ਕੋਵਿਡ-19 ਦੇ 75809 ਨਵੇਂ ਮਾਮਲੇ ਆਏ ਸਾਹਮਣੇ, 1133 ਲੋਕਾਂ ਦੀ ਮੌਤ
Published : Sep 8, 2020, 10:56 pm IST
Updated : Sep 8, 2020, 10:56 pm IST
SHARE ARTICLE
image
image

ਕੋਵਿਡ-19 ਦੇ 75809 ਨਵੇਂ ਮਾਮਲੇ ਆਏ ਸਾਹਮਣੇ, 1133 ਲੋਕਾਂ ਦੀ ਮੌਤ

ਨਵੀਂ ਦਿੱਲੀ, 8 ਸਤੰਬਰ : ਦੇਸ਼ ਵਿਚ ਇੱਕ ਦਿਨ ਵੀ ਕੋਵਿਡ-19 ਦੇ 75809 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਨਾਲ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਮੰਗਲਵਾਰ ਨੂੰ 4280422 ਹੋ ਗਈ ਹੈ। ਉਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1,133 ਅਤੇ ਹੁਣ ਤੱਕ ਕੁੱਲ ਮ੍ਰਿਤਕਾਂ ਦੀ ਗਿਣਤੀ 72,775 ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 4 ਘੰਟਿਆਂ ਵਿੱਚ 33,23,950 ਲੋਕ ਸਿਹਤਯਾਬ ਹੋਏ ਹਨ। ਜਿਸ ਉਪਰਾਂਤ ਠੀਕ ਹੋਣ ਵਾਲੇ ਮਰੀਜਾਂ ਦੀ ਦਰ 77.65 ਪ੍ਰਤੀਸ਼ਤ ਹੋ ਗਈ ਹੈ। ਆਂਕੜਿਆਂ ਅਨੁਸਾਰ ਕੋਵਿਡ-19 ਦੀ ਮੌਤ ਦਰ 1.7 ਪ੍ਰਤੀਸ਼ਤ ਹੈ। ਹੁਣ ਵੀ ਭਾਰਤ ਵਿਚ 8,83,697 ਮਰੀਜਾਂ ਦਾ ਇਲਾਜ ਜਾਰੀ ਹੈ। ਜੋ ਕੁੱਲ ਮਾਮਲਿਆਂ ਦਾ 20.65 ਪ੍ਰਤੀਸ਼ਤ ਹੈ। ਦੇਸ਼ ਵਿਚ ਹੁਣ ਤੱਕ 5,06,50,128 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਜਿਸ ਵਿਚੋਂ 10,98,621 ਦੀ ਜਾਂਚ ਬੀਤੇ ਸੋਮਵਾਰ ਨੂੰ ਕੀਤੀ ਗਈ ਹੈ।

imageimage


ਬੀਤੇ 24 ਘੰਟਿਆਂ  ਵਿਚ ਮਰਨ ਵਾਲੇ 1133 ਲੋਕਾਂ ਵਿਚੋਂ ਸਭ ਤੋਂ ਵੱਧ 423 ਲੋਕ ਮਹਾਂਰਾਸ਼ਟਰ ਦੇ ਸਨ। ਕਰਨਾਟਕ ਦੇ 141, ਤਮਿਲਨਾਡੂ ਦੇ 89, ਆਂਧਰਾ ਪ੍ਰਦੇਸ਼ ਦੇ 70, ਪੰਜਾਬ ਦੇ 61, ਪੱਛਮ ਬੰਗਾਲ ਦੇ 58 , ਉੱਤਰ ਪ੍ਰਦੇਸ਼ ਦੇ 56, ਦਿੱਲੀ ਦੇ 32, ਹਰਿਆਣਾ ਦੇ 23, ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 17-17, ਛੱਤੀਸਗੜ੍ਹ ਅਤੇ ਗੁਜਰਾਤ  ਦੇ 15-15 , ਰਾਜਸਥਾਨ ਦੇ 14, ਝਾਰਖੰਡ ਦੇ 13, ਕੇਰਲ ਦੇ 12, ਬਿਹਾਰ , ਪੰਡੂਚੇਰੀ ਅਤੇ ਤੇਲਗਾਨਾ ਦੇ 11-11, ਅਸਮ ਅਤੇ ਉਡੀਸਾ ਦੇ  10-10. ਗੋਆ ਦੇ 9, ਉਤਰਾਖੰਡ ਦੇ 7, ਚੰਡੀਗੜ੍ਹ ਅਤੇ ਤਿਰਪੁਰਾ ਦੇ 3-3 ਅਤੇ ਹਿਮਾਚਲ ਅਤੇ ਮੇਘਾਲਿਆ ਦੇ 1-1 ਵਿਅਕਤੀ ਦੀ ਮੌਤ ਹੋਈ ਹੈ। (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement