
ਸੂਬੇ ਵਿਚ ਖਾਦ ਨੂੰ ਲੈ ਕੇ ਗਰਮਾਈ ਹੋਈ ਹੈ ਰਾਜਨੀਤੀ
ਭੋਪਾਲ : ਮੱਧ ਪ੍ਰਦੇਸ ਵਿਚ ਯੂਰੀਆ ਖਾਦ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਸ਼ੁੱਕਰਵਾਰ ਨੂੰ ਸਾਗਰ ਵਿਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮੁੱਖ ਮੰਤਰੀ ਕਮਲਨਾਥ ਦੇ ਲਈ ਗਲਤ ਭਾਸ਼ਾ ਦਾ ਉਪਯੋਗ ਕਰਦੇ ਹੋਏ ਕਿਹਾ ਕਿ ''ਤੂੰ ਕਿਹੜੇ ਖੇਤ ਦੀ ਮੂਲੀ ਹੈ''। ਇਸ ਤੋਂ ਬਾਅਦ ਸਰਕਾਰ ਨੇ ਵੀ ਹਮਲਾਵਰ ਹੁੰਦੇ ਹੋਏ ਸ਼ਿਵਰਾਜ ਨੂੰ ਮਰਿਆਦਾ ਵਿਚ ਰਹਿਣ ਦੀ ਹਿਦਾਇਤ ਦੇ ਦਿੱਤੀ।
file photo
ਸਾਬਕਾ ਮੁੱਖ ਮੰਤਰੀ ਸ਼ਿਵਰਾਜ 'ਤੇ ਨਿਸ਼ਾਨਾਂ ਲਗਾਉਂਦੇ ਹੋਏ ਐਮਪੀ ਦੇ ਖੇਡ ਮੰਤਰੀ ਜੀਤੂ ਪਟਵਾਰੀ ਨੇ ਕਿਹਾ ਕਿ ਜਦੋਂ ਤੋਂ ਸ਼ਿਵਰਾਜ ਸਰਕਾਰ ਚੋਂ ਗਏ ਹਨ ਉਨ੍ਹਾਂ ਦੀ ਸ਼ਖਸੀਅਤ ਵੀ ਬਦਲ ਗਈ ਹੈ ਪਹਿਲਾਂ ਜੋ ਸੂਬੇ ਦੇ ਵਿਕਾਸ ਦੀ ਗੱਲ ਕਰਦੇ ਸਨ ਪਰ ਹੁਣ ਗੈਰ ਮਰਿਆਦਾ ਵਾਲੇ ਹੋ ਗਏ ਹਨ। ਕਮਲਨਾਥ ਦੇ ਲਈ ਕਿਹਾ ਤੂੰ ਕਿਸ ਖੇਤ ਦੀ ਮੂਲੀ ਹੈ ਅਸੀ ਇੰਦਰਾਂ ਤੋਂ ਨਹੀਂ ਡਰੇ ਤਸੀ ਕਿਹੜੇ ਖੇਤ ਦੀ ਮੂਲੀ ਹੋ। ਇਹ ਭਾਸ਼ਾ ਦਾ ਸ਼ਿਵਰਾਜ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜਦੋਂ ਦੇਸ਼ ਵਿਚ ਕਾਂਗਰਸ ਦੀ ਸਰਕਾਰ ਸੀ ਉਦੋਂ ਅਹੁਦੇ 'ਤੇ ਰਹਿੰਦੇ ਹੋਏ ਸ਼ਿਵਰਾਜ ਦਿੱਲੀ ਵਿਚ ਅੰਦੋਲਨ ਕਰਦੇ ਸਨ।
file photo
ਜੀਤੂ ਪਟਵਾਰੀ ਨੇ ਕੇਂਦਰ 'ਤੇ ਭੇਦ-ਭਾਵ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 18 ਲੱਖ ਮੀਟਰਿਕ ਟਨ ਯੂਰੀਆ ਖਾਦ ਦੀ ਮੰਗ ਕੀਤੀ ਸੀ ਜਿਸ ਵਿਚ ਕੇਂਦਰ ਸਰਕਾਰ ਨੇ ਸੂਬੇ ਨੂੰ ਡੇਢ ਲੱਖ ਮੀਟਰਿਕ ਟਨ ਯੂਰੀਆ ਘੱਟ ਦਿੱਤਾ।
file photo
ਉੱਥੇ ਹੀ ਮੰਤਰੀ ਪਟਵਾਰੀ ਨੇ ਇਹ ਵੀ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ, ਨਰਿੰਦਰ ਮੋਦੀ ਦੇ ਭਵਿੱਖ ਨੂੰ ਲੈ ਕੇ ਡਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ 28 ਸੰਸਦ ਮੈਂਬਰ ਹਨ ਉਨ੍ਹਾਂ ਨੂੰ ਐੱਮਪੀ ਦੇ ਲਈ ਕੇਂਦਰ ਸਰਕਾਰ ਤੋਂ ਫੰਡ ਅਤੇ ਹੋਰ ਮਦਦ ਮੰਗਣੀ ਚਾਹੀਦੀ ਹੈ।