
ਮਹਿਲਾ ਕਮਿਸ਼ਨ ਨੇ ਸ਼ੁਕਰਵਾਰ ਨੂੰ ਜਾਣਕਾਰੀ ਦਿਤੀ ਹੈ ਕਿ ਆਲ ਇੰਡੀਆ ਰੇਡੀਓ ਦੇ ਇਕ ਅਧਿਕਾਰੀ ਵਲੋਂ 9 ਔਰਤਾਂ ਦੇ ਨਾਲ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ...
ਨਵੀਂ ਦਿੱਲੀ (ਭਾਸਾ): ਮਹਿਲਾ ਕਮਿਸ਼ਨ ਨੇ ਸ਼ੁਕਰਵਾਰ ਨੂੰ ਜਾਣਕਾਰੀ ਦਿਤੀ ਹੈ ਕਿ ਆਲ ਇੰਡੀਆ ਰੇਡੀਓ ਦੇ ਇਕ ਅਧਿਕਾਰੀ ਵਲੋਂ 9 ਔਰਤਾਂ ਦੇ ਨਾਲ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਪ੍ਰਸਾਰ ਭਾਰਤੀ ਨੇ ਅਪਣੀ ਰਿਪੋਰਟ ਦਿੰਦੇ ਹੋਏ ਉਸਦੇ ਅਹੁਦੇ ਨੂੰ ਘਟਾਉਣ ਦੇ ਨਾਲ ਤਨਖਾਹ ਵਿਚ ਵੀ ਕਟੌਤੀ ਕਰਨ ਦੀ ਗੱਲ ਕਹੀ ਹੈ। ਅਪਣੇ ਬਿਆਨ 'ਚ ਮਹਿਲਾ ਕਮਿਸ਼ਨ ਨੇ ਕਿਹਾ ਕਿ ਡਿਸਪਲਨੇਰੀ ਅਥਾਰਟੀ ਨੇ ਉਨ੍ਹਾਂ ਦੇ ਸਾਰੇ ਸਿਫਾਰਿਸ਼ਾਂ ਨੂੰ ਸਵੀਕਾਰ ਕਰਦੇ ਹੋਏ ਸਬੰਧਤ ਅਧਿਕਾਰੀ 'ਤੇ
AIR CEO salary cut
ਬਹੁਤ ਜ਼ੁਰਮਾਨਾ ਲਗਾਇਆ ਹੈ ਅਤੇ ਇਕ ਸਾਲ ਦੇ ਦੋ ਪੜਾਅ ਵਿਚ ਪੇ ਸਕੇਲ ਵਿਚ ਕਮੀ ਕਰਨ ਅਤੇ ਇਸ ਦੌਰਾਨ ਕੋਈ ਵੀ ਵਾਧਾ ਨਾ ਕਰਨ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਉਸ ਦਾ ਟਰਾਂਸਫਰ ਕੀਤਾ ਗਿਆ ਅਤੇ ਇਕ ਸਾਲ ਲਈ ਸਾਰੇ ਤਰ੍ਹਾਂ ਦੀ ਤਨਖਾਹ ਦੇ ਵਾਧੇ ਨੂੰ ਵੀ ਰੋਕ ਦਿਤਾ ਗਿਆ ਹੈ। ਪਿਛਲੇ ਮਹੀਨੇ ਮਹਿਲਾ ਕਮਿਸ਼ਨ ਨੇ ਪ੍ਰਸਾਰ ਭਾਰਤੀ ਦੇ ਸੀਈਓ ਨੂੰ ਪੱਤਰ ਲਿਖ ਕੇ ਅਧਿਕਾਰੀ ਦੇ ਖਿਲਾਫ ਜਾਂਚ ਕਰਨ ਦੀ ਗੱਲ ਕਹੀ ਸੀ।
CEO workers demoted
ਕਮਿਸ਼ਨ ਨੇ ਇਸ ਬਾਰੇ ਉਦੋਂ ਕਦਮ ਚੁੱਕਿਆ ਜਦੋਂ ਆਲ ਇੰਡੀਆ ਰੇਡੀਓ ਕੈਜ਼ੁਅਲ ਅਨਾਉਂਸਰ ਐਂਡ ਕੰਪੇਰੇਸ ਯੂਨੀਅਨ (ਏਆਈਸੀਏਯੂਸੀ) ਨੇ ਆਲ ਇੰਡੀਆ ਰੇਡੀਓ ਦੇ ਦੇਸ਼ ਭਰ ਵਿਚ ਕਈ ਸਟੇਸ਼ਨਾਂ ਵਿਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀਆਂ ਨੇ ਯੋਨ ਸੋਸ਼ਨ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਅਪਣ ਐਕਸ਼ਨ ਟੇਕਨ ਰਿਪੋਰਟ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਸੌਂਪੀ ਜਿਸ ਵਿਚ ਉਨ੍ਹਾਂ ਨੇ ਰੇਡੀਓ ਸਟੇਸ਼ਨਾਂ 'ਤੇ
AIR House
ਸੀਸੀਟੀਵੀ ਕੈਮਰੇ ਲਗਾਉਣ ਅਤੇ ਸਟੇਸ਼ਨ ਮੁਖ ਦੇ ਤੌਰ 'ਤੇ ਇਕ ਮਹਿਲਾ ਅਧਿਕਾਰੀ ਦੀ ਵੀ ਨਿਯੁਕਤੀ ਕਰਨ ਦੇ ਨਾਲ ਟਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਦੀ ਗੱਲ ਕਹੀ ਹੈ।ਮਹਿਲਾ ਕਮਿਸ਼ਨ ਦੇ ਮੁਤਾਬਕ ਪ੍ਰਸਾਰ ਭਾਰਤੀ ਨੇ ਅਪਣੇ ਸਾਰੇ ਸੇਂਟਰਸ ਨੂੰ ਯੋਨ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਤਿੰਨ ਮਹੀਨੇ ਦੀ ਰਿਪੋਰਟ ਦੇਣ ਦੀ ਵੀ ਗੱਲ ਕਹੀ ਹੈ।