ਹਿਮਾਲਿਆ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਗੇ ਚੀੜ ਅਤੇ ਦੇਵਦਾਰ ਦੇ ਦਰਖ਼ਤ 
Published : Dec 8, 2018, 7:17 pm IST
Updated : Dec 8, 2018, 7:20 pm IST
SHARE ARTICLE
Deodar
Deodar

ਖੋਜਾਂ ਮੁਤਾਬਕ ਹਿਮਾਲਿਆ ਦੇ ਸੰਘਣੇ ਜੰਗਲਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਬਹੁਤ ਜਿਆਦਾ ਹੈ। ਉਤਰਾਖੰਡ ਵਿਚ ਦੂਜਾ ਸੱਭ ਤੋਂ ਸੰਘਣਾ ਜੰਗਲ ਹੈ।

ਉਤਰਾਖੰਡ, ( ਪੀਟੀਆਈ ) :  ਹਿਮਾਲਿਆ ਨੂੰ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਬਚਾਉਣ ਲਈ ਚੀੜ ਅਤੇ ਦੇਵਦਾਰ ਦੇ ਦਰਖ਼ਤ ਸੱਭ ਤੋਂ ਵੱਧ ਮਦਦਗਾਰ ਸਾਬਤ ਹੋਣਗੇ। ਉੱਚ  ਹਿਮਾਲਿਆ ਖੇਤਰਾਂ ਵਿਚ ਜੰਗਲਾਂ ਦੀਆਂ ਇਹਨਾਂ ਕਿਸਮਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਕਿਤੇ ਵੱਧ ਹੈ। ਦਿ ਐਨਰਜੀ ਐਂਡ ਰਿਸੋਰਸਜ ਇੰਸਟੀਚਿਊਟ ਦੇ ਵਿਗਿਆਨੀ ਉਤਰਾਖੰਡ ਜੰਗਲਾਤ ਵਿਭਾਗ ਦੀ ਮਦਦ ਨਾਲ ਦਰਖ਼ਤਾਂ ਵਿਚ ਜਮ੍ਹਾਂ ਕਾਰਬਨ ਦੀ ਮਾਤਰਾ ਨੂੰ ਨਾਪ ਰਹੇ ਹਨ। ਟੀਈਆਰਆਈ ਦੇ ਸੀਨੀਅਰ ਵਿਗਿਆਨੀ ਡਾ. ਸੈਯਦ ਆਰਿਫ ਵਲੀ ਮੁਤਾਬਕ ਦੁਨੀਆ ਦੇ

The Energy and Resources Institute The Energy and Resources Institute

200 ਦੇਸ਼ਾਂ ਨੇ 2030 ਤੱਕ ਕਾਰਬਨ ਡਾਈਆਕਸਾਈਜਡ ਵਿਚ ਕਮੀ ਲਿਆਉਣ ਦਾ ਸਮਝੌਤਾ ਕੀਤਾ ਹੈ। ਭਾਰਤ ਵਿਚ ਸਮਝੌਤੇ ਅਧੀਨ ਜੰਗਲਾਂ ਵਿਚ ਮੌਜੂਦ ਕਾਰਬਨ ਦੀ ਗਿਣਤੀ ਹੋਣੀ ਹੈ ਤਾਂ ਕਿ ਪਤਾ ਚਲੇ ਕਿ ਜੰਗਲ ਕਿੰਨਾ ਕਾਰਬਨ ਸੋਖ ਰਹੇ ਹਨ। ਇਹਨਾਂ ਅੰਕੜਿਆਂ ਦੇ ਆਧਾਰ 'ਤੇ ਹੀ ਦੁਨੀਆਂ ਭਰ ਦੇ ਵਿਗਿਆਨੀ ਜਲਵਾਯੂ ਬਦਲਾਅ ਦੇ ਖਤਰਿਆਂ ਨੂੰ ਖਤਮ ਕਰਨ ਦੀ ਯੋਜਨਾ ਬਣਾਉਣਗੇ। ਖੋਜਾਂ ਮੁਤਾਬਕ ਹਿਮਾਲਿਆ ਦੇ ਸੰਘਣੇ ਜੰਗਲਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਬਹੁਤ ਜਿਆਦਾ ਹੈ। ਉਤਰਾਖੰਡ ਵਿਚ ਦੂਜਾ ਸੱਭ ਤੋਂ ਸੰਘਣਾ ਜੰਗਲ ਹੈ।

 Himachal Pradesh Forest Himachal Pradesh Forest

ਹਿਮਾਲਿਆ ਖੇਤਰ ਦੇ ਪੰਜ ਰਾਜਾਂ ( ਜੰਮੂ-ਕਸ਼ਮੀਰ, ਹਿਮਾਚਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ) ਵਿਚ 4.22 ਲੱਖ ਵਰਗ ਕਿਮੀ ਤੋਂ ਜਿਆਦਾ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਹਨਾਂ ਜੰਗਲਾਂ ਨੂੰ ਖੁਲ੍ਹੇ , ਸੰਘਣੇ ਅਤੇ ਬਹੁਤ ਸੰਘਣੇ ਜੰਗਲਾਂ ਦੇ ਵਰਗ ਵਿਚ ਵੰਡਿਆ ਗਿਆ ਹੈ। ਅਤਿ ਸੰਘਣੇ ਜੰਗਲਾਂ ਦਾ ਸੱਭ ਤੋਂ ਵੱਡਾ ਖੇਤਰਫਲ ਅਰੁਣਾਚਲ ਪ੍ਰਦੇਸ਼ ਵਿਚ ਹੈ। ਦੂਜੇ ਨੰਬਰ 'ਤੇ ਉਤਰਾਖੰਡ ਹੈ। ਵੱਧ ਕਾਰਬਨ ਸੋਖ ਲੈਣ ਵਾਲੀਆਂ ਜੰਗਲ ਦੀਆਂ ਕਿਸਮਾਂ ਇਹਨਾਂ ਜੰਗਲਾਂ ਵਿਚ ਸੱਭ ਤੋਂ ਵੱਧ ਮਿਲਦੀਆਂ ਹਨ। ਜਿੰਨੇ ਵੱਧ ਦਰਖਤ ਹੋਣਗੇ ਉਨੀ ਹੀ

UttarakhandUttarakhand

ਵੱਧ ਕਾਰਬਨ ਡਾਈਆਕਸਾਈਡ ਹਵਾ ਤੋਂ ਘੱਟ ਹੋ ਕੇ  ਦਰਖ਼ਤਾਂ ਵਿਚ ਸਮਾ ਜਾਵੇਗੀ। ਦਰਖਤ ਦੇ ਤਣੇ, ਪੱਤੇ, ਮੋਟਾਈ ਦੀ ਜਾਂਚ ਰਾਹੀ ਉਸ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਮਾਪਿਆ ਜਾਵੇਗਾ। ਕਾਰਬਨ ਡਾਈਆਕਸਾਈਡ ਦੇ ਪੱਧਰ ਦੇ ਘੱਟ ਹੋਣ 'ਤੇ ਦੁਨੀਆ ਦੇ ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮੁਦਦ ਮੁਹੱਈਆ ਕਰਵਾਉਣਗੇ। ਉਤਰਾਖੰਡ ਵਿਚ ਵੱਧ ਜੰਗਲਾਂ ਕਾਰਨ ਵਾਤਾਵਰਣ ਨੂੰ ਸਵੱਛ ਰੱਖਣ ਵਿਚ ਮਦਦ ਮਿਲਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement