
ਨੌਜਵਾਨ ਦੀ ਪਛਾਣ ਗੁਰਮੀਤ (23) ਵਾਸੀ ਪਿੰਡ ਬਾਬਲ ਵਜੋਂ ਹੋਈ ਹੈ।
Couple suicide News: ਪਾਣੀਪਤ: ਹਰਿਆਣਾ ਦੇ ਪਾਣੀਪਤ ਵਿਚ ਨਵ-ਵਿਆਹੇ ਜੋੜੇ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਮੰਗਲਵਾਰ ਸਵੇਰੇ ਪ੍ਰਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ। ਦੋਵੇਂ ਅੰਦਰ ਬੇਹੋਸ਼ ਪਾਏ ਗਏ। ਪ੍ਰਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ।
ਜਿਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਦੋਹਾਂ ਨੂੰ ਮ੍ਰਿਤਕ ਐਲਾਨ ਦਿਤਾ। ਇਸ ਮਗਰੋਂ ਪ੍ਰਵਾਰ ਨੇ ਲੜਕੀ ਦੇ ਮਾਪਿਆਂ ਨੂੰ ਸੂਚਿਤ ਕਰਕੇ ਮੌਕੇ 'ਤੇ ਬੁਲਾਇਆ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਜਾਂ ਝਗੜਾ ਨਾ ਹੋਵੇ। ਪੁਲਿਸ ਫੋਰਸ ਅਤੇ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।
ਨੌਜਵਾਨ ਦੀ ਪਛਾਣ ਗੁਰਮੀਤ (23) ਵਾਸੀ ਪਿੰਡ ਬਾਬਲ ਵਜੋਂ ਹੋਈ ਹੈ। ਜਦਕਿ ਲੜਕੀ ਪਾਣੀਪਤ ਦੇ ਰਾਮ ਨਗਰ ਪਿੰਡ ਦੀ ਰਹਿਣ ਵਾਲੀ ਸੀ। ਫਿਲਹਾਲ ਦੋਵਾਂ ਵਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਉਧਰ ਪਿੰਡ ਦੇ ਸਰਪੰਚ ਵਿੱਕੀ ਨੇ ਦਸਿਆ ਕਿ ਉਨ੍ਹਾਂ ਦੇ ਕਮਰੇ ਵਿਚ ਅੰਗੀਠੀ ਬਲ ਰਹੀ ਸੀ, ਜਿਸ ਦੇ ਧੂੰਏਂ ਕਾਰਨ ਦੋਵਾਂ ਦੀ ਦਮ ਘੁੱਟ ਕੇ ਮੌਤ ਹੋ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੁੱਢਲੀ ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 21 ਨਵੰਬਰ 2023 ਨੂੰ ਪਿੰਡ ਬਾਬਲ ਵਿਖੇ ਹੋਇਆ ਸੀ। ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਦੋਵੇਂ ਆਪਣੇ ਕਮਰੇ ਵਿਚ ਸੌਣ ਲਈ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ? ਘਰ ਦੇ ਕਿਸੇ ਮੈਂਬਰ ਨੂੰ ਅਜੇ ਤਕ ਕੁੱਝ ਨਹੀਂ ਪਤਾ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਵਾਂ ਨੇ ਜ਼ਹਿਰ ਕਿਉਂ ਖਾਧਾ ਹੈ। ਇਸ ਸਬੰਧੀ ਪ੍ਰਵਾਰਕ ਮੈਂਬਰਾਂ ਦੇ ਬਿਆਨ ਵੀ ਲਏ ਜਾ ਰਹੇ ਹਨ।
(For more Punjabi news apart from Newly married couple suicide in Panipat, stay tuned to Rozana Spokesman)