ਭੋਪਾਲ ਗੈਸ ਕਾਂਡ: ਅਮਰੀਕੀ ਕੰਪਨੀ ਡਾਓ ਕੈਮੀਕਲ ਖਿਲਾਫ਼ ਕਾਰਵਾਈ ਕਰਨ ਲਈ ਉਸੇ ਦੇ ਦੇਸ਼ ਦੀ ਸੰਸਦ 'ਚ ਉੱਠੀ ਆਵਾਜ਼  
Published : Sep 8, 2023, 2:34 pm IST
Updated : Sep 8, 2023, 2:34 pm IST
SHARE ARTICLE
Bhopal gas tragedy
Bhopal gas tragedy

ਸੰਸਦ ਮੈਂਬਰ ਬੋਲੇ - ਇਹ ਅਮਰੀਕਾ 'ਤੇ ਵੱਡਾ ਦਾਗ ਹੈ ਇਸ ਨੂੰ ਧੋ ਕੇ ਜਾਓ

ਭੋਪਾਲ - ਭੋਪਾਲ ਗੈਸ ਕਾਂਡ ਲਈ ਜ਼ਿੰਮੇਵਾਰ ਕੰਪਨੀ ਡਾਓ ਕੈਮੀਕਲ ਖ਼ਿਲਾਫ਼ ਕਾਰਵਾਈ ਲਈ ਪਹਿਲੀ ਵਾਰ ਅਮਰੀਕਾ ਦੀ ਸੰਸਦ ਵਿਚ ਆਪਣੇ ਹੀ ਦੇਸ਼ ਵਿਚ ਆਵਾਜ਼ ਉਠਾਈ ਗਈ ਹੈ। ਰਸ਼ੀਦਾ ਤਲੈਬ ਦੀ ਅਗਵਾਈ 'ਚ ਉੱਥੋਂ ਦੇ 12 ਸੰਸਦ ਮੈਂਬਰਾਂ ਨੇ ਅਮਰੀਕੀ ਨਿਆਂ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡਾਓ ਕੈਮੀਕਲ ਖਿਲਾਫ਼ ਅਪਰਾਧਿਕ ਸੰਮਨ ਜਾਰੀ ਕੀਤਾ ਜਾਵੇ। ਚਿੱਠੀ 'ਚ ਲਿਖਿਆ ਹੈ ਕਿ 'ਕਿਸੇ ਅਪਰਾਧੀ ਕੰਪਨੀ ਨੂੰ ਸੁਰੱਖਿਆ ਨਹੀਂ ਦਿੱਤੀ ਜਾਣੀ ਚਾਹੀਦੀ। ਬੇਕਸੂਰਾਂ ਦੀ ਮੌਤ ਅਤੇ ਹਜ਼ਾਰਾਂ ਪ੍ਰਭਾਵਿਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ਰੂਰੀ ਹੈ ਕਿ ਕੰਪਨੀ 'ਤੇ ਕਾਰਵਾਈ ਕੀਤੀ ਜਾਵੇ।

ਸੰਸਦ ਮੈਂਬਰਾਂ ਦੇ ਪੱਤਰ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਅਗਸਤ 2014 ਤੋਂ ਲੈ ਕੇ ਹੁਣ ਤੱਕ 7 ਵਾਰ ਕੰਪਨੀ ਨੂੰ ਭਾਰਤ ਦੀਆਂ ਅਦਾਲਤਾਂ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ ਪਰ ਇੱਕ ਵਾਰ ਵੀ ਉਹਨਾਂ ਦੀ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਕਾਰਨ- ਭਾਰਤ ਅਤੇ ਅਮਰੀਕਾ ਵਿਚਕਾਰ ਕੋਈ ਸੰਧੀ ਨਹੀਂ ਸੀ ਕਿ ਉਹ ਅਜਿਹੇ ਕਿਸੇ ਵੀ ਅਪਰਾਧਿਕ ਮਾਮਲੇ ਵਿਚ ਇੱਕ ਦੂਜੇ ਦੀ ਮਦਦ ਕਰਨਗੇ।

ਸੰਸਦ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਅਮਰੀਕਾ ਵਿਚ ਆਪਣੇ ਸਹਿਯੋਗੀਆਂ ਤੋਂ ਜਵਾਬ ਮੰਗੇ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਕਾਰਵਾਈ ਨਾ ਹੋਣ ਕਾਰਨ ਸਾਡੇ ਦੇਸ਼ 'ਤੇ ਇਹ ਦਾਗ ਲਾਇਆ ਜਾ ਰਿਹਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਨੂੰ ਨਹੀਂ ਮੰਨਦੇ। ਹੁਣ 3 ਅਕਤੂਬਰ ਨੂੰ ਡਾਓ ਦੇ ਅਧਿਕਾਰੀਆਂ ਨੂੰ ਭੋਪਾਲ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। 

ਸੰਸਦ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਅਮਰੀਕਾ ਵਿਚ ਆਪਣੇ ਸਹਿਯੋਗੀਆਂ ਤੋਂ ਜਵਾਬ ਮੰਗੇ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਕਾਰਵਾਈ ਨਾ ਹੋਣ ਕਾਰਨ ਸਾਡੇ ਦੇਸ਼ ਨੂੰ ਇਹ ਬਦਨਾਮ ਕੀਤਾ ਜਾ ਰਿਹਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਵਿਚ ਵਿਸ਼ਵਾਸ ਨਹੀਂ ਰੱਖਦੇ। ਹੁਣ 3 ਅਕਤੂਬਰ ਨੂੰ ਡਾਊ ਅਧਿਕਾਰੀਆਂ ਨੂੰ ਭੋਪਾਲ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement