
ਤਿੰਨ- ਤਿੰਨ ਰੁਪਏ ਦਾ ਹੋਇਆ ਵਾਧਾ
ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ ਲੱਗਾ ਹੈ। ਸ਼ਨੀਵਾਰ ਤੋਂ ਕੁਦਰਤੀ ਗੈਸ CNG-PNG ਦੋਵਾਂ ਦੀਆਂ ਕੀਮਤਾਂ ਵਧ ਗਈਆਂ ਹਨ। ਆਈਜੀਐਲ ਨੇ ਜਿੱਥੇ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ, ਉਥੇ ਹੁਣ ਪੀਐਨਜੀ ਦੀ ਕੀਮਤ ਵੀ 3 ਰੁਪਏ ਪ੍ਰਤੀ ਕਿਲੋ ਵਧ ਗਈ ਹੈ। ਅੱਜ ਯਾਨੀ ਸ਼ਨੀਵਾਰ ਤੋਂ ਸੀਐਨਜੀ-ਪੀਐਨਜੀ ਦੀਆਂ ਵਧੀਆਂ ਹੋਈਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।
ਰਾਜਧਾਨੀ ਦਿੱਲੀ 'ਚ ਸੀਐਨਜੀ ਦੇ ਨਵੇਂ ਰੇਟ ਮੁਤਾਬਕ ਇਸ ਨੂੰ 75.61 ਰੁਪਏ ਤੋਂ ਵਧਾ ਕੇ 78.61 ਰੁਪਏ ਕਰ ਦਿੱਤਾ ਗਿਆ ਹੈ। ਜਦੋਂ ਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਕੀਮਤ 78.17 ਰੁਪਏ ਤੋਂ ਵਧਾ ਕੇ 81.17 ਰੁਪਏ ਕਰ ਦਿੱਤੀ ਗਈ ਹੈ।
ਗੁਰੂਗ੍ਰਾਮ ਵਿੱਚ ਸੀਐਨਜੀ ਦੀ ਕੀਮਤ 86.94 ਰੁਪਏ, ਰੇਵਾੜੀ ਵਿੱਚ 89.07 ਰੁਪਏ, ਕਰਨਾਲ ਵਿੱਚ 87.27 ਰੁਪਏ, ਮੁਜ਼ੱਫਰਨਗਰ ਵਿੱਚ 85.84 ਰੁਪਏ ਅਤੇ ਕਾਨਪੁਰ ਵਿੱਚ 89.81 ਰੁਪਏ ਹੈ।