮਿਲਣ ਵਾਲੇ ਵਿਆਜ ਤੋਂ ਵੀ ਇਕ ਫ਼ੀ ਸਦੀ ਜ਼ਿਆਦਾ ਮਿਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement