
ਘੋੜੇ ਨੂੰ ਤਾਂ ਤੁਸੀ ਸਭ ਨੇ ਦੇਖਿਆ ਹੋਵੇਗਾ ਪਰ ਕੀ ਕਦੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਨੂੰ ਵੇਖਿਆ ਹੈ ? ਤਾਂ ਦਈਏ ਕਿ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਦੀ ਤਸਵੀਰ...
ਨਵੀਂ ਦਿੱਲੀ : ਘੋੜੇ ਨੂੰ ਤਾਂ ਤੁਸੀ ਸਭ ਨੇ ਦੇਖਿਆ ਹੋਵੇਗਾ ਪਰ ਕੀ ਕਦੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਨੂੰ ਵੇਖਿਆ ਹੈ ? ਤਾਂ ਦਈਏ ਕਿ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਦੀ ਤਸਵੀਰ ਸਾਹਮਣੇ ਆਈ ਹੈ। ਇਹ ਘੋੜਾ ਦੂਜਿਆ ਘੋੜਿਆਂ ਨਾਲੋਂ ਦੇਖਣ 'ਚ ਬਹੁਤ ਛੋਟਾ ਹੈ ਪਰ ਇਸ ਦੀ ਲੰਬੀ ਫੈਨ ਫਾਲੋਵਿੰਗ ਹੈ। ਕਿਹਾ ਜਾ ਰਿਹਾ ਹੈ ਕਿ ਇਸ ਘੋੜੇ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਹੈ ਕਿ ਲੋਕ ਇਸ ਨੂੰ ਦੂਰੋਂ-ਦੂਰੋਂ ਵੇਖਣ ਲਈ ਆਉਂਦੇ ਹਨ।
World Smallest Horse
ਇਹ ਦੇਖਦਿਆਂ ਹੀ ਬੱਚੇ ਤਾੜੀਆਂ ਮਾਰਨ ਲੱਗ ਪੈਂਦੇ ਹਨ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਅਨੁਸਾਰ, ਬੱਬਲ ਜਾਂ ਬੰਬੇਲ ਨਾਮ ਦਾ ਇਹ ਘੋੜਾ ਪੋਲੈਂਡ ਦੇ ਮਿਨੀਏਚਰ ਅੱਪਾਲੂਸਾ ਦਾ ਹੈ। ਇਸ ਦੀ ਉੱਚਾਈ ਸਿਰਫ 56.7 ਸੈਂਟੀਮੀਟਰ (ਇਕ ਫੁਟ 10 ਇੰਚ) ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਬੱਬਲ ਕਾਸਕਡਾ ਦੇ ਫਾਰਮ ਹਾਊਸ ਵਿੱਚ ਕਈ ਵੱਡੇ ਘੋੜਿਆਂ ਨਾਲ ਰਹਿੰਦਾ ਹੈ।
World Smallest Horse
ਘੋੜੇ ਦੇ ਮਾਲਕ, ਪੈਟ੍ਰਿਕ ਅਤੇ ਕੈਟਰਜਾਇਨਾ ਨੇ ਪਹਿਲੀ ਵਾਰ ਇਸ ਨੂੰ 2014 ਵਿੱਚ ਵੇਖਿਆ ਸੀ। ਉਦੋਂ ਸਿਰਫ ਇਹ ਦੋ ਮਹੀਨਿਆਂ ਦਾ ਸੀ। ਪਹਿਲਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਹੋਇਆ ਹੈ ਪਰ ਬਾਅਦ ਵਿੱਚ ਪਤਾ ਚਲਿਆ ਕਿ ਇਹ ਵੱਧ ਨਹੀਂ ਰਿਹਾ ਸੀ। ਇਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਾਇਆ ਜਾਵੇਗਾ।
World Smallest Horse
ਬੱਬਲ ਦੇ ਮਾਲਕ ਨੇ ਕਿਹਾ ਕਿ ਘੋੜਾ ਛੋਟਾ ਹੈ ਪਰ ਵੱਡਾ ਦਿਲ ਹੈ। ਇਹ ਹਰ ਹਫ਼ਤੇ ਹਸਪਤਾਲ ਜਾਂਦਾ ਹੈ ਅਤੇ ਉਥੇ ਬਿਮਾਰ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੱਬਲ ਦੇ ਕਾਰਨ ਉਸ ਦਾ ਪਰਿਵਾਰਕ ਜੀਵਨ ਬਹੁਤ ਬਦਲ ਗਿਆ ਹੈ ਕਿਉਂਕਿ ਉਹ ਇਸ ਰਾਹੀਂ ਦੂਜਿਆਂ ਦੀ ਸਹਾਇਤਾ ਕਰਨ ਦੇ ਯੋਗ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।