
ਕਿਹਾ - ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਿਆ ਹੈ।
ਬੀੜ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਬੀਸੀ ਆਯੋਗ ਦਾ ਗਠਨ ਕੀਤਾ ਜੋ ਪਿਛਲੇ 70 ਸਾਲਾਂ ਤੋਂ ਕੋਈ ਸਰਕਾਰ ਨਹੀਂ ਕਰ ਸਕੀ। ਉਨ੍ਹਾਂ ਧਾਰਾ 370 ਨੂੰ ਹਟਾਏ ਜਾਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਨੇ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਨ ਲਈ ਕੰਮ ਕੀਤਾ।
Narendra Modi
ਉਨ੍ਹਾਂ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਦਸਹਿਰਾ ਰੈਲੀ ਦੌਰਾਨ ਕਿਹਾ, 'ਪਿਛਲੀਆਂ ਸਰਕਾਰਾਂ ਬੀਤੇ 70 ਸਾਲਾਂ ਦੌਰਾਨ ਹੋਰ ਪਿਛੜਾ ਵਰਗ ਲਈ ਕੁੱਝ ਨਹੀਂ ਕਰ ਸਕੀਆਂ। ਮੋਦੀ ਨੇ ਹੀ ਸੰਵਿਧਾਨਕ ਢਾਂਚੇ ਜ਼ਰੀਏ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਓਬੀਸੀ ਆਯੋਗ ਦਾ ਗਠਨ ਕੀਤਾ।' ਉਨ੍ਹਾਂ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ, 'ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਿਆ ਹੈ। ਉਨ੍ਹਾਂ ਦਾ ਕੰਮ ਇਸ ਖੇਤਰ ਮਰਾਠਵਾੜਾ ਦੇ ਹਰ ਘਰ ਤਕ ਪੁਜਣਾ ਚਾਹੀਦਾ ਹੈ।'
Amit Shah
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਈ ਵਿਕਾਸ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇਹ ਰੈਲੀ ਕਰਵਾਈ ਸੀ। ਉਨ੍ਹਾਂ ਕੇਂਦਰ ਸਰਕਾਰ ਦੁਆਰਾ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਲਈ ਸ਼ਾਹ ਦਾ ਸਵਾਗਤ ਕੀਤਾ।