ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਮੀ ਅਤੇ ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ ਹੋਰਾਂ ਨੂੰ ਖੇਡ ਪੁਰਸਕਾਰ ਪ੍ਰਦਾਨ ਕੀਤੇ
Published : Jan 9, 2024, 3:45 pm IST
Updated : Jan 9, 2024, 3:46 pm IST
SHARE ARTICLE
Indian pacer Mohammed Shami has been awarded the Arjuna Award
Indian pacer Mohammed Shami has been awarded the Arjuna Award

ਕੁੱਲ 26 ਖਿਡਾਰੀਆਂ ਅਤੇ ਪੈਰਾ-ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ : ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ’ਚ ਇਕ ਸ਼ਾਨਦਾਰ ਸਮਾਰੋਹ ’ਚ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ, ਜਿੱਥੇ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਤਾੜੀਆਂ ਦੀ ਗੜਗੜਾਹਟ ਨਾਲ ਪੁਰਸਕਾਰ ਲੈਣ ਪਹੁੰਚੇ। 

ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਨੂੰ 2023 ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ ਸੀ। ਉਸ ਨੇ 2023 ’ਚ ਏਸ਼ੀਅਨ ਖੇਡਾਂ ’ਚ ਬੈਡਮਿੰਟਨ ’ਚ ਅਪਣਾ ਅਤੇ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ ਓਪਨ ਸੁਪਰ 1000 ਖਿਤਾਬ ਵੀ ਜਿੱਤਿਆ। 

file photo

ਇਹ ਪੁਰਸ਼ ਜੋੜੀ ਇਸ ਸਮੇਂ ਮਲੇਸ਼ੀਆ ਓਪਨ ਸੁਪਰ 1000 ’ਚ ਖੇਡ ਰਹੀ ਹੈ ਅਤੇ ਇਸ ਲਈ ਸਮਾਰੋਹ ’ਚ ਸ਼ਾਮਲ ਨਹੀਂ ਹੋਈ।  ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਆਮ ਤੌਰ ’ਤੇ 29 ਅਗੱਸਤ ਨੂੰ ਹੋਣ ਵਾਲਾ ਖੇਡ ਪੁਰਸਕਾਰ ਸਮਾਰੋਹ ਪਿਛਲੇ ਸਾਲ 23 ਸਤੰਬਰ ਤੋਂ 8 ਅਕਤੂਬਰ ਤਕ ਹਾਂਗਝੂ ਏਸ਼ੀਆਈ ਖੇਡਾਂ ਕਾਰਨ ਮੁਲਤਵੀ ਕਰ ਦਿਤਾ ਗਿਆ ਸੀ। 

ਰਾਸ਼ਟਰਪਤੀ ਭਵਨ ’ਚ ਇਕ ਸਮਾਰੋਹ ’ਚ 26 ਖਿਡਾਰੀਆਂ ਅਤੇ ਪੈਰਾ-ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 19 ਸਾਲਾ ਨੌਜੁਆਨ ਪਿਸਤੌਲ ਨਿਸ਼ਾਨੇਬਾਜ਼ ਈਸ਼ਾ ਸਿੰਘ ਵੀ ਜਕਾਰਤਾ ’ਚ ਏਸ਼ੀਆਈ ਓਲੰਪਿਕ ਕੁਆਲੀਫਾਇਰ ’ਚ ਹਿੱਸਾ ਲੈ ਰਹੀ ਸੀ, ਜਿਸ ਕਾਰਨ ਉਹ ਸਮਾਰੋਹ ’ਚ ਸ਼ਾਮਲ ਨਹੀਂ ਹੋ ਸਕੀ। ਉਸ ਨੇ ਸੋਮਵਾਰ ਨੂੰ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਵਿਅਕਤੀਗਤ ਅਤੇ ਟੀਮ ਦੋਵੇਂ ਸੋਨ ਤਮਗਾ ਜਿੱਤਣ ਤੋਂ ਬਾਅਦ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। 

file photo

ਪਿਛਲੇ ਸਾਲ ਏਸ਼ੀਆਈ ਖੇਡਾਂ ’ਚ ਰੀਕਾਰਡ 107 ਤਮਗੇ ਨਾਲ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਪੁਰਸਕਾਰ ਸਮਾਰੋਹ ’ਚ ਝਲਕਦਾ ਸੀ ਕਿਉਂਕਿ ਜ਼ਿਆਦਾਤਰ ਪੁਰਸਕਾਰ ਜੇਤੂ ਹਾਂਗਝੂ ਖੇਡਾਂ ਦੇ ਤਮਗਾ ਜੇਤੂ ਸਨ।  ਹਾਂਗਝੂ ਏਸ਼ੀਆਈ ਪੈਰਾ ਖੇਡਾਂ ’ਚ ਤਿੰਨ ਸੋਨ ਤਮਗੇ ਜਿੱਤਣ ਵਾਲੀ ਸ਼ੀਤਲ ਜਦੋਂ ਅਰਜੁਨ ਪੁਰਸਕਾਰ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਭਵਨ ਦਾ ਦਰਬਾਰ ਹਾਲ ਤਾੜੀਆਂ ਨਾਲ ਗੂੰਜ ਉੱਠਿਆ।

16 ਸਾਲਾਂ ਦੀ ਪੈਰਾ-ਨਿਸ਼ਾਨੇਬਾਜ਼ ਦੇ ਦੋਵੇਂ ਹੱਥ ਫੋਕੋਮੇਲੀਆ ਨਾਂ ਦੀ ਦੁਰਲੱਭ ਬਿਮਾਰੀ ਕਾਰਨ ਨਹੀਂ ਹਨ ਅਤੇ ਉਹ ਦੋਹਾਂ ਹੱਥਾਂ ਤੋਂ ਬਿਨਾਂ ਤੀਰਅੰਦਾਜ਼ੀ ਦਾ ਅਭਿਆਸ ਕਰਨ ਵਾਲੀ ਪਹਿਲੀ ਕੌਮਾਂਤਰੀ ਪੈਰਾ ਤੀਰਅੰਦਾਜ਼ ਹੈ। ਰਾਸ਼ਟਰਪਤੀ ਨੇ ਇਸ ਦੌਰਾਨ ਸ਼ੀਤਲ ਦਾ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਫੜਿਆ ਸੀ ਜਦਕਿ ਇਹ ਕੁੜੀ ਹਾਲ ਦੇ ਮਾਹੌਲ ਅਤੇ ਸ਼ਾਨੌ-ਸ਼ੌਕਤ ’ਚ ਡੁੱਬਿਆ ਹੋਇਆ ਸੀ। 

ਇਸ ਤੋਂ ਬਾਅਦ ਰਾਸ਼ਟਰਪਤੀ ਮੰਚ ਤੋਂ ਹੇਠਾਂ ਆਏ ਅਤੇ ਵ੍ਹੀਲਚੇਅਰ ’ਤੇ ਬੈਠੀ ਪੈਰਾ ਕੈਨੋਇੰਗ ਖਿਡਾਰੀ ਪ੍ਰਾਚੀ ਯਾਦਵ ਨੂੰ ਸਨਮਾਨਿਤ ਕੀਤਾ ਅਤੇ ਇਕ ਵਾਰ ਫਿਰ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਪ੍ਰਾਚੀ ਹਾਂਗਝੂ ਪੈਰਾ ਖੇਡਾਂ ਦੀ ਸੋਨ ਤਮਗਾ ਜੇਤੂ ਹੈ। ਗੋਡੇ ਦੀ ਸੱਟ ਤੋਂ ਠੀਕ ਹੋ ਰਹੇ ਸ਼ਮੀ ਸਨਮਾਨ ਪ੍ਰਾਪਤ ਕਰਨ ਲਈ ਸਮਾਰੋਹ ’ਚ ਮੌਜੂਦ ਸਨ। ਉਨ੍ਹਾਂ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ’ਚ ਸੱਤ ਮੈਚਾਂ ’ਚ 24 ਵਿਕਟਾਂ ਲਈਆਂ ਸਨ ਅਤੇ ਫਾਈਨਲ ’ਚ ਭਾਰਤ ਦੀ ਜਗ੍ਹਾ ਬਣਾਉਣ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। 

file photo

 

ਸ਼ਮੀ ਨੇ ਸੋਮਵਾਰ ਰਾਤ ਨੂੰ ਖੇਡ ਮੰਤਰਾਲੇ ਵਲੋਂ ਇਸ ਸਾਲ ਦੇ ਕੌਮੀ ਖੇਡ ਪੁਰਸਕਾਰ ਜੇਤੂਆਂ ਲਈ ਕਰਵਾਏ ਸਮਾਰੋਹ ਦੌਰਾਨ ਕਿਹਾ, ‘‘ਮੇਰਾ ਟੀਚਾ ਖ਼ੁਦ ਨੂੰ ਵੱਧ ਤੋਂ ਵੱਧ ਫਿੱਟ ਰਖਣਾ ਹੈ ਕਿਉਂਕਿ ਅਗਲੇ ਦੋ ਟੂਰਨਾਮੈਂਟ ਅਤੇ ਸੀਰੀਜ਼ ਵੱਡੀਆਂ ਹੋਣ ਵਾਲੀਆਂ ਹਨ। ਮੈਂ ਤੰਦਰੁਸਤੀ ’ਤੇ ਧਿਆਨ ਕੇਂਦਰਿਤ ਕਰਾਂਗਾ।’’
ਹਾਲ ਹੀ ’ਚ ਸ਼ਤਰੰਜ ਗ੍ਰੈਂਡਮਾਸਟਰ ਬਣੀ ਆਰ. ਵੈਸ਼ਾਲੀ ਨੂੰ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਸਟਾਰ ਗ੍ਰੈਂਡਮਾਸਟਰ ਆਰ ਪ੍ਰਗਿਆਨਾਨੰਦ ਦੀ ਵੱਡੀ ਭੈਣ ਹੈ।

ਕੋਨੇਰੂ ਹੰਪੀ ਅਤੇ ਦ੍ਰੋਨਾਵਲੀ ਹਰੀਕਾ ਤੋਂ ਬਾਅਦ ਗ੍ਰੈਂਡਮਾਸਟਰ ਬਣਨ ਵਾਲੀ ਵੈਸ਼ਾਲੀ ਦੇਸ਼ ਦੀ ਤੀਜੀ ਮਹਿਲਾ ਖਿਡਾਰਨ ਹੈ। ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣੇ ਗਏ ਹੋਰ ਪ੍ਰਮੁੱਖ ਖਿਡਾਰੀਆਂ ’ਚ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਅਤੇ ਸੀਨੀਅਰ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਭਲਵਾਨ ਅੰਤਿਮ ਪੰਘਾਲ, ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਮੁਹੰਮਦ ਹੁਸਾਮੁਦੀਨ ਅਤੇ ਅਥਲੀਟ ਪਾਰੁਲ ਚੌਧਰੀ ਸ਼ਾਮਲ ਹਨ। 

file photo

ਇਸ ਸਾਲ ਦ੍ਰੋਣਾਚਾਰੀਆ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਤਰੰਜ ਕੋਚ ਆਰ.ਬੀ. ਰਮੇਸ਼ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰਗਨਾਨੰਦ ਨੂੰ ਤਿਆਰ ਕੀਤਾ ਸੀ। 
ਖੇਡ ਰਤਨ ਪੁਰਸਕਾਰ ਜੇਤੂਆਂ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਮਿਲਦਾ ਹੈ ਜਦਕਿ ਅਰਜੁਨ ਅਤੇ ਦ੍ਰੋਣਾਚਾਰੀਆ ਪੁਰਸਕਾਰ ’ਚ 15 ਲੱਖ ਰੁਪਏ ਦਾ ਨਕਦ ਇਨਾਮ ਹੁੰਦਾ ਹੈ। 

2023 ਦੇ ਕੌਮੀ ਖੇਡ ਪੁਰਸਕਾਰ ਜੇਤੂ ਹੇਠ ਲਿਖੇ ਅਨੁਸਾਰ ਹਨ: 
2023 ਲਈ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ: ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ (ਬੈਡਮਿੰਟਨ)। 
ਅਰਜੁਨ ਪੁਰਸਕਾਰ: ਓਜਸ ਪ੍ਰਵੀਨ ਦੇਵਤਾਲੇ (ਤੀਰਅੰਦਾਜ਼ੀ), ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਮੁਰਲੀ ਸ਼੍ਰੀਸ਼ੰਕਰ (ਅਥਲੈਟਿਕਸ), ਪਾਰੁਲ ਚੌਧਰੀ (ਅਥਲੈਟਿਕਸ), ਮੁਹੰਮਦ ਹੁਸਾਮੁਦੀਨ (ਮੁੱਕੇਬਾਜ਼ੀ), ਆਰ ਵੈਸ਼ਾਲੀ (ਸ਼ਤਰੰਜ), ਮੁਹੰਮਦ ਸ਼ਮੀ (ਕ੍ਰਿਕਟ), ਅਨੁਸ਼ ਅਗਰਵਾਲ (ਘੋੜਸਵਾਰ), ਦਿਵਿਆਕ੍ਰਿਤੀ ਸਿੰਘ (ਘੋੜਸਵਾਰ ਪਹਿਰਾਵਾ)

file photo

 

ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ (ਲਾਨ ਬਾਊਲਜ਼), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਨਿਸ਼ਾਨੇਬਾਜ਼)। ਈਸ਼ਾ ਸਿੰਘ (ਨਿਸ਼ਾਨੇਬਾਜ਼ੀ), ਹਰਿੰਦਰ ਪਾਲ ਸਿੰਘ ਸੰਧੂ (ਸਕੁਐਸ਼), ਆਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਅੰਤਿਮ ਪੰਘਾਲ (ਕੁਸ਼ਤੀ), ਨਾਓਰੇਮ ਰੋਸ਼ਿਬੀਨਾ ਦੇਵੀ (ਵੁਸ਼ੂ), ਸ਼ੀਤਲ ਦੇਵੀ (ਪੈਰਾ ਤੀਰਅੰਦਾਜ਼ੀ), ਇਲੂਰੀ ਅਜੇ ਕੁਮਾਰ ਰੈਡੀ (ਨੇਤਰਹੀਣ ਕ੍ਰਿਕਟ), ਪ੍ਰਾਚੀ ਯਾਦਵ (ਪੈਰਾ ਕੈਨੋਇੰਗ)। 

ਸ਼ਾਨਦਾਰ ਕੋਚਾਂ ਲਈ ਲਈ ਦ੍ਰੋਣਾਚਾਰੀਆ ਪੁਰਸਕਾਰ (ਨਿਯਮਤ ਸ਼੍ਰੇਣੀ): ਲਲਿਤ ਕੁਮਾਰ (ਕੁਸ਼ਤੀ), ਆਰ.ਬੀ. ਰਮੇਸ਼ (ਸ਼ਤਰੰਜ), ਮਹਾਵੀਰ ਪ੍ਰਸਾਦ ਸੈਣੀ (ਪੈਰਾ ਅਥਲੈਟਿਕਸ), ਸ਼ਿਵੇਂਦਰ ਸਿੰਘ (ਹਾਕੀ), ਗਣੇਸ਼ ਪ੍ਰਭਾਕਰ ਦੇਵਰੁਖਕਰ (ਮਲਖੰਭ)। ਸ਼ਾਨਦਾਰ ਕੋਚਾਂ ਲਈ ਦ੍ਰੋਣਾਚਾਰੀਆ ਪੁਰਸਕਾਰ (ਜੀਵਨ ਸ਼੍ਰੇਣੀ): ਜਸਕੀਰਤ ਸਿੰਘ ਗਰੇਵਾਲ (ਗੋਲਫ), ਭਾਸਕਰਨ ਈ (ਕਬੱਡੀ), ਜਯੰਤ ਕੁਮਾਰ ਪੁਸ਼ੀਲਾਲ (ਟੇਬਲ ਟੈਨਿਸ)। 

ਜੀਵਨ ਭਰ ਦੀ ਪ੍ਰਾਪਤੀ ਲਈ ਧਿਆਨ ਚੰਦ ਪੁਰਸਕਾਰ: ਮੰਜੂਸ਼ਾ ਕੰਵਰ (ਬੈਡਮਿੰਟਨ), ਵਿਨੀਤ ਕੁਮਾਰ ਸ਼ਰਮਾ (ਹਾਕੀ), ਕਵਿਤਾ ਸੇਲਵਰਾਜ (ਕਬੱਡੀ)। 
ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 2023: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਓਵਰਆਲ ਜੇਤੂ ਯੂਨੀਵਰਸਿਟੀ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ (ਪਹਿਲਾ ਉਪ ਜੇਤੂ), ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਦੂਜਾ ਉਪ ਜੇਤੂ)। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement