ਸੰਯੁਕਤ ਰਾਸ਼ਟਰ ਸੰਗਠਨ ਨੂੰ ਭਾਰਤ ਨੇ ਤੋਹਫੇ ਵਿਚ ਦਿੱਤਾ ਸੋਲਰ ਪੈਨਲ!
Published : Sep 8, 2019, 3:25 pm IST
Updated : Sep 8, 2019, 3:25 pm IST
SHARE ARTICLE
"A Gift From India": UN Headquarters Gets Solar Panels On Its Roof

ਯੂਐਨ ਦਫ਼ਤਰ ਦੀ ਛੱਤ ’ਤੇ ਲਗਾਇਆ ਗਿਆ ਸੋਲਰ ਪੈਨਲ!

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਨੇ ਭਾਰਤ ਦੁਆਰਾ ਗਿਫ਼ਟ ਕੀਤੇ ਗਏ ਸੋਲਰ ਪੈਨਲਸ ਨੂੰ ਨਿਊਯਾਰਕ ਸਥਿਤ ਯੂਐਨ ਹੈਡਕੁਆਰਟਰ ਦੀ ਛੱਤ ਤੇ ਲਗਾਇਆ। ਭਾਰਤ ਦੁਆਰਾ ਸੰਯੁਕਤ ਰਾਸ਼ਟਰ ਨੂੰ ਤੋਹਫੇ ਵਿਚ ਸੋਲਰ ਪੈਨਲ ਦਿੱਤੇ ਹਨ। ਇਹ ਸੋਲਰ ਪੈਨਲ 50 ਕਿਲੋਵਾਟ ਤਕ ਬਿਜਲੀ ਪੈਦਾ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਨੇ ਟਵੀਟ ਕੀਤਾ ਕਿ ਸੋਲਰ ਪੈਨਲ ਭਾਰਤ ਦਾ ਇਕ ਤੋਹਫਾ ਸੰਯੁਕਤ ਰਾਸ਼ਟਰ ਦੀ ਛੱਤ ਤੇ ਸਥਾਪਿਤ ਕੀਤਾ ਗਿਆ ਹੈ।

Sollar Penal Solar Penal

ਪੈਨਲ ਜ਼ਿਆਦਾ ਤੋਂ ਜ਼ਿਆਦਾ 50 ਕਿਲੋਵਾਟ ਬਿਜਲੀ ਉਤਪਾਦਨ ਕਰ ਸਕਦੇ ਹਨ। ਸੋਲਰ ਪੈਨਲਾਂ ਦੇ ਨਾਲ ਸੰਯੁਕਤ ਰਾਸ਼ਟਰ ਦਫ਼ਤਰ ਵਿਚ ਇਕ ਹਰੇ ਰੰਗ ਦੀ ਛੱਤ ਵੀ ਸਥਾਪਿਤ ਕੀਤੀ ਗਈ ਹੈ। ਇਹ ਹਰੇ ਰੰਗ ਦੀ ਛੱਤ, ਜਿਸ ਨੂੰ ਇਕ ਜੈਵਿਕ ਛੱਤ ਵੀ ਕਿਹਾ ਜਾਂਦਾ ਹੈ ਇਕ ਛੱਤ ਹੈ ਜੋ ਵਨਸਪਤੀ ਨਾਲ ਬਣੀ ਹੋਈ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਸੱਯਦ ਅਕਬਰੂਦੀਨ ਨੇ ਊਰਜਾ ਦੇ ਨਵਿਉਣਯੋਗ ਸਰੋਤਾਂ ਦਾ ਉਪਯੋਗ ਕਰ ਕੇ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ ਇਸ ਵਿਚ ਪਹਿਲਾਂ ਟਵੀਟ ਕੀਤਾ ਸੀ।



 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਹਾਲੀਆ ਰੂਸ ਦੀ ਯਾਤਰਾ ਤੇ ਕਿਹਾ ਕਿ 2022 ਤਕ ਸਵੱਛ ਊਰਜਾ ਦੇ 175 ਉਤਪਾਦਨ ਕਰਨ ਦੇ ਉਦੇਸ਼ ਨਾਲ ਭਾਰਤ ਵੱਡੇ ਪੈਮਾਨੇ ਤੇ ਸੌਰ ਊਰਜਾ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸੌਰ ਊਰਜਾ ਬੈਟਰੀ ਨਿਰਮਾਣ ਦਾ ਕੇਂਦਰ ਬਣ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਖਾਣਾ ਪਕਾਉਣ ਲਈ ਸੌਰ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ।

ਭਾਰਤ ਨੇ ਸੌਰ ਊਰਜਾ ਦੇ ਉਪਯੋਗ ਨੂੰ ਵਧਾਵਾ ਦੇਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਰੂਫਟਾਪ ਪੈਨਲਾਂ ਨੂੰ ਸਥਾਪਿਤ ਕਰਨ ਲਈ ਰਾਸ਼ਟਰੀਕਰਨ ਬੈਂਕਾਂ ਤੋਂ 10 ਲੱਖ ਦਾ ਲਾਭ ਉਠਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਛੱਤ ਤੇ ਫੋਟੋਵੋਲਿਟਕ ਪ੍ਰਣਾਲੀ ਲਈ 30 ਫ਼ੀ ਸਦੀ ਲਾਗਤ ਦਾ ਭੁਗਤਾਨ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement