
ਗੁਲਾਬੀਨਗਰ ਵਿਚ ਬਾਰਿਸ਼ ਲਗਾਤਾਰ ਆਪਣੇ ਰੰਗ ਦਿਖਾ ਰਹੀ ਹੈ
ਜੈਪੁਰ : ਗੁਲਾਬੀਨਗਰ ਵਿਚ ਬਾਰਿਸ਼ ਲਗਾਤਾਰ ਆਪਣੇ ਰੰਗ ਦਿਖਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਤੋਂ ਲੈ ਕੇ ਸ਼ਾਮ ਤਕ ਬੱਦਲਵਾਈ ਅਤੇ ਹੁੰਮਸ ਦਾ ਜ਼ੋਰ ਰਿਹਾ। ਸ਼ਾਮ ਨੂੰ ਅਚਾਨਕ ਹਵਾਂ ਦੇ ਨਾਲ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਅਤੇ ਇੱਕ ਘੰਟੇ ਵਿਚ ਅੱਧਾ ਇੰਚ ਤੋਂ ਜ਼ਿਆਦਾ ( 13 . 3 ) ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ, ਉਥੇ ਹੀ 36 ਘੰਟੇ ਵਿਚ ਜੈਪੁਰ 'ਚ ਸਵਾ ਇੰਚ ( 33 . 7 ਮਿਮੀ ) ਬਾਰਿਸ਼ ਰਿਕਾਰਡ ਕੀਤੀ ਗਈ।
rain ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟੇ ਵਿਚ ਪੂਰਵੀ ਰਾਜਸਥਾਨ ਵਿਚ ਭਾਰੀ ਬਾਰਿਸ਼ ਅਤੇ ਪ੍ਰਦੇਸ਼ ਦੇ ਹੋਰ ਹਿੱਸਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਜੈਪੁਰ ਵਿਚ ਅੱਜ ਸਵੇਰੇ ਵੀ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਈ। ਕਿਹਾ ਜਾ ਰਿਹਾ ਹੈ ਕਿ 10 ਤੋਂ 15 ਮਿੰਟ ਤੱਕ ਸ਼ਹਿਰ ਦੇ ਕਈ ਇਲਾਕਿਆਂ ਵਿਚ ਹੱਲਕੀ ਬੂੰਦਾਬਾਂਦੀ ਹੋਈ। ਪਰ ਥੋੜੀ ਦੇਰ ਬਾਅਦ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਅਤੇ ਆਪਣਾ ਰੰਗ ਦਿਖਾਇਆ।
Rainਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਹੋਰ ਹਿਸਿਆਂ ਵਿਚ ਵੀ ਬਾਰਿਸ਼ ਦਾ ਦੌਰ ਜਾਰੀ ਹੈ। ਸਵਾਈ ਮਾਧੋਪੁਰ ਖੇਤਰ ਵਿਚ ਮੇਘ ਦਿਆਲੂ ਹੈ। ਇਥੇ 70 ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ। ਨਾਲ ਹੀ ਪੂਰਵੀ ਰਾਜਸਥਾਨ ਦੇ ਹੋਰ ਹਿੱਸਿਆਂ ਵਿਚ ਵੀ ਬਾਰਿਸ਼ ਦਾ ਦੌਰ ਜਾਰੀ ਰਿਹਾ। ਅਜਮੇਰ ਵਿਚ ਸ਼ਾਮ 5 . 30 ਵਜੇ ਤੱਕ 2 . 5 ਅਤੇ ਉਦੈਪੁਰ ਵਿਚ 5 . 6 ਮਿਮੀ ਬਾਰਿਸ਼ ਦਰਜ ਕੀਤੀ ਗਈ। ਹਾੜੌਤੀ ਅਂਚਲ ਦੇ ਕੁਝ ਖੇਤਰਾਂ ਵਿਚ ਵੀ ਬਾਰਿਸ਼ ਦੇਖਣ ਨੂੰ ਮਿਲੀ। ਉਸ ਦੇ ਬਾਅਦ ਬੱਦਲ ਛਾਏ ਰਹੇ।
Rainਕੋਟਾ ਵਿਚ ਸਵੇਰੇ ਰਿਮਝਿਮ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਮੁਤਾਬਕ ਗੁਜ਼ਰੇ ਚੌਵ੍ਹੀ ਘੰਟੇ ਵਿੱਚ 1 . 2 ਮਿਮੀ ਬਾਰਿਸ਼ ਦਰਜ ਕੀਤੀ ਗਈ। ਦਸਿਆ ਜਾ ਰਿਹਾ ਹੈ ਕਿ ਬਾਰਿਸ਼ ਦੇ ਨਾਲ ਸੜਕਾਂ ਅਤੇ ਕਿ ਨਿਵੇ ਇਲਾਕਿਆਂ `ਚ ਪਾਣੀ ਭਰ ਗਿਆ, ਜਿਸ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਇਸ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਪਰ ਬਾਰਿਸ਼ ਦੇ ਕਾਰਨ ਆਵਾਜਾਈ ਅਤੇ ਜਨਜੀਵਨ ਬੁਰੀ ਨਾਲ ਪ੍ਰਭਾਵਿਤ ਹੋ ਰਿਹਾ ਹੈ।