Chhattisgarh News : ਛੱਤੀਸਗੜ੍ਹ ’ਚ ਵੱਡਾ ਰੇਲ ਹਾਦਸਾ ਟਲਿਆ, ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਟਰੇਨ ਦੋ ਹਿੱਸਿਆਂ 'ਚ ਵੰਡੀ ਗਈ

By : BALJINDERK

Published : Sep 8, 2024, 12:47 pm IST
Updated : Sep 8, 2024, 12:49 pm IST
SHARE ARTICLE
ਦੋ ਹਿੱਸਿਆਂ 'ਚ ਵੰਡੀ ਹੋਈ ਟਰੇਨ ਦੀ ਤਸਵੀਰ
ਦੋ ਹਿੱਸਿਆਂ 'ਚ ਵੰਡੀ ਹੋਈ ਟਰੇਨ ਦੀ ਤਸਵੀਰ

Chhattisgarh News : ਟਰੇਨ ਦਾ ਪ੍ਰੈਸ਼ਰ ਪਾਈਪ ਟੁੱਟਣ ਕਾਰਨ ਯਾਤਰੀਆਂ 'ਚ ਹਫ਼ੜਾ ਦਫ਼ੜੀ ਮਚੀ  

Chhattisgarh News : ਛੱਤੀਸਗੜ੍ਹ ਵਿੱਚ ਇੱਕ ਵਾਰ ਫਿਰ ਰੇਲ ਹਾਦਸਾ ਹੋਇਆ ਹੈ। ਬਕਸਰ ਵਿੱਚ ਟਰੇਨ ਦੋ ਹਿੱਸਿਆਂ ਵਿਚ ਵੰਡੀ ਗਈ। ਜਿਸ ਕਾਰਨ ਸਵਾਰੀਆਂ ਵਿੱਚ ਹਫ਼ੜਾ ਦਫ਼ੜੀ ਮੱਚ ਗਈ। ਇਹ ਹਾਦਸਾ ਡੀਡੀਯੂ-ਪਟਨਾ ਰੇਲਵੇ ਸੈਕਸ਼ਨ 'ਤੇ ਵਾਪਰਿਆ। ਜਦੋਂ ਮਗਧ ਐਕਸਪ੍ਰੈਸ ਦਾ ਇੰਜਣ ਕੁਝ ਡੱਬਿਆਂ ਨੂੰ ਲੈ ਕੇ ਅੱਗੇ ਨਿਕਲ ਗਿਆ ਅਤੇ ਬਾਕੀ ਡੱਬੇ ਪਿੱਛੇ ਰਹਿ ਗਏ।

ਇਹ ਵੀ ਪੜੋ :Delhi News : ਦਿੱਲੀ ਦੇ ਬੱਕਰਵਾਲਾ ’ਚ ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਝਟਕੇ ਕਾਰਨ ਰੇਲਗੱਡੀ ਦੋ ਟੁਕੜਿਆਂ ਵਿਚ ਵੰਡੀ ਗਈ। ਹਾਦਸੇ ਕਾਰਨ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਰੇਲਵੇ ਅਧਿਕਾਰੀ, ਜੀਆਰਪੀ, ਆਰਪੀਐਫ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਰੇਲ ਮੰਤਰਾਲੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਰਿਪੋਰਟ ਤਲਬ ਕਰ ਲਈ ਹੈ।
ਜਾਣਕਾਰੀ ਮੁਤਾਬਕ ਟਰੇਨ ਨੰਬਰ 20802 ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਸੀ।

1

ਡੁਮਰਾਓਂ ਰੇਲਵੇ ਸਟੇਸ਼ਨ ਤੋਂ ਸਵੇਰੇ ਕਰੀਬ 11 ਵਜੇ ਰੇਲਗੱਡੀ 8 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ ਪਰ 5 ਮਿੰਟ ਬਾਅਦ ਜਦੋਂ ਟਰੇਨ ਟੁਡੀਗੰਜ ਸਟੇਸ਼ਨ 'ਤੇ ਪਹੁੰਚੀ ਅਤੇ ਉਥੋਂ ਥੋੜ੍ਹੀ ਦੂਰ ਗਈ ਤਾਂ ਪਿੰਡ ਧਰੌਲੀ ਨੇੜੇ ਟਰੇਨ ਦਾ ਪ੍ਰੈਸ਼ਰ ਪਾਈਪ ਟੁੱਟ ਗਿਆ।

ਇਹ ਵੀ ਪੜੋ :Pakistan News : ਪਾਕਿਸਤਾਨ ਫੌਜ ਨੇ ਮੰਨਿਆ ਕਿ ਕਾਰਗਿਲ ਜੰਗ 'ਚ ਮਾਰੇ ਗਏ ਸਾਡੇ ਜਵਾਨ 

ਪਾਈਪ ਟੁੱਟਦੇ ਹੀ ਟਰੇਨ ਦੇ ਦੋ ਹਿੱਸੇ ਹੋ ਗਏ। ਜਦੋਂ ਜ਼ੋਰਦਾਰ ਝਟਕਾ ਲੱਗਾ ਤਾਂ ਪਿੱਛੇ ਰਹਿ ਗਏ ਡੱਬਿਆਂ ਦੀਆਂ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਅੱਗੇ ਗਏ ਡੱਬਿਆਂ ਦੇ ਲੋਕਾਂ ਨੇ ਟਰੇਨ ਨੂੰ ਰੋਕਿਆ ਤਾਂ ਪਾਇਲਟ ਨੂੰ ਟਰੇਨ ਦੇ ਟੁੱਟਣ ਦਾ ਪਤਾ ਲੱਗਾ। ਪਾਇਲਟ ਨੇ ਹਾਦਸੇ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਆਪਣੀ ਟੀਮ ਅਤੇ ਕਰਮਚਾਰੀਆਂ ਨਾਲ ਮੌਕੇ 'ਤੇ ਪਹੁੰਚ ਗਏ।

1

ਤਕਨੀਕੀ ਟੀਮ ਨੇ ਪ੍ਰੈਸ਼ਰ ਪਾਈਪ ਨੂੰ ਜੋੜਿਆ ਅਤੇ ਟਰੇਨ ਨੂੰ ਪਟਨਾ ਲਈ ਰਵਾਨਾ ਕਰ ਦਿੱਤਾ ਗਿਆ ਪਰ ਹਾਦਸੇ ਕਾਰਨ ਯਾਤਰੀਆਂ 'ਚ ਗੁੱਸਾ ਹੈ। ਉਨ੍ਹਾਂ ਨੇ ਰੇਲਵੇ ਵਿਭਾਗ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।

(For more news apart from train going from New Delhi to Patna was divided into two parts News in Punjabi, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement