
ਸ਼ਾਹਰੁਖ਼ ਖ਼ਾਨ ਦੇ ਬੇਟੇ ਦੀ ਗ੍ਰਿਫਤਾਰੀ ਦਾ ਮਾਮਲਾ ਇਹਨੀਂ ਦਿਨੀਂ ਚਰਚਾ ਵਿਚ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਅਦਾਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਦੀ ਗ੍ਰਿਫਤਾਰੀ ਦਾ ਮਾਮਲਾ ਇਹਨੀਂ ਦਿਨੀਂ ਚਰਚਾ ਵਿਚ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਅਦਾਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ।
Sadhvi Pragya Thakur
ਹੋਰ ਪੜ੍ਹੋ: ਅੱਜ ਲਖੀਮਪੁਰ ਪਹੁੰਚਣਗੇ ਨਵਜੋਤ ਸਿੱਧੂ, ਮੰਤਰੀਆਂ ਤੇ ਵਿਧਾਇਕਾਂ ਨਾਲ UP ਜਾਣ ਦੀ ਮਿਲੀ ਇਜਾਜ਼ਤ
ਉਹਨਾਂ ਕਿਹਾ ਕਿ, “ਇਹ ਉਹ ਲੋਕ ਹਨ ਜੋ ਕਹਿੰਦੇ ਨੇ ਕਿ ਅਸੀਂ ਭਾਰਤ ਵਿਚ ਸੁਰੱਖਿਅਤ ਨਹੀਂ ਹਾਂ ਇਨ੍ਹਾਂ ਨੇ ਹਮੇਸ਼ਾ ਪਾਕਿਸਤਾਨ ਦੀ ਮਦਦ ਕੀਤੀ ਹੈ। ਕਦੇ ਭਾਰਤ ਦੀ ਮਦਦ ਨਹੀਂ ਕੀਤੀ। ਇਹ ਲੋਕ ਇੱਥੇ ਕਮਾਈ ਕਰਦੇ ਹਨ ਅਤੇ ਉੱਥੇ ਨਿਵੇਸ਼ ਕਰਦੇ ਹਨ। ਅਜਿਹੇ ਲੋਕਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਰਹੀ ਹੈ। ਇੱਥੇ ਹੁਣ ਦੇਸ਼ ਭਗਤਾਂ ਦੀ ਲੋੜ ਹੈ। ਉਹ ਇੱਥੇ ਰਹਿਣਗੇ ਅਤੇ ਉਹ ਇੱਥੇ ਪ੍ਰਫੁੱਲਤ ਹੋਣਗੇ”।
Aryan Khan
ਹੋਰ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਮਾਮਲੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਲਗਭਗ ਤੈਅ
ਸਾਧਵੀ ਪ੍ਰੱਗਿਆ ਨੇ ਕਿਹਾ ਕਿ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਹੁੰਦਾ, ਉਹ ਇਸੇ ਤਰ੍ਹਾਂ ਭਟਕ ਜਾਂਦੇ ਹਨ। ਇਸ ਲਈ ਉਹਨਾਂ ਨੂੰ ਅਜਿਹੀਆਂ ਚੀਜ਼ਾਂ (ਨਸ਼ੇ) ਦਾ ਸਹਾਰਾ ਲੈਣਾ ਪੈਂਦਾ ਹੈ। ਜਿਨ੍ਹਾਂ ਕੋਲ ਪੈਸਾ ਹੁੰਦਾ ਹੈ ਅਤੇ ਉਹ ਉਸ ਨੂੰ ਚੰਗੇ ਕੰਮਾਂ ਵਿਚ ਖਰਚ ਨਹੀਂ ਕਰਦੇ ਤਾਂ ਉਹਨਾਂ ਦਾ ਔਲਾਦ ਅਜਿਹਾ ਕਰਦੀ ਹੈ।
Shahrukh Khan
ਹੋਰ ਪੜ੍ਹੋ: ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਹਨੇਰਗਰਦੀ ਮਗਰੋਂ ਬਿਜਲੀ ਗੁਲ ਹੋਣ ਲੱਗੀ!
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਸਿਤਾਰੇ ਸ਼ਾਹਰੁਖ਼ ਖ਼ਾਨ ਦਾ ਸਮਰਥਨ ਕਰ ਚੁੱਕੇ ਹਨ। ਅਦਾਕਾਰ ਰਿਤਿਕ ਰੋਸ਼ਨ ਨੇ ਵੀ ਪੋਸਟ ਜ਼ਰੀਏ ਅਪਣਾ ਸਮਰਥਨ ਜਤਾਇਆ। ਜ਼ਿਕਰਯੋਗ ਹੈ ਕਿ ਮੁੰਬਈ ਦੀ ਇਕ ਕੋਰਟ ਨੇ ਕਰੂਜ਼ ਜਹਾਜ਼ ਵਿਚੋਂ ਡਰੱਗ ਮਿਲਣ ਦੇ ਮਾਮਲੇ ਵਿਚ ਆਰਯਨ ਖ਼ਾਨ ਸਮੇਤ 8 ਲੋਕਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।