
ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਅਰਬ ਸਾਗਰ ਦੇ ਉਤੇ ਬਣਿਆ ਡੂੰਘੇ ਦਬਾਅ ਦਾ ਖੇਤਰ ਬਹੁਤ ਵੱਡੇ ਚੱਕਰਵਰਤੀ ਤੂਫ਼ਾਨ ਵਿਚ ਬਦਲ ਸਕਦਾ ਹੈ...
ਨਵੀਂ ਦਿੱਲੀ (ਭਾਸ਼ਾ) : ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਅਰਬ ਸਾਗਰ ਦੇ ਉਤੇ ਬਣਿਆ ਡੂੰਘੇ ਦਬਾਅ ਦਾ ਖੇਤਰ ਬਹੁਤ ਵੱਡੇ ਚੱਕਰਵਰਤੀ ਤੂਫ਼ਾਨ ਵਿਚ ਬਦਲ ਸਕਦਾ ਹੈ ਜਿਸ ਨਾਲ ਤਾਮਿਲਨਾਡੂ, ਪੁਡੂਚਰੀ ਅਤੇ ਲਕਸ਼ਦੀਪ ਵਿਚ ਬਾਰਿਸ਼ ਹੋ ਸਕਦੀ ਹੈ। ਵਿਭਾਗ ਨੇ ਕਿਹਾ ਕਿ ਭਾਰੀ ਚੱਕਰਵਰਤੀ ਤੂਫ਼ਾਨ ਵਿਚ ਬਦਲਣ ਤੋਂ ਬਾਅਦ ਇਸ ਦੇ ਓਮਾਨ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਸਮੁੰਦਰੀ ਸੁਰੱਖਿਆ ਬਲ ਨੇ ਕਿਹਾ ਹੈ ਕਿ ਉਸ ਨੇ ਹਾਈ ਅਲਰਟ ਐਲਾਨ ਕਰ ਦਿਤਾ ਹੈ ਅਤੇ ਅਪਣੇ ਜਹਾਜ਼ ਨੂੰ ਕੇਰਲ, ਲਕਸ਼ਦੀਪ ਅਤੇ ਦੱਖਣੀ ਤਾਮਿਲਨਾਡੂ ਦੇ ਸਮੁੰਦਰੀ ਖੇਤਰਾਂ ਵਿਚ ਸਥਾਪਿਤ ਕੀਤਾ ਹੈ।
Arabian Seaਮੌਸਮ ਵਿਭਾਗ ਨੇ ਕਿਹਾ ਕਿ ਕੋਚੀ ਅਤੇ ਲਕਸ਼ਦੀਪ ਵਿਚ ਉਚ ਪੱਧਰ ਤੇ ਬੈਠਕ ਹੋਈ ਜਿਸ ਵਿਚ ਜ਼ਿਲ੍ਹਾ ਅਤੇ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੇ ਤਿਆਰੀਆਂ ਦਾ ਅਨੁਮਾਨ ਲਗਾਇਆ। ਸੁਰੱਖਿਆ ਬਲ ਨੇ ਦੱਸਿਆ ਕਿ ਲਕਸ਼ਦੀਪ ਅਤੇ ਮਿਨੀਕਾਏ ਦੀਪ ਵਿਚ ਵਿਸ਼ੇਸ਼ ਸੰਭਾਵਨਾਵਾਂ ਅਤੇ ਤਿਆਰੀ ਕਰਨ ਸਬੰਧੀ ਬੈਠਕਾਂ ਵੀ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਲੇ 12 ਘੰਟੇ ਦੇ ਦੌਰਾਨ ਸਮੁੰਦਰ ਵਿਚ ਸਥਿਤੀਆਂ ਅਸਥਿਰ ਰਹਿਣਗੀਆਂ। ਮਛੇਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਬੰਦਰਗਾਹਾਂ ਤੇ ਵਾਪਸ ਚਲੇ ਜਾਣ।
Cyclonic Stormਮੌਸਮ ਵਿਭਾਗ ਨੇ ਕਿਹਾ ਕਿ ਮਛੇਰਿਆਂ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਅਗਲੇ 12 ਘੰਟੇ ਤੱਕ ਲਕਸ਼ਦੀਪ ਦੇ ਡੂੰਘੇ ਸਮੁੰਦਰ ਵਿਚ ਨਾ ਜਾਣ। ਵਿਭਾਗ ਨੇ ਇਹ ਵੀ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਵਿਚ ਅਤੇ ਆਸ-ਪਾਸ ਦੇ ਉੱਤਰੀ ਅੰਡਾਮਾਨ ਸਮੁੰਦਰ ਦੇ ਉਪਰ ਬਣਿਆ ਇਕ ਘੱਟ ਦਬਾਅ ਦਾ ਖੇਤਰ ਅਗਲੇ 24 ਘੰਟਿਆਂ ਦੇ ਦੌਰਾਨ ਹੋਰ ਮਜ਼ਬੂਤ ਹੋ ਸਕਦਾ ਹੈ। ਅਗਲੇ 72 ਘੰਟਿਆਂ ਵਿਚ ਇਸ ਦੇ ਉੜੀਸਾ ਵੱਲ ਵੱਧਣ ਦੀ ਸੰਭਾਵਨਾ ਹੈ।
Bad Wheatherਇਹ ਵੀ ਪੜੋ : ਭਾਰਤੀ ਮੌਸਮ ਵਿਭਾਗ ਦੇ ਇਕ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਘੱਟ ਦਬਾਅ ਦਾ ਖੇਤਰ ਮਜਬੂਤ ਹੋ ਕੇ ਤੇਜ ਚਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ ਅਤੇ ਕੇਰਲ ਦੇ ਕਈ ਹਿੱਸਿਆਂ ਵਿਚ ਮੂਸਲਾਧਾਰ ਤੋਂ ਭਿਆਨਕ ਵਰਖਾ ਹੋ ਸਕਦੀ ਹੈ। ਬੁਲੇਟਿਨ ਵਿਚ ਕਿਹਾ ਗਿਆ ਹੈ ਘੱਟ ਦਬਾਅ ਦੇ ਖੇਤਰ ਵੱਲ ਸੰਕੇਂਦਰਿਤ ਹੋਣ ਅਤੇ 36 ਘੰਟਿਆਂ ਵਿਚ ਉੱਤਰ ਪੱਛਮ ਦੀ ਦਿਸ਼ਾ ਵਿਚ ਵਧ ਕੇ ਚਕਰਵਾਤੀ ਤੂਫਾਨ ਦਾ ਰੂਪ ਲੈਣ ਅਤੇ ਓਮਾਨ ਦੀ ਤਟ ਦੇ ਵੱਲ ਵੱਧਣ ਦੀ ਸੰਭਾਵਨਾ ਹੈ।