ਮਿਸ਼ਨ ਉੱਤਰ ਪ੍ਰਦੇਸ਼: ਪ੍ਰਿਅੰਕਾ ਨੂੰ 42, ਸਿੰਧਿਆ ਨੂੰ 38 ਸੀਟਾਂ ਦਾ ਜ਼ਿੰਮਾ
Published : Feb 9, 2019, 10:54 am IST
Updated : Feb 9, 2019, 10:54 am IST
SHARE ARTICLE
Mission Uttar Pradesh
Mission Uttar Pradesh

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਨਵੇ ਚੁਣੇ ਰਾਸ਼ਟਰੀ ਕਰਨਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਦੀਆਂ ਜਿੰਮੇਦਾਰੀਆਂ ਦੀ ...

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਨਵੇ ਚੁਣੇ ਰਾਸ਼ਟਰੀ ਕਰਨਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਦੀਆਂ ਜਿੰਮੇਦਾਰੀਆਂ ਦੀ ਵੰਡ ਕਰ ਦਿਤੀ ਹੈ। ਪ੍ਰਿਅੰਕਾ ਨੂੰ ਪੂਰਵਾਂਚਲ ਦੀ 42 ਅਤੇ ਜੋਤੀਰਾਦਿਤਿਅ ਨੂੰ ਪੱਛਮੀ ਉੱਤਰ ਪ੍ਰਦੇਸ਼ ਦੀ 38 ਸੀਟਾਂ ਦਾ ਜ਼ਿਮਾ ਦਿਤਾ ਗਿਆ ਹੈ। ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਸੋਮਵਾਰ ਨੂੰ ਲਖਨਊ ਪਹੁੰਚ ਰਹੇ ਹਨ। 

ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼  ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦਾ ਖੇਤਰ ਪੂਰਬੀ ਉੱਤਰ ਪ੍ਰਦੇਸ਼ 'ਚ ਹੈ। ਉਥੇ ਹੀ, ਸਪਾ ਦੇ ਗੜ੍ਹ ਮੰਨੇ ਜਾਣ ਵਾਲੇ ਇਟਾਵਾ ਅਤੇ ਕੰਨੌਜ ਪੱਛਮੀ ਉੱਤਰ ਪ੍ਰਦੇਸ਼ 'ਚ ਸ਼ਾਮਿਲ ਹੈ। ਕਾਂਗਰਸ ਨੇ ਪਹਿਲੀ ਵਾਰ ਪ੍ਰਦੇਸ਼ ਨੂੰ ਦੋ ਹਿੱਸੀਆਂ 'ਚ ਵੰਡ ਕੇ ਸੀਨੀਅਰ ਨੇਤਾਵਾਂ ਨੂੰ ਚਾਰਜ ਸਪੁਰਦ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਛੇਤੀ ਪੂਰਬੀ ਪੱਛਮ ਉੱਤਰ ਪ੍ਰਦੇਸ਼ ਲਈ ਵੱਖ-ਵੱਖ ਪ੍ਰਦੇਸ਼ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਸਕਦੀ ਹੈ। 

priyanka-gandhiMission Uttar Pradesh

ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਪ੍ਰਦੇਸ਼ ਨੇਤਾਵਾਂ ਨਾਲ ਮੁਲਾਕਤ ਤੋਂ ਬਾਅਦ ਦੋਨਾਂ ਨੇਤਾ ਅਪਣੇ ਅਪਣੇ ਖੇਤਰ  ਦੇ ਨੇਤਾਵਾਂ ਅਤੇ ਅਹੁਦਾਧਿਕਾਰੀਆਂ ਦੇ ਨਾਲ ਬੈਠਕ ਕਰਨਗੇ। ਹਰ ਲੋਕਸਭਾ ਸੀਟ ਤੋਂ ਕਰੀਬ ਡੇਢ ਦਰਜਨ ਪੂਰਬੀ ਸੰਸਦ, ਸਾਬਕਾ ਵਿਧਾਇਕ, ਅਹੁਦਾਅਧਿਕਾਰੀ ਅਤੇ ਮੁੱਖ ਨੇਤਾਵਾਂ ਨੂੰ ਲਖਨਊ ਬੁਲਾਇਆ ਜਾ ਰਿਹਾ ਹੈ। ਦੋਨੇ ਨੇਤਾ ਅਪਣੇ-ਅਪਣੇ ਖੇਤਰਾਂ ਦੀ ਕਰੀਬ ਇਕ-ਇਕ ਦਰਜਨ ਸੀਟਾਂ ਦੇ ਲੋਕਾਂ ਨਾਲ ਹਰ ਰੋਜ ਮੁਲਾਕਾਤ ਕਰ ਫੀਡਬੈਕ ਲੈਣਗੇ।

priyanka-gandhipriyanka gandhi and Jyotiraditya

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਆ ਰਹੇ ਪਾਰਟੀ ਦੇ ਦੋਨਾਂ ਨਵੇਂ ਬਣੇ ਰਾਸ਼ਟਰੀ ਜਰਨਲ ਸਕੱਤ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਦੇ ਸਵਾਗਤ ਦੀ ਤਿਆਰੀ 'ਚ ਪਾਰਟੀ ਜੁੱਟ ਗਈ ਹੈ। ਦੱਸ ਦਈਏ ਕਿ ਪ੍ਰਿਅੰਕਾ ਨੂੰ 42 ਸੀਟਾਂ ਦਾ ਜਿੰਮਾ ਜਿਨ੍ਹਾਂ 'ਚ ਧੌਰਹਰਾ, ਸੀਤਾਪੁਰ, ਮਿਸ਼ਰਿਖ, ਉਨਾਵ,  ਮੋਹਨਲਾਲਗੰਜ, ਲਖਨਊ, ਰਾਇਬਰੇਲੀ, ਅਮੇਠੀ, ਸੁਲਤਾਨਪੁਰ, ਪ੍ਰਤਾਪਗੜ੍ਹ, ਫਤੇਹਪੁਰ, ਕੌਸ਼ਾੰਬੀ, ਫੂਲਪੁਰ, ਇਲਾਹਾਬਾਦ, ਬਾਰਾਬੰਕੀ, ਫੈਜਾਬਾਦ, ਅੰਬੇਡਕਰਨਗਰ, ਬਹਰਾਇਚ, ਕੈਸਰਗੰਜ, ਸ਼ਰਾਵਸਤੀ, ਗੋਂਡਾ, ਡੁਮਰਿਆਗੰਜ, ਬਸਤੀ, ਸੰਤਕਬੀਰ ਨਗਰ, ਮਹਾਰਾਜਗੰਜ, ਗੋਰਖਪੁਰ, ਕੁਸ਼ੀਨਗਰ,

priyanka-gandhiCongress 

ਦੇਵਰਿਆ, ਬਾਂਸਗਾਂਵ, ਲਾਲਗੰਜ, ਆਜਮਗੜ੍ਹ, ਅਹੀਰ, ਸਲੇਮਪੁਰ, ਬਲਵਾਨ, ਜੌਨਪੁਰ, ਮਛਲੀਸ਼ਹਿਰ, ਗਾਜੀਪੁਰ, ਚੰਦੌਲੀ,  ਵਾਰਾਣਸੀ, ਭਦੋਹੀ, ਮਿਰਜਾਪੁਰ ਅਤੇ ਰਾਬਰਟਸਗੰਜ। ਦੱਸ ਦਈਏ ਕਿ ਜੋਤੀਰਾਦਿਤਿਅ ਸਿੰਧਿਆ ਨੂੰ ਦਿਤੀ ਗਈ ਸੀਟਾਂ ਸਹਾਰਨਪੁਰ, ਕੈਰਾਨਾ, ਮੁਜੱਫਰਨਗਰ, ਜਨੌਰ,  ਨਗੀਨਾ, ਮੁਰਾਦਾਬਾਦ, ਰਾਮਪੁਰ, ਸੰਭਲ, ਅਮਰੋਹਾ, ਮੇਰਠ, ਬਾਗਪਤ, ਗਾਜਿਆਬਦ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਹਾਥਰਸ, ਮਥੁਰਾ, ਆਗਰਾ, ਫਤਿਹਪੁਰ ਸੀਕਰੀ, ਫਿਰੋਜਾਬਾਦ, ਮੈਨਪੁਰੀ, ਏਟਾ, ਬਦਾਯੂੰ, ਔਲਾ, ਬਰੇਲੀ, ਪੀਲੀਭੀਤ, ਸ਼ਾਹਜਹਾਂਪੁਰ, ਖੀਰੀ, ਹਰਦੋਈ, ਫਰੂਖਾਬਾਦ, ਇਟਾਵਾ, ਕੰਨੌਜ, ਕਾਨਪੁਰ, ਅਕਬਰਪੁਰ, ਜਾਲੌਨ, ਝਾਂਸੀ, ਹਮੀਰਪੁਰ, ਬਾਂਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement