Haryana News: ਕ੍ਰਿਕਟਰ ਤੋਂ ਡੀਐਸਪੀ ਬਣੇ ਜੋਗਿੰਦਰ ਸ਼ਰਮਾ ਵਿਰੁਧ ਮਾਮਲਾ ਦਰਜ; ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ
Published : Jan 5, 2024, 7:24 am IST
Updated : Jan 5, 2024, 7:39 am IST
SHARE ARTICLE
Case filed against cricketer-turned-DSP Joginder Sharma;
Case filed against cricketer-turned-DSP Joginder Sharma;

ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪ੍ਰਵਾਰ ਵਲੋਂ ਦਿਤਾ ਜਾ ਰਿਹਾ ਧਰਨਾ

Haryana News: ਹਰਿਆਣਾ ਦੇ ਹਿਸਾਰ ਵਿਚ ਕ੍ਰਿਕਟਰ ਤੋਂ ਡੀਐਸਪੀ ਬਣੇ ਜੋਗਿੰਦਰ ਸ਼ਰਮਾ ਸਮੇਤ 6 ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ 'ਤੇ ਦਬੜਾ ਪਿੰਡ ਦੇ ਪਵਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਪ੍ਰਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ 'ਤੇ ਘਰ ਖਾਲੀ ਕਰਨ ਲਈ ਦਬਾਅ ਪਾਇਆ ਸੀ।

ਇਸ ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਵਾਰਕ ਮੈਂਬਰ ਬੁੱਧਵਾਰ ਤੋਂ ਹੀ ਸਿਵਲ ਹਸਪਤਾਲ ਵਿਚ ਧਰਨਾ ਦੇ ਰਹੇ ਹਨ। ਨੌਜਵਾਨ ਦਾ ਪੋਸਟਮਾਰਟਮ ਕਰਵਾ ਦਿਤਾ ਗਿਆ ਹੈ। ਪ੍ਰਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿਤਾ ਹੈ। ਵੀਰਵਾਰ ਨੂੰ ਏਐਸਪੀ ਰਾਕੇਸ਼ ਲੋਕਾਂ ਨੂੰ ਮਨਾਉਣ ਪਹੁੰਚੇ ਪਰ ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਹੁਣ ਇਸ ਕੇਸ ਵਿਚ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਵੀ ਜੋੜ ਦਿਤੀਆਂ ਗਈਆਂ ਹਨ।

ਮ੍ਰਿਤਕ ਪਵਨ ਦੀ ਮਾਂ ਸੁਨੀਤਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਦਸਿਆ ਕਿ ਉਸ ਦੇ 5 ਬੱਚੇ ਸਨ। ਉਸ ਦਾ ਲੜਕਾ ਪਵਨ ਸੱਭ ਤੋਂ ਵੱਡਾ ਸੀ, ਜਿਸ ਦੀ ਉਮਰ ਕਰੀਬ 27 ਸਾਲ ਸੀ। ਜਿਸ ਮਕਾਨ ਵਿਚ ਉਹ ਰਹਿੰਦੇ ਸਨ, ਉਸ ਨੂੰ ਲੈ ਕੇ ਅਜੈਬੀਰ, ਈਸ਼ਵਰ ਝਾਝਰੀਆ, ਪ੍ਰੇਮ ਖਾਟੀ, ਰਾਜਿੰਦਰ ਸੀਹਾ ਅਤੇ ਡੀਐਸਪੀ ਜੋਗਿੰਦਰ ਸ਼ਰਮਾ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਇਸ ਮਾਮਲੇ ਕਾਰਨ ਪੁੱਤਰ ਪਵਨ ਪ੍ਰੇਸ਼ਾਨ ਰਹਿੰਦਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਰੀਬ ਇਕ ਹਫ਼ਤਾ ਪਹਿਲਾਂ ਅਜੈਬੀਰ ਅਤੇ ਉਸ ਦਾ ਪੁੱਤਰ ਅਰਜੁਨ ਖੇਤ ਵਿਚ ਪਵਨ ਨੂੰ ਮਿਲੇ ਸਨ। ਦੋਵਾਂ ਨੇ ਪਵਨ ਨੂੰ ਕਿਹਾ ਕਿ ਉਹ ਅਪਣੀ ਮਾਂ ਨੂੰ ਘਰ ਖਾਲੀ ਕਰਨ ਲਈ ਕਹੇ। ਇਸ ਤੋਂ ਬਾਅਦ ਪਵਨ ਘਰ ਆ ਗਿਆ। ਉਹ ਲੋਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਇਸ ਕਾਰਨ ਪਵਨ ਨੇ ਪਰੇਸ਼ਾਨ ਹੋ ਕੇ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਘਰ ਦੇ ਕਮਰੇ 'ਚ ਪੱਖੇ ਨਾਲ ਲੱਗੀ ਕੇਬਲ ਨਾਲ ਫਾਹਾ ਲੈ ਲਿਆ।

ਸੁਨੀਤਾ ਨੇ ਦਸਿਆ ਕਿ ਮੁਲਜ਼ਮ ਵਿਰੁਧ ਅਕਤੂਬਰ 2020 ਵਿਚ ਜਾਨੋਂ ਮਾਰਨ ਦੀ ਧਮਕੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਤਤਕਾਲੀ ਡੀਐਸਪੀ ਜੋਗਿੰਦਰ ਸ਼ਰਮਾ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਸਾਰੇ ਮੁਲਜ਼ਮਾਂ ਨੂੰ ਨਾਲ ਲੈ ਕੇ ਉਸ ਦੇ ਘਰ ਆ ਕੇ ਉਸ ਨੂੰ ਧਮਕੀਆਂ ਦਿਤੀਆਂ। ਇਸ ਮਾਮਲੇ ਸਬੰਧੀ ਥਾਣਾ ਆਜ਼ਾਦ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਸੀ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਉਦੋਂ ਤੋਂ ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ। ਸੁਨੀਤਾ ਨੇ ਦਸਿਆ ਕਿ ਵੀਰਵਾਰ ਨੂੰ ਕਈ ਸਮਾਜਿਕ ਸੰਗਠਨ ਵੀ ਉਨ੍ਹਾਂ ਦੇ ਸਮਰਥਨ 'ਚ ਹੜਤਾਲ 'ਤੇ ਬੈਠ ਗਏ ਸਨ। ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਆਰਥਿਕ ਮਦਦ ਦੀ ਮੰਗ ਕਰ ਰਹੇ ਹਨ।

(For more Punjabi news apart from Case filed against cricketer-turned-DSP Joginder Sharma;, stay tuned to Rozana Spokesman)

Tags: haryana news

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement