
1 ਦਾ ਕੱਟਿਆ ਚਲਾਨ
ਚੰਡੀਗੜ੍ਹ: ਸੂਬੇ ਦੇ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਜਾਰੀ ਰੱਖਦਿਆਂ ਟਰਾਂਸਪੋਰਟ ਵਿਭਾਗ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਬਿਨਾਂ ਟੈਕਸ ਤੋਂ ਚਲ ਰਹੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਜ਼ਬਤ ਕਰ ਲਈਆਂ ਤੇ ਇਕ ਬੱਸ ਨਿਊ ਫਤਹਿਗੜ੍ਹ ਸਾਹਬਿ ਦਾ ਚਲਾਨ ਕੱਟਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਰ.ਟੀ.ਏ. ਦਫ਼ਤਰ ਫ਼ਿਰੋਜ਼ਪੁਰ ਦੇ ਉਡਣ ਦਸਤੇ ਨੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਨ੍ਹਾਂ ਪੰਜ ਬੱਸਾਂ ਨੂੰ ਬਿਨਾਂ ਟੈਕਸ ਤੋਂ ਚੱਲਦਿਆਂ ਪਾਇਆ, ਜਿਨ੍ਹਾਂ ਵਿਚ ਨਿਊ ਦੀਪ ਬੱਸ ਸਰਵਿਸ ਦੀਆਂ ਦੋ ਬੱਸਾਂ, ਨਾਗਪਾਲ ਬੱਸ ਸਰਵਿਸ ਦੀ ਇੱਕ ਬੱਸ, ਰਾਜ ਬੱਸ ਸਰਵਿਸ ਦੀ 1 ਬੱਸ ਅਤੇ ਜੁਝਾਰ ਬੱਸ ਸਰਵਿਸ ਦੀ ਇੱਕ ਬੱਸ ਸ਼ਾਮਲ ਹੈ। ਇਹਨਾਂ ਵਿਚੋਂ 3 ਬੱਸਾਂ ਤਲਵੰਡੀ ਭਾਈ ਵਿਖੇ ਤੇ 2 ਬੱਸਾਂ ਫਿਰੋਜ਼ਪੁਰ ਛਾਉਣੀ ਥਾਣਾ ਵਿਚ ਜ਼ਬਤ ਹਨ।
Amrinder Singh Raja Warring
ਇਸ ਤੋਂ ਇਲਾਵਾ 1 ਨਿਊ ਫਤਹਿਗੜ੍ਹ ਸਾਹਿਬ ਬੱਸ ਦਾ ਚਲਾਨ ਵੀ ਕੱਟਿਆ ਗਿਆ। ਇਸੇ ਦੌਰਾਨ ਟਰਾਂਸਪੋਰਟ ਵਿਭਾਗ ਵਿਚ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਕੰਮਕਾਜ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਟੈਕਸ ਨਾ ਭਰਨ ਵਾਲਿਆਂ ਜਾਂ ਨਿਯਮਾਂ ਵਿਚ ਕਿਸੇ ਵੀ ਕਿਸਮ ਦੀ ਢਿੱਲ ਵਰਤਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।