ਜ਼ੁਬੀਨ ਦੇ ਚਚੇਰੇ ਭਰਾ ਅਤੇ ਅਸਾਮ ਪੁਲਿਸ ਦੇ ਡੀ.ਐਸ.ਪੀ. ਮੁਅੱਤਲ 
Published : Oct 8, 2025, 10:50 pm IST
Updated : Oct 8, 2025, 10:50 pm IST
SHARE ARTICLE
Zubin's cousin and DSP of Assam Police suspended
Zubin's cousin and DSP of Assam Police suspended

ਗਾਇਕ ਦੀ ਮੌਤ ਦੇ ਮਾਮਲੇ 'ਚ ਅੱਜ ਗ੍ਰਿਫਤਾਰ ਕੀਤਾ ਗਿਆ ਸੀ ਸੰਦੀਪਨ ਗਰਗ ਨੂੰ

ਗੁਹਾਟੀ : ਸਿੰਗਾਪੁਰ ’ਚ ਆਸਾਮੀ ਗਾਇਕ ਜ਼ੁਬਿਨ ਦੀ ਮੌਤ ਦੇ ਮਾਮਲੇ ’ਚ ਬੁਧਵਾਰ  ਨੂੰ ਗ੍ਰਿਫਤਾਰ ਕੀਤੇ ਗਏ ਜ਼ੁਬੀਨ ਗਰਗ ਦੇ ਚਚੇਰੇ ਭਰਾ ਅਤੇ ਅਸਾਮ ਪੁਲਿਸ ਦੇ ਡੀ.ਐਸ.ਪੀ. ਸੰਦੀਪਨ ਗਰਗ ਨੂੰ ਤੁਰਤ  ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। 

ਅਸਾਮ ਪੁਲਿਸ ਸਰਵਿਸ (ਏ.ਪੀ.ਐਸ.) ਦਾ ਅਧਿਕਾਰੀ ਸੰਦੀਪਨ ਗਾਇਕ ਦੇ ਨਾਲ ਸਿੰਗਾਪੁਰ ਗਿਆ ਸੀ, ਅਤੇ ਅਪਣੇ  ਆਖਰੀ ਪਲਾਂ ਦੌਰਾਨ ਕਥਿਤ ਤੌਰ ਉਤੇ  ਕਿਸ਼ਤੀ ਉਤੇ  ਮੌਜੂਦ ਸੀ। ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਟਾਪੂ ਦੇਸ਼ ਵਿਚ ਸਮੁੰਦਰ ਵਿਚ ਤੈਰਾਕੀ ਦੌਰਾਨ ਮੌਤ ਹੋ ਗਈ ਸੀ। ਸੰਦੀਪਨ ਗਰਗ ਕਾਮਰੂਪ ਜ਼ਿਲ੍ਹੇ ਦੇ ਬੋਕੋ-ਚਾਇਗਾਓਂ ਦੇ ਸਹਿ-ਜ਼ਿਲ੍ਹਾ ਐਸ.ਪੀ. ਦੇ ਇੰਚਾਰਜ ਸਨ। 

ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਨੇ ਉਸ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਮੁਅੱਤਲੀ ਦੀ ਮਿਆਦ ਦੌਰਾਨ ਗਰਗ ਦਾ ਹੈੱਡਕੁਆਰਟਰ ‘ਨਿਆਂਇਕ ਹਿਰਾਸਤ ਵਿਚੋਂ ਰਿਹਾਅ ਹੋਣ ਉਤੇ  ਆਸਾਮ ਪੁਲਿਸ ਹੈੱਡਕੁਆਰਟਰ, ਗੁਹਾਟੀ ਹੋਵੇਗਾ, ਜੇ ਜ਼ਰੂਰੀ ਸਮਝਿਆ ਜਾਵੇ ਤਾਂ ਇਸ ਦੀ ਸਮੀਖਿਆ ਕੀਤੀ ਜਾ ਸਕਦੀ ਹੈ। 

ਉਸ ਨੂੰ ਭਾਰਤੀ ਨਿਆਇ ਸੰਹਿਤਾ (ਬੀ.ਐਨ.ਐਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਵੇਂ ਕਿ ਕਤਲ, ਕਤਲ ਦੇ ਬਰਾਬਰ ਨਾ ਕਤਲ, ਅਪਰਾਧਕ  ਸਾਜ਼ਸ਼  ਅਤੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਾਉਣਾ। 

Tags: assam

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement