
ਆਨਲਾਈਨ ਪਲੇਟਫ਼ਾਰਮ ਦੇ ਜ਼ਰੀਏ ਸਿਨੇਮਾ, ਸੀਰੀਅਲ ਅਤੇ ਹੋਰ ਪ੍ਰੋਗਰਾਮ ਦਾ ਪ੍ਰਸਾਰਣ ਕਰਨ ਵਾਲੇ ਨੈਟਫ਼ਲਿਕਸ, ਐਮਾਜ਼ੋਨ ਪ੍ਰਾਇਮ ਵੀਡੀਓ ਸਮੇਤ ਹੋਰ ਵੈਬ...
ਨਵੀਂ ਦਿੱਲੀ : ਆਨਲਾਈਨ ਪਲੇਟਫ਼ਾਰਮ ਦੇ ਜ਼ਰੀਏ ਸਿਨੇਮਾ, ਸੀਰੀਅਲ ਅਤੇ ਹੋਰ ਪ੍ਰੋਗਰਾਮ ਦਾ ਪ੍ਰਸਾਰਣ ਕਰਨ ਵਾਲੇ ਨੈਟਫ਼ਲਿਕਸ, ਐਮਾਜ਼ੋਨ ਪ੍ਰਾਇਮ ਵੀਡੀਓ ਸਮੇਤ ਹੋਰ ਵੈਬ ਚੈਨਲ 'ਤੇ ਰੋਕ ਨਹੀਂ ਲੱਗੇਗੀ। ਇਸ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਸ਼ੁਕਰਵਾਰ ਨੂੰ ਖਾਰਜ ਕਰ ਦਿਤਾ ਹੈ। ਹਾਈਕੋਰਟ ਨੇ ਇਹ ਆਦੇਸ਼ ਤੱਦ ਦਿਤਾ ਜਦੋਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਨੈਟਫ਼ਲਿਕਸ ਸਮੇਤ ਹੋਰ ਵੈਬ ਚੈਨਲ ਪ੍ਰੋਗਰਾਮ ਦੇ ਪ੍ਰਸਾਰਣ ਲਈ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ।
Netflix, Amazon Prime Video
ਚੀਫ਼ ਜਸਟੀਸ ਰਾਜੇਂਦਰ ਮੇਨਨ ਅਤੇ ਜਸਟੀਸ ਵੀ. ਕਾਮੇਸ਼ਵਰ ਰਾਵ ਦੀ ਬੈਂਚ ਦੇ ਸਾਹਮਣੇ ਸਰਕਾਰ ਨੇ ਕਿਹਾ ਕਿ ਆਨਲਾਇਨ ਪਲੇਟਫਾਰਮ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵਲੋਂ ਕਿਸੇ ਵੀ ਤਰ੍ਹਾਂ ਦੇ ਲਾਇਸੇਂਸ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ਕਿਹਾ ਕਿ ਆਨਲਾਈਨ ਪਲੇਟਫ਼ਾਰਮ ਦੀ ਸਮੱਗਰੀ ਦੀ ਮੰਤਰਾਲਾ ਵਲੋਂ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ। ਦਿੱਲੀ ਹਾਈਕੋਰਟ ਨੇ ਗ਼ੈਰ ਸਰਕਾਰੀ ਸੰਗਠਨ ਜਸਟਿਸ ਫ਼ਾਰ ਰਾਇਟਸ ਵਲੋਂ ਦਾਖਲ ਪਟੀਸ਼ਨ ਵਿਚ ਨੈਟਫ਼ਲਿਕਸ, ਐਮਾਜ਼ੋਨ ਪ੍ਰਾਇਮ ਵੀਡੀਓ ਸਹਿਤ ਹੋਰ ਪਲੇਟਫ਼ਾਰਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
Netflix, Amazon Prime Video
ਸੰਗਠਨ ਵਲੋਂ ਵਕੀਲ ਹਰਪ੍ਰੀਤ ਐਸ. ਹੋਰਾ ਨੇ ਬੈਂਚ ਨੂੰ ਦੱਸਿਆ ਕਿ ਆਨਲਾਈਨ ਜ਼ਰੀਰੇ ਅਸ਼ਲੀਲ ਸਮੱਗਰੀ ਪ੍ਰਸਾਰਣ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸਦੇ ਲਈ ਸਰਕਾਰ ਨੂੰ ਦਿਸ਼ਾ - ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਸੀ ਪਰ ਕਾਰਵਾਈ ਨਹੀਂ ਕੀਤੀ ਗਈ।