Haryana Election 2024 : ‘ਆਪ’ ਹਰਿਆਣਾ ’ਚ 5 ਸੀਟਾਂ ’ਤੇ ਲੜੇਗੀ ਚੋਣ, ਕਾਂਗਰਸ ਨਾਲ ਬਣੀ ਸਹਿਮਤੀ
Published : Sep 8, 2024, 7:53 pm IST
Updated : Sep 8, 2024, 7:53 pm IST
SHARE ARTICLE
AAP -Congress logo
AAP -Congress logo

ਅੱਜ ਹੋ ਸਕਦੈ ਗਠਜੋੜ ਦਾ ਐਲਾਨ : ‘ਆਪ’ ਸੂਤਰ

Haryana Election 2024 : ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਅੰਤਿਮ ਰੂਪ ਦੇ ਦਿਤਾ ਹੈ। ‘ਆਪ’ ਪੰਜ ਸੀਟਾਂ ’ਤੇ  ਚੋਣ ਲੜਨ ਲਈ ਸਹਿਮਤ ਹੋ ਗਈ ਹੈ। ਪਾਰਟੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਸਿਆ  ਕਿ ਗਠਜੋੜ ਸੋਮਵਾਰ ਨੂੰ ਹੋ ਸਕਦਾ ਹੈ। ‘ਆਪ’ ਦੇ ਇਮ ਸੂਤਰ ਨੇ ਕਿਹਾ, ‘‘ਕਾਂਗਰਸ ਆਗੂ ਦੀਪਕ ਬਾਬਰੀਆ ਅਤੇ ‘ਆਪ’ ਆਗੂ ਰਾਘਵ ਚੱਢਾ ਵਿਚਾਲੇ ਗੱਲਬਾਤ ਸਕਾਰਾਤਮਕ ਦਿਸ਼ਾ ’ਚ ਅੱਗੇ ਵਧ ਰਹੀ ਹੈ। ਗਠਜੋੜ ਨੂੰ ਕੱਲ੍ਹ ਤਕ  ਅੰਤਿਮ ਰੂਪ ਦਿਤੇ ਜਾਣ ਦੀ ਸੰਭਾਵਨਾ ਹੈ। ‘ਆਪ’ ਸੂਬੇ ਦੀਆਂ ਪੰਜ ਸੀਟਾਂ ’ਤੇ  ਚੋਣ ਲੜਨ ਲਈ ਸਹਿਮਤ ਹੋ ਗਈ ਹੈ।’’

ਇਸ ਤੋਂ ਪਹਿਲਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਅਤੇ ਉਨ੍ਹਾਂ ਦੀ ਪਾਰਟੀ ਅਪਣੀਆਂ ਨਿੱਜੀ ਇੱਛਾਵਾਂ ਨੂੰ ਇਕ ਪਾਸੇ ਰੱਖ ਕੇ ਹਰਿਆਣਾ ਚੋਣਾਂ ਲਈ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 ਚੱਢਾ ਨੇ ਕਿਹਾ ਕਿ ਹਾਲਾਂਕਿ ਦੋਵੇਂ ਪਾਰਟੀਆਂ ਗਠਜੋੜ ’ਤੇ  ਸਹਿਮਤੀ ਨਹੀਂ ਬਣਾ ਸਕੀਆਂ ਹਨ ਪਰ ਗੱਲਬਾਤ ਸਕਾਰਾਤਮਕ ਦਿਸ਼ਾ ’ਚ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਚੰਗੇ ਨਤੀਜੇ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੋਹਾਂ  ਧਿਰਾਂ ਲਈ ਅਨੁਕੂਲ ਸਥਿਤੀ ਪੈਦਾ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਗਠਜੋੜ ਨਾਲ ਅੱਗੇ ਨਹੀਂ ਵਧੇਗੀ।

 ਚੱਢਾ ਨੇ ਕਿਹਾ, ‘‘ਗੱਲਬਾਤ ਸਕਾਰਾਤਮਕ ਮਾਹੌਲ ’ਚ ਹੋ ਰਹੀ ਹੈ। ਦੋਵੇਂ ਪਾਰਟੀਆਂ ਅਪਣੀਆਂ ਅਤੇ ਉਮੀਦਵਾਰ ਦੀਆਂ ਇੱਛਾਵਾਂ ਨੂੰ ਇਕ ਪਾਸੇ ਰੱਖ ਕੇ, ਹਰਿਆਣਾ ਦੇ ਲੋਕਾਂ ਦੀਆਂ ਮੰਗਾਂ ਨੂੰ ਤਰਜੀਹ ਦਿੰਦੇ ਹੋਏ ਅਤੇ ਇਕਜੁੱਟ ਹੋ ਕੇ ਚੋਣਾਂ ਲੜਨ ਲਈ ਕੰਮ ਕਰ ਰਹੀਆਂ ਹਨ।’’
ਉਨ੍ਹਾਂ ਕਿਹਾ, ‘‘ਸੀਟਾਂ ਦੀ ਵੰਡ ਬਾਰੇ ਹਰ ਵੇਰਵੇ ’ਤੇ  ਟਿਪਣੀ  ਨਹੀਂ ਕੀਤੀ ਜਾ ਸਕਦੀ। ਦੋਵੇਂ ਪਾਰਟੀਆਂ ਗਠਜੋੜ ਬਣਾਉਣ ਲਈ ਉਤਸੁਕ ਹਨ ਅਤੇ ਅਜਿਹਾ ਹੋਣ ਦੀ ਉਮੀਦ ਹੈ।’’

90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ ਚੋਣਾਂ 5 ਅਕਤੂਬਰ ਨੂੰ ਹੋਣਗੀਆਂ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 12 ਸਤੰਬਰ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

 ਸੂਤਰਾਂ ਮੁਤਾਬਕ ‘ਆਪ’ 10 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਕਾਂਗਰਸ ਸਿਰਫ 7 ਸੀਟਾਂ ਦੇਣ ਲਈ ਤਿਆਰ ਹੈ। ਚੱਢਾ ਨੇ ਹਾਲਾਂਕਿ ਹੁਣ ਤਕ  ਸੀਟਾਂ ਦੀ ਵੰਡ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ।

ਉਨ੍ਹਾਂ ਕਿਹਾ, ‘‘ਅਸੀਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 12 ਸਤੰਬਰ ਤੋਂ ਪਹਿਲਾਂ ਫੈਸਲਾ ਲਵਾਂਗੇ। ਜੇ ਕੋਈ ਲਾਭਕਾਰੀ ਸਥਿਤੀ ਪੈਦਾ ਨਹੀਂ ਹੁੰਦੀ, ਤਾਂ ਅਸੀਂ ਇਸ ਨੂੰ ਛੱਡ ਦੇਵਾਂਗੇ. ਗੱਲਬਾਤ ਚੱਲ ਰਹੀ ਹੈ, ਚੰਗੀ ਚਰਚਾ ਚੱਲ ਰਹੀ ਹੈ, ਮੈਨੂੰ ਉਮੀਦ ਹੈ ਕਿ ਇਹ ਕਿਸੇ ਚੰਗੇ ਸਿੱਟੇ ’ਤੇ  ਪਹੁੰਚੇਗਾ।’’

ਇਸ ਤੋਂ ਪਹਿਲਾਂ ਕਾਂਗਰਸ, ਜੋ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦਾ ਹਿੱਸਾ ਹੈ, ਅਤੇ ਆਮ ਆਦਮੀ ਪਾਰਟੀ ਨੇ ਦਿੱਲੀ, ਹਰਿਆਣਾ ਅਤੇ ਗੁਜਰਾਤ ’ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਸਮਝੌਤਾ ਕੀਤਾ ਸੀ। ਹਰਿਆਣਾ ’ਚ ‘ਆਪ’ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਸੂਬੇ ’ਚ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਇਕਲੌਤੇ ਉਮੀਦਵਾਰ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਨਵੀਨ ਜਿੰਦਲ ਤੋਂ ਹਾਰ ਗਏ। ਕਾਂਗਰਸ ਅਤੇ ‘ਆਪ‘ ਨੇ ਪੰਜਾਬ ’ਚ ਵੱਖ-ਵੱਖ ਲੋਕ ਸਭਾ ਚੋਣਾਂ ਲੜੀਆਂ ਸਨ। 

Location: India, Haryana

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement