Kolkata Rape Case : RG Kar ਹਸਪਤਾਲ ਦੇ 50 ਸੀਨੀਅਰ ਡਾਕਟਰਾਂ ਨੇ ਦਿਤਾ ਅਸਤੀਫਾ
Published : Oct 8, 2024, 5:26 pm IST
Updated : Oct 8, 2024, 5:26 pm IST
SHARE ARTICLE
50 senior doctors resign from RG Kar Medical College amid protests
50 senior doctors resign from RG Kar Medical College amid protests

ਮਰਨ ਵਰਤ ’ਤੇ ਬੈਠੇ ਡਾਕਟਰਾਂ ਨਾਲ ਪ੍ਰਗਟਾਈ ਇਕਜੁੱਟਤਾ

 Kolkata Rape Case : ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਘੱਟੋ-ਘੱਟ 50 ਡਾਕਟਰਾਂ ਨੇ ਜਬਰ ਜਨਾਹ ਅਤੇ ਕਤਲ ਦੀ ਸ਼ਿਕਾਰ ਹੋਈ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਡਾਕਟਰਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ ਅਤੇ ਨੌਕਰੀ ਤੋਂ ਅਸਤੀਫਾ ਦੇ ਦਿਤਾ। ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ।

ਸੂਤਰਾਂ ਨੇ ਦਸਿਆ ਕਿ ਸਮੂਹਕ ਤੌਰ ’ਤੇ ਅਸਤੀਫਾ ਦੇਣ ਦਾ ਫੈਸਲਾ ਅੱਜ ਸਵੇਰੇ ਸਰਕਾਰੀ ਹਸਪਤਾਲ ਦੇ ਵੱਖ-ਵੱਖ ਮੁਖੀਆਂ ਦੀ ਬੈਠਕ ’ਚ ਲਿਆ ਗਿਆ। ਇਕ ਸੀਨੀਅਰ ਡਾਕਟਰ ਨੇ ਦਸਿਆ ਕਿ ਇਹ ਫੈਸਲਾ ਅੱਜ ਵਿਭਾਗਾਂ ਦੇ ਮੁਖੀਆਂ ਦੀ ਬੈਠਕ ’ਚ ਲਿਆ ਗਿਆ। ਉਨ੍ਹਾਂ ਕਿਹਾ, ‘‘ਸਾਡੇ ਹਸਪਤਾਲ ਦੇ ਸਾਰੇ 50 ਸੀਨੀਅਰ ਡਾਕਟਰਾਂ ਨੇ ਅਪਣੇ ਅਸਤੀਫੇ ਪੱਤਰਾਂ ’ਤੇ ਦਸਤਖਤ ਕੀਤੇ ਹਨ। ਇਹ ਨੌਜੁਆਨ ਡਾਕਟਰਾਂ ਨਾਲ ਸਾਡੀ ਇਕਜੁੱਟਤਾ ਜ਼ਾਹਰ ਕਰਨ ਲਈ ਹੈ ਜੋ ਕਿਸੇ ਮੁੱਦੇ ਲਈ ਲੜ ਰਹੇ ਹਨ।’’

ਉਨ੍ਹਾਂ ਕਿਹਾ, ‘‘ਐਨ.ਆਰ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਵੀ ਆਰ.ਜੀ. ਕਰ ਹਸਪਤਾਲ ਦੇ ਅਪਣੇ ਸਾਥੀਆਂ ਦੀ ਨਕਲ ਕਰਨ ’ਤੇ ਵਿਚਾਰ ਕਰ ਰਹੇ ਹਨ।’’ ਪਛਮੀ ਬੰਗਾਲ ’ਚ ਡਾਕਟਰਾਂ ਦੇ ਸੰਯੁਕਤ ਫੋਰਮ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹੋਣ ਦਾ ਸੰਕਲਪ ਲਿਆ ਹੈ, ਜੋ ਜਬਰ ਜਨਾਹ-ਕਤਲ ਪੀੜਤਾ ਲਈ ਨਿਆਂ ਦੀ ਮੰਗ ਕਰ ਰਹੇ ਹਨ ਅਤੇ ‘ਭ੍ਰਿਸ਼ਟਾਚਾਰ ਨਾਲ ਭਰੀ’ ਸਿਹਤ ਪ੍ਰਣਾਲੀ ਨੂੰ ਖਤਮ ਕਰ ਰਹੇ ਹਨ।

ਜੁਆਇੰਟ ਫੋਰਮ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜੂਨੀਅਰ ਡਾਕਟਰ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਹਨ ਪਰ ਮਸਲਿਆਂ ਦੇ ਹੱਲ ਲਈ ਉਚਿਤ ਅਥਾਰਟੀ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ।

ਡਾਕਟਰਾਂ ਦੇ ਫੋਰਮ ਨੇ ਭੁੱਖ ਹੜਤਾਲ ’ਤੇ ਬੈਠੇ ਡਾਕਟਰਾਂ ਦੀ ਸਿਹਤ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਕੈਂਪਸ ਵਿਚ ਮੁਫਤ ਵਾਤਾਵਰਣ ਅਤੇ ਮਰੀਜ਼ਾਂ ਦੇ ਅਨੁਕੂਲ ਪ੍ਰਣਾਲੀ ਲਈ ਲੜ ਰਹੇ ਹਨ। ਬਿਆਨ ’ਚ ਕਿਹਾ ਗਿਆ ਹੈ, ‘‘ਇਸ ਸਥਿਤੀ ’ਚ ਅਸੀਂ ਉਨ੍ਹਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ।’’  

Location: India, West Bengal

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement