
ਸੀਬੀਐਸਈ ਅਨੁਸਾਰ, ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਇਕੋ ਜਿਹੇ ਰਹਿਣਗੇ, ਪਰ ਉਨ੍ਹਾਂ ਦੇ ਨੰਬਰ ਬਦਲ ਦਿਤੇ ਜਾਣਗੇ।
ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਸਾਲ 2024 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ 10ਵੀਂ-12ਵੀਂ ਦੀ ਪ੍ਰੀਖਿਆ ਵਿਚ ਕਈ ਸੈੱਟਾਂ ਵਿਚ ਪ੍ਰਸ਼ਨ ਪੱਤਰ ਹੋਣਗੇ। ਬੋਰਡ ਨੇ ਸਾਰੇ ਕੇਂਦਰਾਂ ਨੂੰ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਸੈੱਟ ਭੇਜਣ ਦਾ ਫੈਸਲਾ ਕੀਤਾ ਹੈ। ਬੋਰਡ ਮੁਤਾਬਕ ਪ੍ਰਸ਼ਨ ਪੱਤਰਾਂ ਦੇ ਕਈ ਸੈੱਟ ਹੋਣ ਨਾਲ ਲੀਕ ਹੋਣ ਜਾਂ ਵਾਇਰਲ ਹੋਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਜੇਕਰ ਕਿਸੇ ਵੀ ਕੇਂਦਰ 'ਤੇ ਪ੍ਰਸ਼ਨ ਪੱਤਰ ਲੀਕ ਹੁੰਦਾ ਹੈ ਤਾਂ ਉਸ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿਤੀ ਜਾਵੇਗੀ। ਸੀਬੀਐਸਈ ਅਨੁਸਾਰ, ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਇਕੋ ਜਿਹੇ ਰਹਿਣਗੇ, ਪਰ ਉਨ੍ਹਾਂ ਦੇ ਨੰਬਰ ਬਦਲ ਦਿਤੇ ਜਾਣਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ; ਤੈਅ ਕੀਤਾ ‘ਪੰਜਾਬ ਦਿਵਸ’ ਵਾਲਾ ਦਿਨ
ਬੋਰਡ ਪ੍ਰਸ਼ਾਸਨ ਮੁਤਾਬਕ ਕਈ ਵਾਰ ਪ੍ਰਸ਼ਨ ਪੱਤਰ ਲੀਕ ਹੋ ਜਾਂਦਾ ਹੈ। ਜੇਕਰ ਜਾਂਚ 'ਚ ਸੱਚ ਨਿਕਲਦਾ ਹੈ, ਤਾਂ ਸਿਰਫ ਉਸ ਜਗ੍ਹਾ ਦੀ ਜਾਂਚ ਰੱਦ ਕੀਤੀ ਜਾਵੇਗੀ ਜਿਥੋਂ ਇਹ ਲੀਕ ਹੋਇਆ ਸੀ। ਜਦਕਿ ਹੁਣ ਤਕ ਸਬੰਧਤ ਵਿਸ਼ੇ ਦੀ ਸਮੁੱਚੀ ਪ੍ਰੀਖਿਆ ਰੱਦ ਕਰਨੀ ਪੈਂਦੀ ਸੀ। ਪ੍ਰਸ਼ਨ ਪੱਤਰ ਕਿਸ ਕੇਂਦਰ ਨੂੰ ਭੇਜਿਆ ਜਾਵੇਗਾ, ਇਸ ਦੀ ਜਾਣਕਾਰੀ ਬੋਰਡ ਕੋਲ ਹੀ ਗੁਪਤ ਰਹੇਗੀ। 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਤੋਂ ਅਪ੍ਰੈਲ ਤਕ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਦਕਿ ਪ੍ਰੈਕਟੀਕਲ ਪ੍ਰੀਖਿਆ 15 ਜਨਵਰੀ ਤੋਂ 15 ਫਰਵਰੀ ਤਕ ਲਈ ਜਾਵੇਗੀ। ਸਕੂਲਾਂ ਨੇ ਦਸੰਬਰ ਤਕ ਪਹਿਲਾ ਪ੍ਰੀ ਬੋਰਡ ਲੈਣਾ ਹੈ।
ਇਹ ਵੀ ਪੜ੍ਹੋ: ਲੁਧਿਆਣਾ ਤੋਂ ਜਲੰਧਰ ਜਾ ਰਹੀ ਨਿੱਜੀ ਬੱਸ ਨੂੰ ਲੱਗੀ ਅੱਗ; ਸਵਾਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਸੀਬੀਐਸਈ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਸਨਯਮ ਭਾਰਦਵਾਜ ਪ੍ਰਸ਼ਨ ਪੱਤਰ ਲੀਕ ਹੋਣ ਦੀ ਅਫਵਾਹ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣਗੇ। ਜੇਕਰ ਕਿਸੇ ਕੇਂਦਰ 'ਤੇ ਪ੍ਰਸ਼ਨ ਪੱਤਰ ਲੀਕ ਹੁੰਦਾ ਹੈ, ਤਾਂ ਸਿਰਫ਼ ਉਸ ਕੇਂਦਰ ਦੀ ਪ੍ਰੀਖਿਆ ਰੱਦ ਕੀਤੀ ਜਾਵੇਗੀ। ਇਸ ਲਈ ਕਈ ਸੈੱਟਾਂ ਵਿਚ ਪ੍ਰਸ਼ਨ ਪੱਤਰ ਹੋਣਗੇ।