
ਉਹਨਾਂ ਨੇ ਬੱਚਿਆਂ ਨੂੰ ਮਾਸ ਨਾ ਖਾਣ ਦੀ ਸਹੁੰ ਵੀ ਚੁਕਾਈ।
ਮੰਡੀ - ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਦੇ ਡਾਇਰੈਕਟਰ ਲਕਸ਼ਮੀਧਰ ਬੇਹਰਾ ਨੇ ਕਿਹਾ- ਹਿਮਾਚਲ 'ਚ ਜ਼ਮੀਨ ਖਿਸਕਣ ਦਾ ਕਾਰਨ ਜਾਨਵਰਾਂ ਦੀ ਹੱਤਿਆ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਮਾਸੂਮ ਜਾਨਵਰਾਂ ਦੀ ਹੱਤਿਆ ਨੂੰ ਰੋਕਣ ਦੀ ਲੋੜ ਹੈ। ਨਿਊਜ਼ ਏਜੰਸੀ ਮੁਤਾਬਕ ਉਹਨਾਂ ਨੇ ਬੱਚਿਆਂ ਨੂੰ ਮਾਸ ਨਾ ਖਾਣ ਦੀ ਸਹੁੰ ਵੀ ਚੁਕਾਈ।
ਇਸ ਦੇ ਨਾਲ ਹੀ ਡਾਇਰੈਕਟਰ ਨੇ ਕਿਹਾ ਕਿ ਚੰਗਾ ਇਨਸਾਨ ਬਣਨਾ ਹੈ ਤਾਂ ਮੀਟ ਨਾ ਖਾਓ। ਬੇਹਰਾ ਨੇ ਵਿਦਿਆਰਥੀਆਂ ਨੂੰ ਕਿਹਾ ਚੰਗਾ ਇਨਸਾਨ ਬਣਨ ਲਈ ਤੁਹਾਨੂੰ ਕੀ ਕਰਨਾ ਪਵੇਗਾ? ਮਾਸ ਖਾਣਾ ਬੰਦ ਕਰਨਾ ਪਵੇਗਾ। ਤੁਸੀਂ ਹਿਮਾਚਲ ਵਿਚ ਬੇਕਸੂਰ ਜਾਨਵਰਾਂ ਨੂੰ ਮਾਰ ਰਹੇ ਹੋ। ਇਸ ਦਾ ਸਬੰਧ ਵਾਤਾਵਰਨ ਨਾਲ ਵੀ ਹੈ। ਲੋਕ ਜਾਨਵਰਾਂ ਦੀ ਹੱਤਿਆ ਅਤੇ ਵਾਤਾਵਰਣ ਦੇ ਵਿਚਕਾਰ ਸਬੰਧ ਨੂੰ ਨਹੀਂ ਦੇਖ ਸਕਦੇ, ਪਰ ਜ਼ਮੀਨ ਖਿਸਕਣ, ਬੱਦਲ ਫਟਣਾ ਅਤੇ ਹੋਰ ਕੁਦਰਤੀ ਆਫ਼ਤਾਂ ਜਾਨਵਰਾਂ ਲਈ ਬੇਰਹਿਮੀ ਦੇ ਪ੍ਰਭਾਵ ਹਨ।
ਸਰਕਾਰ ਨੇ ਇਸ ਤਬਾਹੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਵਾਰ ਹਿਮਾਚਲ ਵਿਚ ਮੀਂਹ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਕਾਰਨ ਜਾਨ-ਮਾਲ ਦਾ ਰਿਕਾਰਡ ਨੁਕਸਾਨ ਹੋਇਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਇਸ ਤਬਾਹੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪੱਧਰਾਂ 'ਤੇ ਕਈ ਕਮੇਟੀਆਂ ਬਣਾਈਆਂ ਹਨ ਅਤੇ ਵਿਗਿਆਨਕ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।