ਸਾਬਕਾ ਫ਼ੌਜ ਅਧਿਕਾਰੀ ਹੁੱਡਾ ਨੇ ਸਰਜੀਕਲ ਸਟ੍ਰਾਇਕ ਦੇ ਲਗਾਤਾਰ ਪ੍ਰਚਾਰ ਨੂੰ ਬੇਲੋੜਾ ਦਸਿਆ
Published : Dec 8, 2018, 6:03 pm IST
Updated : Dec 8, 2018, 6:04 pm IST
SHARE ARTICLE
DS Hooda
DS Hooda

ਪਾਕਿਸਤਾਨ 'ਤੇ ਭਾਰਤ ਵੱਲੋਂ ਕੀਤੀ ਗਈ 'ਸਰਜੀਕਲ ਸਟ੍ਰਾਈਕ' 'ਤੇ ਹੋ ਰਹੀ ਸਿਆਸੀ ਬਿਆਨਬਾਜ਼ੀ 'ਤੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ ....

ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ 'ਤੇ ਭਾਰਤ ਵੱਲੋਂ ਕੀਤੀ ਗਈ 'ਸਰਜੀਕਲ ਸਟ੍ਰਾਈਕ' 'ਤੇ ਹੋ ਰਹੀ ਸਿਆਸੀ ਬਿਆਨਬਾਜ਼ੀ 'ਤੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮੁੱਦੇ 'ਤੇ ਬਿਆਨਬਾਜ਼ੀ 'ਤੇ ਤੰਜ਼ ਕਰਦੇ ਹੋਏ ਕਿਹਾ ਕਿ ਵਧਾ-ਚੜ੍ਹਾਅ ਕੇ ਪ੍ਰਚਾਰ ਕਰਨਾ ਵੀ ਠੀਕ ਨਹੀਂ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਨੂੰ ਰਾਜਨੀਤਕ ਰੰਗ ਦੇਣ ਦੀ ਕੋਈ ਲੋੜ ਨਹੀਂ ਸੀ। 

DS Hooda DS Hooda

ਜਨਰਲ ਹੁੱਡਾ ਨੇ ਕਿਹਾ ਇਸ ਦੀ ਕਾਮਯਾਬੀ ਨੂੰ ਲੈ ਕੇ ਸ਼ੁਰੂਆਤੀ ਖੁਸ਼ੀ ਹੋਣਾ ਲਾਜ਼ਮੀ ਗੱਲ ਹੈ ਪਰ ਸੈਨਿਕ ਮੁਹਿੰਮਾਂ ਦਾ ਲਗਾਤਾਰ ਦਿਖਾਵਾ ਕਰਨਾ ਠੀਕ ਨਹੀਂ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਵਧੀਆ ਹੁੰਦਾ ਜੇਕਰ ਇਸ ਨੂੰ ਰਾਜ਼ ਹੀ ਰੱਖਿਆ ਜਾਂਦਾ। ਜਨਰਲ ਹੁੱਡਾ 29 ਸਤੰਬਰ, 2016 ਨੂੰ ਕੀਤੀ ਗਈ ਇਸ ਸਟ੍ਰਾਈਕ ਸਮੇਂ ਉੱਤਰੀ ਸੈਨਾ ਕਮਾਨ ਦੇ ਕਮਾਂਡਰ ਸੀ। ਦੱਸ ਦਈਏ ਕਿ ਹਾਲ ਹੀ 'ਚ ਚੋਣਾਂ 'ਚ ਸਰਜ਼ੀਕਲ ਸਟ੍ਰਾਈਕ ਦਾ ਖੂਬ ਜ਼ਿਕਰ ਕਿਤਾ ਗਿਆ ਹੈ।

DS Hooda DS Hooda

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਾਂਗਰਸ ਤੇ ਹੋਰ ਵਿਰੋਧੀ ਧੀਰਾਂ ਵੱਲੋਂ ਸਟ੍ਰਾਈਕ 'ਤੇ ਸਵਾਲ ਚੁੱਕ ਕੇ ਸੈਨਾ ਦਾ ਅਪਮਾਨ ਕੀਤਾ ਗਿਆ ਹੈ। ਉਧਰ ਰਾਹੁਲ ਗਾਂਧੀ ਨੇ ਮੋਦੀ 'ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਮੋਦੀ ਨੇ ਹਰ ਰੈਲੀ 'ਚ ਸਟ੍ਰਾਈਕ ਦਾ ਜ਼ਿਕਰ ਆਪਣੇ ਆਪ ਨੂੰ ਹਾਰ ਤੋਂ ਬਚਾਉਣ ਲਈ ਕੀਤਾ ਹੈ।

ਜਨਰਲ ਹੁੱਡਾ ਇੱਥੇ ਫੌਜੀ ਸਾਹਿਤ ਵੱਡਾ ਉਤਸਵ 2018 ਦੇ ਪਹਿਲੇ ਦਿਨ ਦਰਹਦ ਪਾਰ ਮੁਹਿੰਮ ਅਤੇ ਸਰਜੀਕਲ ਸਟਰਾਇਕ ਦੀ ਭੂਮਿਕਾ ਵਿਸ਼ੇ 'ਤੇ ਚਰਚਾ 'ਚ ਬੋਲ ਰਹੇ ਸਨ। ਜਾਣਕਾਟਰੀ ਮੁਤਾਬਕ,  ਇਸ ਪਰੋਗਰਾਮ ਵਿਚ ਫੌਜ ਦੇ ਸਾਬਕਾ ਜਨਰਲਾਂ ਅਤੇ ਕਮਾਂਡਰਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਸ਼ਾਮਿਲ ਹੋਏ। ਲੜਾਈ ਵਿਚ ਭਾਗ ਲੈ ਚੁੱਕੇ ਕਈ ਅਧਿਕਾਰੀਆਂ ਨੇ ਫੌਜੀ ਮੁਹਿੰਮ ਦੇ ਰਾਜਨੀਤੀ ਖਿਲਾਫ ਚਿਤਾਵਨੀ ਦਿਤੀ ਹੈ। 

ਜਨਰਲ ਹੁੱਡਾ ਨੇ ਕਿਹਾ ਕਿ ਸਫਲਤਾ ਨੂੰ ਲੈ ਕੇ ਸ਼ੁਰੁਆਤੀ ਖੁਸ਼ੀ ਸਹੀ ਹੈ ਪਰ ਫੌਜੀ ਮੁਹਿੰਮ ਦਾ ਲਗਾਤਾਰ ਪ੍ਰਚਾਰ ਕਰਨਾ ਸਹੀ ਨਹੀਂ ਹੈ। ਦੂਜੇ ਪਾਸੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਬਿਹਤਰ ਹੁੰਦਾ ਕਿ ਅਜਿਹੀ ਸਰਜੀਕਲ ਸਟਰਾਇਕ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement