
ਗੁੱਸੇ 'ਚ ਆਏ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸ਼ਨੀਵਾਰ ਸਵੇਰੇ ਚੌਂਕੀ ਨੇੜੇ ਪ੍ਰਦਰਸ਼ਨ ਕੀਤਾ।
ਨਵੀਂ ਦਿੱਲੀ: ਦਿੱਲੀ ਇਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਈ ਹੈ। ਇਥੋਂ ਦੇ ਨਰੇਲਾ ਇਲਾਕੇ 'ਚ ਅੱਠ ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ ਹੈ। ਇਹਨਾਂ ਹੀ ਨੇ ਮੁਲਜ਼ਮਾਂ ਨੇ ਬੱਚੀ ਨਾਲ ਜਬਰ ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਲੜਕੀ ਨੂੰ ਖਾਣ ਪੀਣ ਦਾ ਸਮਾਨ ਦੇਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਗਿਆ। ਗੁੱਸੇ 'ਚ ਆਏ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸ਼ਨੀਵਾਰ ਸਵੇਰੇ ਚੌਂਕੀ ਨੇੜੇ ਪ੍ਰਦਰਸ਼ਨ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਲੜਕੀ ਆਪਣੀ ਮਾਂ ਅਤੇ ਭਰਾ ਨਾਲ ਨਰੇਲਾ ਇਲਾਕੇ 'ਚ ਰਹਿੰਦੀ ਸੀ। ਇਲਾਕੇ ਦੇ ਕੁਝ ਦੋਸ਼ੀ ਲੜਕੀ ਨੂੰ ਸੁੰਨਸਾਨ ਇਲਾਕੇ 'ਚ ਲੈ ਗਏ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦੋਸ਼ੀਆਂ ਨੇ ਲੜਕੀ ਦੇ ਸਿਰ 'ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।