Artificial rain to save Delhi : ਦਿੱਲੀ ਸਰਕਾਰ ਦੀ ਨਕਲੀ ਬਾਰਿਸ਼ ਕਰਨ ਦੀ ਯੋਜਨਾ, ਜਾਣੋ ਕਿੰਝ ਪੈਂਦਾ ਹੈ ਨਕਲੀ ਮੀਂਹ?
Published : Nov 8, 2023, 8:42 pm IST
Updated : Nov 8, 2023, 9:21 pm IST
SHARE ARTICLE
New Delhi: A thick blanket of smog covers the Rashtrapati Bhavan, in New Delhi, Wednesday, Nov. 8, 2023. (PTI Photo/Kamal Singh)
New Delhi: A thick blanket of smog covers the Rashtrapati Bhavan, in New Delhi, Wednesday, Nov. 8, 2023. (PTI Photo/Kamal Singh)

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਆਈ.ਆਈ.ਟੀ.-ਕਾਨਪੁਰ ਦੇ ਵਿਗਿਆਨੀਆਂ ਨਾਲ ਬੈਠਕ ਕੀਤੀ

Artificial rain to save Delhi : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਮਹੀਨੇ ‘ਕਲਾਊਡ ਸੀਡਿੰਗ’ ਰਾਹੀਂ ਨਕਲੀ ਬਾਰਿਸ਼ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਰਾਏ ਨੇ ਆਈ.ਆਈ.ਟੀ.-ਕਾਨਪੁਰ ਦੇ ਵਿਗਿਆਨੀਆਂ ਨਾਲ ਬੈਠਕ ਕੀਤੀ, ਜਿਨ੍ਹਾਂ ਨੇ ਦਸਿਆ ਕਿ ‘ਕਲਾਊਡ ਸੀਡਿੰਗ’ ਦੀ ਕੋਸ਼ਿਸ਼ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਵਾਯੂਮੰਡਲ ’ਚ ਬੱਦਲ ਜਾਂ ਨਮੀ ਹੋਵੇ।

ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮਾਹਰਾਂ ਦਾ ਅਨੁਮਾਨ ਹੈ ਕਿ 20-21 ਨਵੰਬਰ ਦੇ ਆਸਪਾਸ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਅਸੀਂ ਵਿਗਿਆਨੀਆਂ ਨੂੰ ਵੀਰਵਾਰ ਤਕ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ ਜੋ ਸੁਪਰੀਮ ਕੋਰਟ ਨੂੰ ਸੌਂਪਿਆ ਜਾਵੇਗਾ।’’ ਰਾਏ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਟੈਕਨਾਲੋਜੀ ਦੀ ਵਰਤੋਂ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੋਹਾਂ ਤੋਂ ਮਨਜ਼ੂਰੀ ਪ੍ਰਾਪਤ ਕਰਨਾ ਇਕ ਸਮੇਂ ਦੇ ਹਿਸਾਬ ਨਾਲ ਸੰਵੇਦਨਸ਼ੀਲ ਮਾਮਲਾ ਹੈ। ਨਕਲੀ ਮੀਂਹ ’ਤੇ ਖੋਜ ਕਰ ਰਹੇ ਆਈ.ਆਈ.ਟੀ.-ਕਾਨਪੁਰ ਦੇ ਵਿਗਿਆਨੀਆਂ ਨੇ 12 ਸਤੰਬਰ ਨੂੰ ਮੰਤਰੀ ਨੂੰ ਪੇਸ਼ਕਾਰੀ ਦਿਤੀ ਸੀ।

ਕਿੰਝ ਪੈਂਦਾ ਹੈ ਨਕਲੀ ਮੀਂਹ?

ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਦਸਿਆ ਕਿ ਨਕਲੀ ਮੀਂਹ ਬਣਾਉਣ ਦੀ ਕੋਸ਼ਿਸ਼ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਬੱਦਲ ਹੋਣ ਜਾਂ ਨਮੀ ਹੋਵੇ। ਉਨ੍ਹਾਂ ਕਿਹਾ, ‘‘ਇਸ ਸਬੰਧੀ ਭਾਰਤ ’ਚ ਕੁਝ ਯਤਨ ਕੀਤੇ ਗਏ ਹਨ ਜੋ ਤੇਲੰਗਾਨਾ, ਤਾਮਿਲਨਾਡੂ ਅਤੇ ਕਰਨਾਟਕ ’ਚ ਕੀਤੇ ਗਏ ਹਨ। ਵਿਸ਼ਵ ਪੱਧਰ ’ਤੇ ਨਕਲੀ ਮੀਂਹ ’ਤੇ ਖੋਜ ਕੀਤੀ ਜਾ ਰਹੀ ਹੈ... ਮੁਢਲੀ ਲੋੜ ਹੈ ਬੱਦਲ ਜਾਂ ਨਮੀ। ਭਾਰਤ ’ਚ ਨਕਲੀ ਮੀਂਹ ਬਾਰੇ ਖੋਜ ਕੀਤੀ ਜਾ ਰਹੀ ਹੈ ਪਰ ਹੁਣ ਤਕ ਇਸ ’ਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।’’

‘ਕਲਾਊਡ ਸੀਡਿੰਗ’ ’ਚ ਸੰਘਣਾਪਣ ਨੂੰ ਉਤਸ਼ਾਹਿਤ ਕਰਨ ਲਈ ਹਵਾ ’ਚ ਪਦਾਰਥਾਂ ਨੂੰ ਫੈਲਾਉਣਾ ਸ਼ਾਮਲ ਹੁੰਦਾ ਹੈ, ਨਤੀਜੇ ਵਜੋਂ ਮੀਂਹ ਪੈਂਦਾ ਹੈ। ‘ਕਲਾਊਡ ਸੀਡਿੰਗ’ ਲਈ ਵਰਤੇ ਜਾਣ ਵਾਲੇ ਸਭ ਤੋਂ ਆਮ ਪਦਾਰਥਾਂ ’ਚ ਸਿਲਵਰ ਆਇਓਡਾਈਡ, ਪੋਟਾਸ਼ੀਅਮ ਆਇਓਡਾਈਡ ਅਤੇ ਸੁੱਕੀ ਬਰਫ਼ (ਠੋਸ ਕਾਰਬਨ ਡਾਈਆਕਸਾਈਡ) ਸ਼ਾਮਲ ਹਨ। ਇਸ ਤਕਨੀਕ ਦੀ ਵਰਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਕੀਤੀ ਗਈ ਹੈ, ਮੁੱਖ ਤੌਰ ’ਤੇ ਜਿੱਥੇ ਪਾਣੀ ਦੀ ਕਮੀ ਜਾਂ ਸੋਕੇ ਦੀ ਸਥਿਤੀ ਹੈ।

ਅਮਰੀਕਾ, ਚੀਨ, ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਕਲਾਊਡ ਸੀਡਿੰਗ’ ਤਕਨੀਕ ਦੀ ਵਰਤੋਂ ਕਰਨ ਵਾਲੇ ਦੇਸ਼ਾਂ ’ਚੋਂ ਹਨ। ‘ਕਲਾਊਡ ਸੀਡਿੰਗ’ ਦੀ ਪ੍ਰਭਾਵਸ਼ੀਲਤਾ ਅਤੇ ਵਾਤਾਵਰਨ ’ਤੇ ਇਸ ਦੇ ਅਸਰ ਬਾਰੇ ਖੋਜ ਅਤੇ ਚਰਚਾ ਜਾਰੀ ਹੈ। ਦਿੱਲੀ-ਐਨ.ਸੀ.ਆਰ. ’ਚ ਹਵਾ ਦੀ ਕੁਆਲਿਟੀ ਖ਼ਰਾਬ ਮੌਸਮੀ ਸਥਿਤੀਆਂ ਦੇ ਨਾਲ-ਨਾਲ ਗੱਡੀਆਂ ਦੇ ਨਿਕਾਸ, ਪਰਾਲੀ ਸਾੜਨ, ਆਤਿਸ਼ਬਾਜ਼ੀ ਅਤੇ ਹੋਰ ਸਥਾਨਕ ਪ੍ਰਦੂਸ਼ਣ ਸਰੋਤਾਂ ਕਾਰਨ ਹਰ ਸਰਦੀਆਂ ’ਚ ਖਤਰਨਾਕ ਪੱਧਰ ਤਕ ਪਹੁੰਚ ਜਾਂਦੀ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਿਸ਼ਲੇਸ਼ਣ ਮੁਤਾਬਕ ਰਾਸ਼ਟਰੀ ਰਾਜਧਾਨੀ ’ਚ 1 ਤੋਂ 15 ਨਵੰਬਰ ਤਕ ਪ੍ਰਦੂਸ਼ਣ ਆਪਣੇ ਸਿਖਰ ’ਤੇ ਹੈ ਅਤੇ ਇਸ ਦੌਰਾਨ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ।

(For more news apart from Artificial rain to save Delhi, stay tuned to Rozana Spokesman)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement