ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ’ਚ ਵਿਸ਼ਵ ਆਗੂਆਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ

By : BIKRAM

Published : Sep 8, 2023, 5:49 pm IST
Updated : Sep 8, 2023, 5:56 pm IST
SHARE ARTICLE
G20
G20

ਅਮਰੀਕੀ ਰਾਸ਼ਟਰਪਤੀ, ਬੰਗਲਾਦੇਸ਼ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਬੈਠਕ ਨੂੰ ਲੈ ਕੇ ਉਤਸੁਕ ਹਾਂ : ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦਰ ਕੁਮਾਰ ਜਗਨਨਾਥ ਨਾਲ ਸ਼ੁਕਰਵਾਰ ਦੀ ਸ਼ਾਮ ਨੂੰ ਹੋਣ ਵਾਲੀਆਂ ਬੈਠਕਾਂ ਨੂੰ ਲੈ ਕੇ ਉਤਸੁਕ ਹਨ। 

ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਇਨ੍ਹਾਂ ਬੈਠਕਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਵਿਕਾਸਾਤਮਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।’’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅਪਣੀ ਡਿਸਪਲੇ ਪਿਕਚਰ (ਡੀ.ਭੀ.) ਬਦਲ ਕੇ ਜੀ20 ਸ਼ਿਖਰ ਸੰਮੇਲਨ ਵਾਲੀ ਥਾਂ ‘ਭਾਰਤ ਮੰਡਪਮ’ ਦੀ ਤਸਵੀਰ ਲਾ ਦਿਤੀ। ਤਸਵੀਰ ’ਚ ਇਕ ਚਮਤਕਾਰ ਰੌਸ਼ਨੀ ਵਾਲਾ ਭਾਰਤ ਮੰਡਪਮ ਦਿਸ ਰਿਹਾ ਹੈ, ਜਿਸ ’ਚ ਨਟਰਾਜ ਦੀ ਮੂਰਤੀ ਸਥਾਪਤ ਹੈ। ਮੋਦੀ ਨੇ ਅਪਣੀ ਪ੍ਰੋਫ਼ਾਈਲ ਪਿਕਚਰ ਵੀ ਬਦਲੀ ਹੈ ਅਤੇ ਤਿਰੰਗੇ ਦੀ ਥਾਂ ‘ਨਮਸਤੇ’ ਕਰਦਿਆਂ ਅਪਣੀ ਤਸਵੀਰ ਲਾਈ ਹੈ। 

ਇਹ ਬੈਠਕਾਂ ਸਨਿਚਰਵਾਰ ਤੋਂ ਸ਼ੁਰੂ ਹੋ ਰਹੇ ਜੀ20 ਆਗੂਆਂ ਦੇ ਸ਼ਿਖਰ ਸੰਮੇਲਨ ਤੋਂ ਪਹਿਲਾਂ, ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਣੀਆਂ ਹਨ। 

ਮੋਦੀ ਸ਼ੁਕਰਵਾਰ ਤੋਂ ਐਤਵਾਰ ਵਿਚਕਾਰ ਜੀ20 ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਆ ਰਹੇ ਵਿਸਵ ਦੇ ਵੱਖੋ-ਵੱਖ ਆਗੂਆਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ। 

ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੁਕਰਵਾਰ ਨੂੰ ਅਪਣੀ ਸਰਕਾਰੀ ਰਿਹਾਇਸ਼ ’ਤੇ ਅਮਰੀਕੀ ਰਾਸ਼ਟਰਪਤੀ, ਬੰਗਲਾਦੇਸ਼ੀ ਪ੍ਰਧਾਨ ਮੰਤਰੀ ਅਤ ਮੌਰਸ਼ਸ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀਆਂ ਬੈਠਕਾਂ ਕਰਨਗੇ। 

ਪ੍ਰਧਾਨ ਮੰਤਰੀ ਸਨਿਚਰਵਾਰ ਨੂੰ ਜੀ-20 ਪ੍ਰੋਗਰਾਮਾਂ ’ਚ ਹਿੱਸਾ ਲੈਣ ਤੋਂ ਇਲਾਵਾ ਬਰਤਾਨੀਆਂ, ਜਾਪਾਨ, ਜਰਮਨੀ ਅਤੇ ਇਟਲੀ ਦੇ ਆਗੂਆਂ ਨਾਲ ਦੁਵੱਲੀਆਂ ਬੈਠਕਾਂ ਕਰਨਗੇ। ਸੂਤਰਾਂ ਨੇ ਕਿਹਾ ਕਿ ਮੋਦੀ ਐਤਵਾਰ ਨੂੰ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਪਹਿਰ ਦੇ ਭੋਜਨ ’ਤੇ ਬੈਠਕ ਕਰਨਗੇ। 

ਪ੍ਰਧਾਨ ਮੰਤਰੀ ਅਪਣੇ ਕੈਨੇਡੀਆਈ ਹਮਰੁਤਬਾ ਨਾਲ ਵੀ ਬੈਠਕ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੋਮੋਰੋਸ, ਤੁਰਕੀਏ, ਸੰਯੁਕਤ ਅਰਬ ਅਮੀਰਾਤ, ਦਖਣੀ ਕੋਰੀਆ, ਯੂਰਪੀ ਸੰਘ, ਬ੍ਰਾਜ਼ੀਲ ਅਤੇ ਨਾਈਜੀਰੀਆ ਦੇ ਆਗੂਆਂ ਨਾਲ ਵੀ ਦੁਵੱਲੀਆਂ ਬੈਠਕਾਂ ਕਰਨਗੇ। 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement