
16 ਜਨਵਰੀ ਤੋਂ ਭਾਰਤ ‘ਚ ਲੱਗਣ ਲੱਗੇਗੀ ਕੋਰੋਨਾ ਦੀ ਵੈਕਸੀਨ...
ਨਵੀਂ ਦਿੱਲੀ: 16 ਜਨਵਰੀ 2021 ਤੋਂ ਦੇਸ਼ ਵਿਚ ਵੈਕਸੀਨ ਲੱਗਣ ਦੀ ਸ਼ੁਰੂਆਤ ਹੋਵੇਗੀ। ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ ਫ੍ਰੰਟਲਾਈਨ ਵਰਕਰਜ਼ ਨੂੰ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਲਗਪਗ 3 ਕਰੋੜ ਹੋਵੇਗੀ। ਇਸਤੋਂ ਬਾਅਦ 50 ਤੋਂ ਜ਼ਿਆਦਾ ਅਤੇ 50 ਸਾਲ ਤੋਂ ਘੱਟ ਉਮਰ ਦੇ ਕੋ-ਮੋਰਬਿਡ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਜਿਨ੍ਹਾਂ ਦੀ ਗਿਣਤੀ ਲਗਪਗ 27 ਕਰੋੜ ਹੈ।
corona
ਦੱਸ ਦਈਏ ਕਿ ਪੀਐਮ ਮੋਦੀ ਨੇ ਅੱਜ ਕੋਵਿਡ ਟੀਕਾਕਰਨ ਦੇ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਤਿਆਰੀਆਂ ਦੀ ਜਾਂਚ ਲਈ ਇਕ ਉਚ-ਪੱਧਰੀ ਬੈਠਕ ਦੀ ਪ੍ਰਧਾਨਗੀ ਵਿਚ ਕੈਬਨਿਟ ਸੈਕਟਰੀ ਅਤੇ ਸਿਹਤ ਸੈਕਟਰੀ ਤੋਂ ਇਲਾਵਾ ਦੂਜੇ ਅਧਿਕਾਰੀਆਂ ਨੇ ਭਾਗ ਲਿਆ। ਇਸ ਜਾਂਚ ਬੈਠਕ ਤੋਂ ਬਾਅਦ ਵੈਕਸੀਨੇਸ਼ਨ ਦੀ ਤਰੀਕ ਤੈਅ ਕੀਤੀ ਗਈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਪੂਰੇ ਦੇਸ਼ ਵਿਚ ਦੂਜੀ ਵਾਰ ਕੋਰੋਨਾ ਵਾਇਰਸ ਦੀਆਂ ਤਿਆਰੀਆਂ ਨੂੰ ਜਾਂਚਨ ਲਈ ਡ੍ਰਾਈ ਰਨ ਕੀਤਾ ਗਿਆ।
corona
ਇਸ ਦੌਰਾਨ ਵੈਕਸੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਉਤਰ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਹਰ ਜ਼ਿਲ੍ਹੇ ਵਿਚ ਡ੍ਰਾਈ ਰਨ ਦਾ ਪ੍ਰਯੋਗ ਕੀਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਚਰਚਾ ਕਰਨ ਵਾਲੇ ਹਨ, ਪਰ ਉਸਤੋਂ ਪਹਲਾਂ ਹੀ ਵੈਕਸੀਨੇਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।
corona
ਜ਼ਿਕਰਯੋਗ ਹੈ ਕਿ ਦੇਸ਼ ਵਿਚ ਭਾਰਤ ਬਾਇਓਟੇਕ ਅਤੇ ਆਕਸਫੋਰਡ ਏਸਟ੍ਰਾਜੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਨੂੰ 3 ਜਨਵਰੀ ਨੂੰ ਐਮਰਜੈਂਸੀ ਇਸਤੇਮਾਲ ਦੀ ਮੰਜ਼ੂਰੀ ਮਿਲ ਚੁੱਕੀ ਹੈ। ਕੋਵਿਸ਼ੀਲਡ ਦਾ ਉਤਪਾਦਨ ਸੀਰਮ ਇੰਸਟੀਟਿਊਟ ਆਫ਼ ਇੰਡੀਆ ਕਰ ਰਹੀ ਹੈ।
ਕੋਵਿਡ ਵੈਕਸੀਨ ਰਜਿਸ਼ਟ੍ਰੇਸ਼ਨ ਦੇ ਲਈ ਜਰੂਰੀ ਕਾਗਜ਼
Corona Vaccine
ਲੋਕਾਂ ਨੂੰ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ, ਵੋਟਰ ਆਈਡੀ, ਡ੍ਰਾਇਵਿੰਗ ਲਾਇਸੰਸ, ਪੈਨ ਕਾਰਡ, ਮਨਰੇਗਾ ਜਾਬ ਕਾਰਡ, ਕੇਂਦਰ/ਰਾਜ ਸਰਕਾਰ ਵੱਲੋਂ ਜਾਰੀ ਸਰਵਿਸ ਆਈਡੇਂਟਿਟੀ ਕਾਰਡ, ਪਾਸਪੋਰਟ, ਆਰਜੀਆਈਦੁਆਰਾ ਸਮਾਰਟ ਕਾਰਡ, ਫੋਟੋ ਦੇ ਨਾਲ ਪੇਂਸ਼ਨ ਡਾਕੂਮੈਂਟ, ਪੋਸਟ ਆਫ਼ਿਸ/ਬੈਂਕ ਵੱਲੋਂ ਜਾਰੀ ਪਾਸਬੁੱਕ ਫੋਟੋ ਸਮੇਤ। ਇਨ੍ਹਾਂ ਵਿਚੋਂ ਤੁਹਾਡੇ ਕੋਲ ਜੇਕਰ ਇਕ ਵੀ ਕਾਗਜ਼ ਹੈ ਤਾਂ ਕੋਰੋਨਾ ਟੀਕਾਕਰਨ ਦੇ ਲਈ ਤੁਸੀਂ ਰਜਿਸਟ੍ਰੇਸ਼ਨ ਕਰਾ ਸਕੋਗੇ। ਇਸਦੇ ਨਾਲ ਹੀ ਇਕ ਟਾਲ ਫਰੀ ਹੈਲਪਲਾਈਨ ਨੰਬਰ 1075 ਵੀ ਜਾਰੀ ਕੀਤਾ ਹੈ।