
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ...
ਚੇਨਈ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ ‘ਚ ਜਲਦ ਹੀ ਦੇਸ਼ ਵਾਸੀਆਂ ਨੂੰ ਕੋਵਿਡ-19 ਦੇ ਟੀਕੇ ਮਿਲਣ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਸਰਕਾਰ ਨੇ ਜਰੂਰੀ ਕੀਤਾ ਹੈ ਕਿ ਟੀਕਾਕਰਨ ਪ੍ਰੋਗਰਾਮ ਦੇ ਹਰ ਵੇਰਵੇ ਨੂੰ ਰਾਸ਼ਟਰੀ ਪੱਧਰ ਤੋਂ ਲੈ ਜਮੀਨੀ ਪੱਧਰ ਤੱਕ ਲੋਕਾਂ ਤੱਕ ਪਹੁੰਚਾਇਆ ਜਾਵੇ। ਕੇਂਦਰੀ ਸਿਹਤ ਮੰਤਰੀ ਨੇ ਫਿਰ ਕਿਹਾ ਕਿ ਪਹਿਲੇ ਪੜਾਅ ‘ਚ ਹੈਲਥ ਵਰਕਰ ਅਤੇ ਫਰੰਟਲਾਈਨ ਵਰਕਰ ਨੂੰ ਵੈਕਸੀਨ ਦਿੱਤੇ ਜਾਣਗੇ।
vaccine
ਕੇਂਦਰੀ ਸਿਹਤ ਮੰਤਰੀ ਚੇਨਈ ਦੇ ਸਰਕਾਰੀ ਹਸਪਤਾਲਾਂ ਵਿਚ ਟੀਕਾਕਰਨ ਦੇ ਦੂਜੇ ਪੜਾਅ ਦੇ ਡ੍ਰਾਈ ਰਨ ਦੀ ਸਮੀਖਿਆ ਕਰਨ ਲਈ ਇਕ ਦਿਨ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਥੋੜੇ ਸਮੇਂ ‘ਚ ਟੀਕਾ ਵਿਕਸਿਤ ਕਰਕੇ ਚੰਗਾ ਕੰਮ ਕੀਤਾ ਹੈ। ਅਗਲੇ ਕੁਝ ਦਿਨਾਂ ਵਿਚ, ਅਸੀਂ ਦੇਸ਼ ਵਾਸੀਆਂ ਨੂੰ ਇਹ ਟੀਕੇ ਦੇਣ ‘ਚ ਸਮਰੱਥ ਹੋਵਾਂਗੇ। ਇਹ ਸਭ ਤੋਂ ਪਹਿਲਾਂ ਸਾਡੇ ਹੈਲਥਕੇਅਰ ਪ੍ਰੋਫੈਸ਼ਨਲਜ਼ ਨੂੰ ਦਿੱਤਾ ਜਾਵੇਗਾ।
Corona Vaccine
ਡਾ. ਨੇ ਕਿਹਾ ਕਿ ਲੱਖਾਂ ਸਿਹਤ ਕਰਮਚਾਰੀਆਂ ਨੂੰ ਇਸ ਡ੍ਰਾਈ ਰਨ ਦੇ ਮਾਧਿਅਮ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਉਨ੍ਹਾਂ ਨੂੰ ਹੋਰ ਜ਼ਿਆਦਾ ਸਿਖਲਾਈ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਕੇਂਦਰੀ ਮੰਤਰੀ ਚੇਨਈ ਦੇ ਵੱਖ-ਵੱਖ ਹਿਸਿਆਂ ਵਿਚ ਅੱਜ ਡ੍ਰਾਈ ਰਨ ਦੀ ਸਿਖਲਾਈ ਕਰਨਗੇ। ਸ਼ਹਿਰ ਦੇ ਔਮਾਨੰਦਰ ਹਸਪਤਾਲ, ਅਪੋਲੋ ਹਸਪਤਾਲ ਅਤੇ ਚੇਂਗਲਪਟੂ ਦਾ ਦੌਰਾ ਕਰਨ ਵਾਲੇ ਹਨ।
Moderna’s Vaccine
ਦੇਸ਼ ਦੇ 33 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 736 ਜ਼ਿਲ੍ਹਿਆਂ ਦੇ ਤਿਨ-ਪੱਧਰ ਸਥਾਨਾਂ ‘ਤੇ ਡ੍ਰਾਈ ਵਰਨ ਆਯੋਜਿਤ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼, ਹਰਿਆਣਾ, ਅਤੇ ਅਰੁਣਾਚਲ ਪ੍ਰਦੇਸ਼ ਇਸ ਅਭਿਆਨ ਵਿਚ ਭਾਗ ਨਹੀਂ ਲੈਣਗੇ ਕਿਉਂਕਿ ਉਹ ਪਹਿਲਾਂ ਹੀ ਲੰਘ ਚੁੱਕੇ ਹਨ। ਦੇਸ਼ ‘ਚ ਕੋਵਿਡ-19 ਟੀਕਾਕਰਨ ਦਾ ਡ੍ਰਾਈ ਰਨ ਕੀਤਾ ਜਾ ਰਿਹਾ ਹੈ ਤਾਂਕਿ ਵੈਕਸੀਨੇਸ਼ਨ ਅਤੇ ਉਸਦੇ ਰਖ-ਰਖਾਵ ਅਤੇ ਭੰਡਾਰਨ ਦੇ ਅਧੀਨ ਹੋਣ ਵਾਲੀਆਂ ਖ਼ਾਮੀਆਂ ਨੂੰ ਉਜਾਗਰ ਕੀਤਾ ਜਾ ਸਕੇ।