
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨਵਜੰਮੇ ਬੱਚੇ ਦੀਆਂ ਤਸਵੀਰਾਂ
ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਦੀ ਦਿੱਲੀ ਤੋਂ ਬੰਗਲੁਰੂ ਜਾ ਰਹੀ ਇਕ ਉਡਾਣ ਵਿਚ ਬੁੱਧਵਾਰ ਨੂੰ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇੰਡੀਗੋ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਦਿੱਲੀ ਤੋਂ ਬੰਗਲੁਰੂ ਦੀ ਉਡਾਣ ਨੰਬਰ 6ਈ 122 ਵਿਚ ਇਕ ਬੱਚੇ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਹੈ।
Baby born on IndiGo Delhi-Bengaluru flight
ਹਵਾਈ ਫੌਜ ਦੇ ਸੇਵਾਮੁਕਤ ਕੈਪਟਨ ਕ੍ਰਿਸਟੋਫਰ ਨੇ ਬੱਚੇ ਅਤੇ ਮਹਿਲਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ। ਉਹਨਾਂ ਨੇ ਟਵੀਟ ਵਿਚ ਦੱਸਿਆ ਕਿ ਬੱਚੇ ਦਾ ਜਨਮ ਬੁੱਧਵਾਰ ਸ਼ਾਮ ਨੂੰ 6 ਵਜ ਕੇ 10 ਮਿੰਟ 'ਤੋ ਹੋਇਆ।
Baby born on IndiGo Delhi-Bengaluru flight
7 ਵਜ ਕੇ 40 ਮਿੰਟ 'ਤੇ ਉਡਾਣ ਬੰਗਲੁਰੂ ਹਵਾਈ ਅੱਡੇ 'ਤੇ ਪਹੁੰਚੀ। ਹਵਾਈ ਅੱਡੇ 'ਤੇ ਇੰਡੀਗੋ ਫਲਾਈਟ ਦੇ ਸਾਰੇ ਸਟਾਫ ਨੇ ਮਹਿਲਾ ਅਤੇ ਬੱਚੇ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਮਹਿਲਾ ਨੂੰ ਮੁਬਾਰਕਬਾਦ ਦਿੱਤੀ। ਫਿਲਹਾਲ ਬੱਚਾ ਅਤੇ ਮਹਿਲਾ ਪੂਰੀ ਤਰ੍ਹਾਂ ਠੀਕ ਹਨ।
Baby born on IndiGo Delhi-Bengaluru flight
ਨਵਜੰਮੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਡੀਗੋ ਨੇ ਨਵਜੰਮੇ ਬੱਚੇ ਨੂੰ ਜ਼ਿੰਦਗੀ ਭਰ ਮੁਫ਼ਤ ਹਵਾਈ ਯਾਤਰਾ ਦੇਣ ਦਾ ਐਲਾਨ ਕੀਤਾ ਹੈ।