
Rajasthan News: ਇਸ਼ਨਾਨ ਕਰਦੇ ਸਮੇਂ ਪੈਰ ਫਿਸਲਣ ਕਾਰਨ ਚਾਰ ਲੜਕੀਆਂ ਨਦੀ 'ਚ ਰੁੜ੍ਹ ਗਈਆਂ
Rajasthan dholpur four girls swept away in parvati river: ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਚਾਰ ਸਹੇਲੀਆਂ ਪਾਰਵਤੀ ਨਦੀ ਵਿੱਚ ਡੁੱਬ ਗਈਆਂ ਹਨ। ਇਹ ਘਟਨਾ ਮਨਿਆ ਥਾਣਾ ਖੇਤਰ ਦੇ ਬੋਥਪੁਰਾ ਪਿੰਡ ਦੀ ਹੈ। ਪਿੰਡ ਦੀਆਂ ਲੜਕੀਆਂ ਰਿਸ਼ੀ ਪੰਚਮੀ ਦੇ ਮੌਕੇ 'ਤੇ ਪਿੰਡ ਬੋਥਾਪੁਰਾ ਨੇੜੇ ਵਹਿੰਦੀ ਪਾਵਰੀ ਨਦੀ 'ਚ ਇਸ਼ਨਾਨ ਕਰਨ ਗਈਆਂ ਸਨ।
ਇਸ਼ਨਾਨ ਕਰਦੇ ਸਮੇਂ ਪੈਰ ਫਿਸਲਣ ਕਾਰਨ ਚਾਰ ਲੜਕੀਆਂ ਨਦੀ 'ਚ ਰੁੜ੍ਹ ਗਈਆਂ। ਲੜਕੀਆਂ ਦੇ ਦਰਿਆ 'ਚ ਰੁੜ੍ਹ ਜਾਣ ਦੀ ਖ਼ਬਰ ਨਾਲ ਪਿੰਡ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। SDRF ਦੀ ਟੀਮ ਨਦੀ 'ਚ ਬਚਾਅ ਕਾਰਜ ਕਰ ਰਹੀ ਹੈ। ਅਜੇ ਤੱਕ ਇਕ ਵੀ ਲੜਕੀ ਦੀ ਲਾਸ਼ ਨਹੀਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੋਥਪੁਰਾ ਦੀਆਂ ਰਹਿਣ ਵਾਲੀਆਂ 24 ਤੋਂ ਵੱਧ ਲੜਕੀਆਂ ਰਿਸ਼ੀ ਪੰਚਮੀ ਦੇ ਮੌਕੇ 'ਤੇ ਪਿੰਡ ਦੇ ਨਜ਼ਦੀਕ ਵਹਿ ਰਹੀ ਪਾਰਵਤੀ ਨਦੀ 'ਚ ਇਸ਼ਨਾਨ ਕਰਨ ਗਈਆਂ ਸਨ। ਇਸ਼ਨਾਨ ਕਰਦੇ ਸਮੇਂ ਚਾਰ ਲੜਕੀਆਂ ਦੇ ਪੈਰ ਤਿਲਕ ਗਏ ਅਤੇ ਉਹ ਡੂੰਘੇ ਪਾਣੀ 'ਚ ਚਲੀਆਂ ਗਈਆਂ। ਚਾਰ ਲੜਕੀਆਂ ਨੂੰ ਡੁੱਬਦੇ ਦੇਖ ਮੌਕੇ 'ਤੇ ਹਾਹਾਕਾਰ ਮੱਚ ਗਈ। ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿਤੀ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। SDRF ਦੀ ਟੀਮ ਬਚਾਅ ਕਾਰਜ ਕਰ ਰਹੀ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਕਿਸੇ ਵੀ ਲੜਕੀ ਦੀ ਲਾਸ਼ ਨਹੀਂ ਮਿਲੀ ਹੈ।