ਭਾਰਤ 'ਚ ਸਰਕਾਰ ਨੂੰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਕਰ ਸਕਦੈ ਅਟਲਾਂਟਿਕ ਤੂਫਾਨ
Published : Jun 28, 2018, 2:30 pm IST
Updated : Jun 28, 2018, 2:30 pm IST
SHARE ARTICLE
Petrol Pump
Petrol Pump

ਭਾਰਤ ਸਰਕਾਰ ਇਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਅਤੇ ਵੈਨੇਜ਼ੁਏਲਾ ਵਲੋਂ ਤੇਲ ਉਤਪਾਦਨ 'ਚ ਕਟੌਤੀ ਕਾਰਨ ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ........

ਨਵੀਂ ਦਿੱਲੀ : ਭਾਰਤ ਸਰਕਾਰ ਇਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਅਤੇ ਵੈਨੇਜ਼ੁਏਲਾ ਵਲੋਂ ਤੇਲ ਉਤਪਾਦਨ 'ਚ ਕਟੌਤੀ ਕਾਰਨ ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਲੋਕਾਂ ਅੰਦਰ ਉੱਠ ਰਹੇ ਤੂਫਾਨ ਨੂੰ ਸ਼ਾਤ ਕਰਨ 'ਚ ਸ਼ਾਇਦ ਸਫਲ ਰਹੀ, ਪਰ ਅਮਰੀਕਾ ਦੇ ਖਾੜੀ ਤੱਟ ਤੋਂ ਤੂਫਾਨ ਉੱਠਿਆ ਤਾਂ ਦੇਸ਼ ਵਾਸੀਆਂ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਸਾਲ ਸਤੰਬਰ-ਅਕਤੂਬਰ ਮਹੀਨੇ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚ ਗਈਆਂ ਸਨ

ਜਦੋਂ ਅਗਸਤ ਦੇ ਅਖੀਰ ਅਤੇ ਸਤੰਬਰ ਦੀ ਸ਼ੁਰੂਆਤ ਵਿਚ ਹਰੀਕੇਨ ਹਾਰਵੇ ਅਤੇ ਇਰਮਾ ਤੇਜ਼ੀ ਨਾਲ ਅਮਰੀਕਾ ਦੇ ਖਾੜੀ ਤੱਟ ਨਾਲ ਟਕਰਾਏ। ਦਰਅਸਲ ਕੱਚੇ ਤੇਲ ਅਤੇ ਰਿਫ਼ਾਈਨਡ ਉਤਪਾਦਾਂ ਦਾ ਵਿਸ਼ਵ ਵਪਾਰ ਆਪਸ ਵਿਚ ਜੁੜਿਆ ਹੋਇਆ ਹੈ। ਮਿਸਾਲ ਦੇ ਤੌਰ 'ਤੇ ਜਦੋਂ ਅਮਰੀਕਾ ਦੀ ਰਿਫ਼ਾਈਨਿੰਗ ਸਮਰਥਾ ਦਾ ਇਕ ਚੌਥਾਈ ਹਿੱਸਾ ਦੋ ਤੂਫਾਨ ਕਾਰਨ ਪ੍ਰਭਾਵਤ ਹੋਇਆ ਤਾਂ ਖਾੜੀ ਤੱਟ 'ਤੇ ਮਾਲ ਢੋਆ-ਢੁਆਈ ਦਾ ਪੂਰਾ ਬੁਨਿਆਦੀ ਢਾਂਚਾ ਢਹਿ-ਢੇਰੀ ਹੋ ਗਿਆ।

ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਅਮਰੀਕਾ ਕੋਲ ਵਾਹਨਾਂ ਵਿਚ ਇਸਤੇਮਾਲ ਹੋਣ ਵਾਲਾ 20 ਕਰੋੜ ਬੈਰਲ ਬੇਅਰਲ ਇੰਧਣ ਦਾ ਭੰਡਾਰ ਹੈ। ਇਸ ਨਾਲ ਅਮਰੀਕਾ 'ਚ ਤਿੰਨ ਹਫ਼ਤੇ ਤਕ ਵਾਹਨਾਂ ਦੇ ਪਹੀਏ ਘੁੰਮ ਸਕਦੇ ਹਨ ਪਰ ਇਹ ਭੰਡਾਰ ਪੈਟਰੋਲ ਪੰਪਾਂ ਤੋਂ ਬਹੁਤ ਦੂਰ ਟੈਂਕ ਫਾਰਮਾਂ ਵਿਚ ਹਨ। ਇਸ ਨਾਲ ਜ਼ਮੀਨੀ ਪੱਧਰ 'ਤੇ ਬਾਲਣ ਦੀ ਕਮੀ ਹੋ ਗਈ। ਰਿਫਾਇਨਰੀਆਂ ਵਿਚ ਕੰਮ ਦੀ ਸ਼ੁਰੂਆਤ ਵਿਚ ਦੇਰ ਹੋਣ ਕਾਰਨ ਈਂਧਨ ਸੰਕਟ ਵਿਚ ਵਾਧਾ ਹੋਇਆ ਹੈ। ਇਹ ਹੀ ਕਾਰਨ ਹੈ ਕਿ ਅਮਰੀਕਾ ਨੂੰ ਪੈਟਰੋਲ-ਡੀਜ਼ਲ ਦਾ ਆਯਾਤ ਕਰਨਾ ਪਿਆ।

ਹੁਣ ਜਦੋਂ ਅਮਰੀਕਾ ਅਤੇ ਈਂਧਨ ਲਈ ਉਸ 'ਤੇ ਰਹਿਣ ਵਾਲੇ ਗੁਆਂਢੀ ਦੇਸ਼ ਜ਼ਰੂਰੀ ਮਾਤਰਾ 'ਚ ਈਂਧਣ ਦੀ ਸਪਲਾਈ ਲਈ ਅੰਤਰਰਾਸ਼ਟਰੀ ਬਾਜ਼ਾਰ 'ਤੇ ਨਿਰਭਰ ਹੋ ਗਏ ਹਨ ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੁਨੀਆਂ ਭਰ ਵਿਚ ਵਧ ਗਈਆਂ ਹਨ। ਇਥੋਂ ਤੱਕ ਕਿ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਵੀ ਈਂਧਨ ਦੀਆਂ ਕੀਮਤਾਂ ਵਧੀਆਂ ਹਨ।

ਹੁਣ ਭਾਰਤ ਵਿਚ ਈਂਧਨ ਦੀ ਕੀਮਤ ਪ੍ਰਣਾਲੀ ਅੰਤਰਰਾਸ਼ਟਰੀ ਕੀਮਤਾਂ ਅਤੇ ਰੁਪਿਆ ਡਾਲਰ ਦੇ ਵਿਦੇਸ਼ੀ ਮੁੱਲ 'ਤੇ ਨਿਰਭਰ ਕਰਦੀ ਹੈ। ਇਸ ਲਈ ਭਾਰਤ ਵਿਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਬਾਜ਼ਾਰ 'ਤੇ ਅੰਤਰਰਾਸ਼ਟਰੀ ਕੀਮਤਾਂ ਦਾ ਅਸਰ ਵਧ ਚੁੱਕਾ ਹੈ ਕਿਉਂਕਿ ਦੋ ਮਹੀਨੇ ਪਹਿਲਾਂ ਸਰਕਾਰੀ ਪਟਰੌਲ ਪੰਪਾਂ ਨੇ ਪੰਦਰਵਾੜੇ ਦੀ ਬਜਾਏ ਰੋਜ਼ਾਨਾ ਤਬਦੀਲੀ ਦਾ ਨੀਯਮ ਲਾਗੂ ਕੀਤਾ ਹੈ।                  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement