
ਮੈਂ ਰਾਹੁਲ ਗਾਂਧੀ ਬਾਰੇ ਸਮਝ ਸਕਦਾ ਹਾਂ ਪਰ ਅਰਵਿੰਦ ਕੇਜਰੀਵਾਲ…?।”
ਨਵੀਂ ਦਿੱਲੀ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਉਸ ਦਾ ਗੈਂਗ' ਹਿੰਦੂ ਅਤੇ ਹਿੰਦੂਤਵ ਤੋਂ ਇੰਨੀ ਨਫ਼ਰਤ ਕਿਉਂ ਕਰਦਾ ਹੈ?
ਉਹਨਾਂ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹ ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਦੀ ਕਥਿਤ ਤੌਰ 'ਤੇ ਤਬਦੀਲੀ ਪ੍ਰੋਗਰਾਮ ਵਿਚ ਹਿੱਸਾ ਲੈਣ ਨਾਲ ਜੁੜਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ ਸੀ। ਸ਼ੁੱਕਰਵਾਰ ਨੂੰ ਵਾਇਰਲ ਹੋਈ ਵੀਡੀਓ ਵਿਚ ਹਜ਼ਾਰਾਂ ਲੋਕਾਂ ਨੂੰ ਬੁੱਧ ਧਰਮ ਅਪਣਾਉਣ ਦੀ ਸਹੁੰ ਚੁਕਾਉਂਦੇ ਹੋਏ ਅਤੇ ਹਿੰਦੂ ਦੇਵੀ-ਦੇਵਤਿਆਂ ਦੀ ਨਿੰਦਾ ਕਰਦੇ ਸੁਣਿਆ ਜਾ ਸਕਦਾ ਹੈ।
ਰਿਜਿਜੂ ਨੇ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸਵੇਰੇ ਟਵੀਟਸ ਦੀ ਇੱਕ ਲੜੀ ਵਿਚ ਕਿਹਾ ਕਿ "ਮੈਨੂੰ ਅਸਲ ਵਿਚ ਸਮਝ ਨਹੀਂ ਆ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦਾ ਗੈਂਗ ਹਿੰਦੂ ਅਤੇ ਹਿੰਦੂਤਵ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹਨ? ਮੈਂ ਰਾਹੁਲ ਗਾਂਧੀ ਬਾਰੇ ਸਮਝ ਸਕਦਾ ਹਾਂ ਪਰ ਅਰਵਿੰਦ ਕੇਜਰੀਵਾਲ…।”
ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਿਜਿਜੂ ਨੇ ਕਿਹਾ ਕਿ ਹਰ ਭਾਰਤੀ ਨੂੰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ। 'ਆਪ' ਨੇਤਾ ਦੀ ਵੀਡੀਓ ਸਾਹਮਣੇ ਆਉਣ ਨਾਲ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਚੁਟਕੀ ਲੈਂਦਿਆਂ ਗੌਤਮ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ, ਗੌਤਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ "ਬਹੁਤ ਹੀ ਧਾਰਮਿਕ ਵਿਅਕਤੀ ਹੈ ਅਤੇ ਆਪਣੇ ਕੰਮਾਂ ਅਤੇ ਸ਼ਬਦਾਂ ਦੁਆਰਾ ਆਪਣੇ ਸੁਪਨਿਆਂ ਵਿਚ ਵੀ ਕਿਸੇ ਦੇਵਤੇ ਦੀ ਆਲੋਚਨਾ/ਨਿੰਦਾ ਨਹੀਂ ਕਰ ਸਕਦਾ"। ਇਸ 'ਤੇ 'ਆਪ' ਜਾਂ ਦਿੱਲੀ ਸਰਕਾਰ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ ਪਰ 'ਆਪ' ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਸਮਾਜ ਭਲਾਈ ਮੰਤਰੀ ਗੌਤਮ ਤੋਂ "ਬਹੁਤ ਨਾਖੁਸ਼" ਸਨ।