
ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ। ਇਹ ਹਾਦਸਾ ਸ਼ਕਤੀਨਗਰ ਥਾਣਾ ਇਲਾਕੇ ਦੇ ਖੜੀਆ ਖੇਤਰ ਦਾ ਹੈ।
ਸੋਨਭੱਦਰ, ( ਭਾਸ਼ਾ) : ਉਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਉਸ ਸਮੇਂ ਭੱਜ-ਦੋੜ ਪੈ ਗਈ ਜਦ ਅਚਾਨਕ ਵਿਦਿਆਰਥੀਆਂ ਨਾਲ ਭਰੀ ਹੋਈ ਇਕ ਸਕੂਲ ਬੱਸ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 2 ਦਰਜ਼ਨ ਤੋਂ ਵੱਧ ਬੱਚੇ ਜ਼ਖ਼ਮੀ ਹੋਏ ਹਨ। ਜਦਕਿ ਡਰਾਈਵਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ। ਇਹ ਹਾਦਸਾ ਸ਼ਕਤੀਨਗਰ ਥਾਣਾ ਇਲਾਕੇ ਦੇ ਖੜੀਆ ਖੇਤਰ ਦਾ ਹੈ।
An Injured Student
ਇਥੇ ਸਕੂਲ ਬੱਸ ਸਵੇਰੇ ਅਨਪਰਾ ਤੋਂ ਸੀਆਈਐਸਐਫ ਕਲੋਨੀ ਤੋਂ ਜਵਾਨਾਂ ਦੇ ਬੱਚਿਆਂ ਨੂੰ ਲੈ ਕੇ ਕੇਂਦਰੀ ਸਕੂਲ ਸ਼ਕਤੀਨਗਰ ਜਾ ਰਹੀ ਸੀ। ਇਸ ਬੱਸ ਵਿਚ ਲਗਭਗ 72 ਬੱਚੇ ਬੈਠੇ ਸਨ। ਬੱਸ ਅਜੇ ਖੜੀਆ ਬਜ਼ਾਰ ਹੀ ਪਹੁੰਚੀ ਸੀ ਕਿ ਅਚਾਨਕ ਸਾਹਮਣੇ ਆ ਰਹੇ ਤੇਜ਼ ਰਫਤਾਰ ਹਾਈਬਾ ਟਰੱਕ ਨਾਲ ਬੱਸ ਦੀ ਟਕੱਰ ਹੋ ਗਈ। ਜਿਸ ਵਿਚ 30 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵਿਚ 10 ਬੱਚਿਆਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।
Injured under Medical Care
ਨਾਲ ਹੀ ਬਸ ਦੇ ਡਰਾਈਵਰ ਦੀ ਹਾਲਤ ਵੀ ਗੰਭੀਰ ਹੈ। ਸਥਾਨਕ ਲੋਕਾਂ ਦੀ ਸੂਚਨਾ ਤੇ ਪਹੁੰਚੀ ਪੁਲਿਸ ਨੇ ਬਚਾਅ ਆਪ੍ਰੇਸ਼ਨ ਸ਼ੁਰੂ ਕੀਤਾ। ਸਾਰੇ ਜ਼ਖ਼ਮੀਆਂ ਨੂੰ ਐਨਪੀਟੀਸੀ ਹਸਪਤਾਲ ਸ਼ਕਤੀਨਗਰ ਭੇਜਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮਾਂ-ਬਾਪ ਨੂੰ ਮਿਲੀ ਤਾਂ ਭੱਜ-ਦੋੜ ਪੈ ਗਈ। ਮੌਕੇ ਤੇ ਪਹੁੰਚੇ ਮਜ਼ਦੂਰ ਯੂਨੀਅਨ ਦੇ ਨੇਤਾ ਦਾ ਕਹਿਣਾ ਹੈ ਕਿ
Site Of Accident
ਹਾਈਬਾ ਟਰੱਕ ਚਾਲਕ ਦੀ ਲਾਪਰਵਾਹੀ ਨਾਲ ਇਹ ਹਾਦਸਾ ਹੋਇਆ ਹੈ। ਟਰੱਕ ਚਾਲਕ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਸੀ। ਸਮਾਂ ਚੰਗਾ ਸੀ ਕਿ ਬੱਸ ਡੂੰਘੀ ਖੱਡ ਵਿਚ ਨਹੀਂ ਡਿਗੀ। ਜੇਕਰ ਅਜਿਹਾ ਹੁੰਦਾ ਦਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਵਿਚ ਕੁਲ 30 ਲੋਕ ਜ਼ਖ਼ਮੀ ਹੋਏ ਜਿਸ ਵਿਚ ਸਕੂਲੀ ਬੱਚੇ ਅਤੇ ਬੱਸ ਦਾ ਸਟਾਫ ਸ਼ਾਮਿਲ ਹੈ।