ਓਵੈਸੀ ਜਿਸ ਟਰੇਨ 'ਚ ਸਫ਼ਰ ਕਰ ਰਹੇ ਸਨ, ਉਸ 'ਤੇ ਪਥਰਾਅ ਕੀਤਾ ਗਿਆ: AIMIM ਨੇਤਾ ਦਾ ਦਾਅਵਾ
Published : Nov 8, 2022, 1:31 pm IST
Updated : Nov 8, 2022, 1:38 pm IST
SHARE ARTICLE
 Stones were pelted on the train Owaisi was traveling in: AIMIM leader claims
Stones were pelted on the train Owaisi was traveling in: AIMIM leader claims

ਪੁਲਿਸ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਸੋਮਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਜਾਰੀ ਹੈ।

 

ਸੂਰਤ : ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਬੁਲਾਰੇ ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਵਿਚ ਪਾਰਟੀ ਪ੍ਰਧਾਨ ਅਸਦੁਦੀਨ ਓਵੈਸੀ ਜਿਸ ਵੰਦੇ ਭਾਰਤ ਟਰੇਨ ਵਿਚ ਸਫ਼ਰ ਕਰ ਰਹੇ ਸਨ, ਉਸ ’ਤੇ ਪਥਰਾਅ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਸੋਮਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਜਾਰੀ ਹੈ।

ਏਆਈਐਮਆਈਐਮ ਦੇ ਕੌਮੀ ਬੁਲਾਰੇ ਵਾਰਿਸ ਪਠਾਨ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਰੇਲਗੱਡੀ ਦੇ ਸੂਰਤ ਪਹੁੰਚਣ ਤੋਂ ਪਹਿਲਾਂ ਵਾਪਰੀ ਜਿੱਥੇ ਓਵੈਸੀ ਨੇ ਰਾਜ ਵਿਚ ਆਪਣੀ ਚੋਣ ਮੁਹਿੰਮ ਦੇ ਹਿੱਸੇ ਵਜੋਂ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਗੁਜਰਾਤ ਵਿਧਾਨ ਸਭਾ ਚੋਣਾਂ ਲਈ 1 ਦਸੰਬਰ ਅਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਉਸ ਨੇ ਦਾਅਵਾ ਕੀਤਾ ਕਿ "ਅਸਦੁਦੀਨ ਓਵੈਸੀ, ਸਾਬਿਰ ਕਾਬਲੀਵਾਲਾ ਸਾਹਿਬ, ਮੈਂ ਅਤੇ ਏਆਈਐਮਆਈਐਮ ਦੇ ਲੋਕ ਵੰਦੇ ਭਾਰਤ ਐਕਸਪ੍ਰੈਸ ਵਿਚ ਅਹਿਮਦਾਬਾਦ ਤੋਂ ਸੂਰਤ ਜਾ ਰਹੇ ਸੀ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਰੇਲ ਗੱਡੀ 'ਤੇ ਪੱਥਰ ਸੁੱਟੇ ਅਤੇ ਇਸ ਦਾ ਸ਼ੀਸ਼ਾ ਟੁੱਟ ਗਿਆ।" 

ਹਾਲਾਂਕਿ, ਪੱਛਮੀ ਰੇਲਵੇ ਦੇ ਪੁਲਿਸ ਸੁਪਰਡੈਂਟ ਰਾਜੇਸ਼ ਪਰਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਵਿਖੇ ਟ੍ਰੈਕ ਦੇ ਨੇੜੇ ਚੱਲ ਰਹੇ ਇੰਜੀਨੀਅਰਿੰਗ ਦੇ ਕੰਮ ਕਾਰਨ ਕੁਝ ਪੱਥਰ ਟਰੇਨ ਦੇ ਸ਼ੀਸ਼ੇ ਦੀਆਂ ਖਿੜਕੀਆਂ ਨਾਲ ਟਕਰਾ ਗਏ ਸਨ। ਉਨ੍ਹਾਂ ਕਿਹਾ, ''ਇਹ ਪੱਥਰਬਾਜ਼ੀ ਦਾ ਮਾਮਲਾ ਨਹੀਂ ਹੈ।'' ਉਨ੍ਹਾਂ ਕਿਹਾ ਕਿ ਓਵੈਸੀ ਖਿੜਕੀ ਤੋਂ ਦੂਰ ਬੈਠੇ ਸਨ।

ਅਧਿਕਾਰੀ ਮੁਤਾਬਕ ਟੁੱਟੀ ਹੋਈ ਖਿੜਕੀ ਨੂੰ ਬਦਲ ਦਿੱਤਾ ਗਿਆ ਸੀ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਰੈਂਕ ਦਾ ਅਧਿਕਾਰੀ ਘਟਨਾ ਦੀ ਜਾਂਚ ਕਰ ਰਿਹਾ ਹੈ।
ਪਠਾਨ ਨੇ ਸੋਮਵਾਰ ਰਾਤ ਸੂਰਤ ਵਿਚ ਇੱਕ ਰੈਲੀ ਵਿਚ ਦਾਅਵਾ ਕੀਤਾ ਕਿ ਇੱਕ ਤੋਂ ਬਾਅਦ ਇੱਕ ਦੋ ਪੱਥਰ ਸੁੱਟੇ ਗਏ। ਉਸ ਨੇ ਦਾਅਵਾ ਕੀਤਾ ਕਿ ਪੱਥਰ ਇੰਨੇ ਭਾਰੀ ਸਨ ਕਿ ਜਿਸ ਖਿੜਕੀ ਦੇ ਸ਼ੀਸ਼ੇ ਨੇੜੇ ਓਵੈਸੀ ਅਤੇ ਉਸ ਦੇ ਸਾਥੀ ਬੈਠੇ ਸਨ, ਉਸ ਦੇ ਸ਼ੀਸ਼ੇ ਟੁੱਟ ਗਏ।

ਏਆਈਐਮਆਈਐਮ ਆਗੂ ਨੇ ਕਿਹਾ, ''ਮੋਦੀ ਜੀ, ਇਹ ਕੀ ਹੋ ਰਿਹਾ ਹੈ? ਕਈ ਵਾਰ ਵੰਦੇ ਭਾਰਤ ਰੇਲ ਗੱਡੀ ਨਾਲ ਪਸ਼ੂ ਕੁਚਲੇ ਜਾਂਦੇ ਹਨ। ਜਦੋਂ ਅਸੀਂ ਸੂਰਤ ਤੋਂ 22-25 ਕਿਲੋਮੀਟਰ ਦੀ ਦੂਰੀ 'ਤੇ ਸੀ ਉਸ ਸਮੇਂ ਸਾਨੂੰ ਪੱਥਰ ਮਾਰੇ ਗਏ।  “ਪੱਥਰ ਭਾਰੀ ਸੀ ਜਿਸ ਨੇ ਸ਼ੀਸ਼ੇ ਦੀ ਖਿੜਕੀ ਤੋੜ ਦਿੱਤੀ। 10-15 ਸਕਿੰਟਾਂ ਬਾਅਦ ਇੱਕ ਹੋਰ ਪੱਥਰ ਆ ਕੇ ਡਿੱਗ ਪਿਆ। ਭਾਵੇਂ ਤੁਸੀਂ ਪੱਥਰ ਸੁੱਟੋ, ਅੱਗ ਲਗਾਓ, ਪਰ ਹੱਕ ਦੀ ਆਵਾਜ਼ ਨਹੀਂ ਰੁਕੇਗੀ।''

ਪਠਾਨ ਨੇ ਕਿਹਾ ਕਿ ਉਸ ਕੋਲ ਘਟਨਾ ਦੀਆਂ ਤਸਵੀਰਾਂ ਵੀ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਖਿੜਕੀ ਦੇ ਟੁੱਟੇ ਸ਼ੀਸ਼ੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਓਵੈਸੀ ਅਤੇ ਏਆਈਐਮਆਈਐਮ ਦੇ ਹੋਰ ਮੈਂਬਰ ਬੈਠੇ ਨਜ਼ਰ ਆ ਰਹੇ ਹਨ। ਹਾਲਾਂਕਿ, ਪੁਲਿਸ ਸੁਪਰਡੈਂਟ ਪਰਮਾਰ ਨੇ ਕਿਹਾ ਕਿ ਇਹ ਪੱਥਰਬਾਜ਼ੀ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਛੇ ਜਵਾਨ ਅਤੇ ਤਿੰਨ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਕਰਮਚਾਰੀ ਕੋਚ ਦੇ ਚਾਰ ਦਰਵਾਜ਼ਿਆਂ 'ਤੇ ਖੜ੍ਹੇ ਸਨ, ਜਿਸ ਵਿੱਚ ਓਵੈਸੀ ਸਫ਼ਰ ਕਰ ਰਹੇ ਸਨ। ਪਰਮਾਰ ਨੇ ਕਿਹਾ, "ਟਰੇਨ ਹੌਲੀ-ਹੌਲੀ ਚੱਲ ਰਹੀ ਸੀ ਕਿਉਂਕਿ ਇੰਜਨੀਅਰਿੰਗ ਦਾ ਕੰਮ ਚੱਲ ਰਿਹਾ ਸੀ। ਖਿੜਕੀ 'ਤੇ ਕੋਈ ਚੀਜ਼ ਵੱਜੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement