ਰਾਮ ਮੰਦਿਰ ਨਿਰਮਾਣ ਦੀ ਤਰੀਕ ਦਾ ਹੋ ਸਕਦਾ ਹੈ ਐਲਾਨ, 19 ਨੂੰ ਟ੍ਰਸਟ ਦੀ ਪਹਿਲੀ ਬੈਠਕ  
Published : Feb 9, 2020, 5:12 pm IST
Updated : Feb 9, 2020, 5:12 pm IST
SHARE ARTICLE
Ayodhya ram mandir trust meeting temple build workshop money government
Ayodhya ram mandir trust meeting temple build workshop money government

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ...

ਨਵੀਂ ਦਿੱਲੀ: ਆਯੋਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਲਈ ਟ੍ਰਸਟ ਦਾ ਗਠਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸੰਸਦ ਵਿਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਦਾ ਐਲਾਨ ਕੀਤਾ ਸੀ। ਹੁਣ ਰਾਮ ਮੰਦਿਰ ਤੀਰਥ ਖੇਤਰ ਦੀ ਪਹਿਲੀ ਬੈਠਕ 19 ਫਰਵਰੀ ਨੂੰ ਦਿੱਲੀ ਵਿਚ ਬੁਲਾਈ ਗਈ ਹੈ। ਇਸ ਬੈਠਕ ਵਿਚ ਨਵੇਂ ਮੈਂਬਰਾਂ ਦੀ ਚੋਣ ਹੋਵੇਗੀ। ਸੂਤਰਾਂ ਦਾ ਦਾਅਵਾ ਹੈ ਕਿ ਇਸ ਬੈਠਕ ਵਿਚ ਰਾਮ ਮੰਦਿਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

PhotoPhoto

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਜਾਣਕਾਰੀ ਦਿੱਤੀ ਕਿ ਕੈਬਨਿਟ ਨੇ ਆਯੋਧਿਆ ਵਿਚ ਰਾਮ ਮੰਦਿਰ ਨਿਰਮਾਣ ਲਈ ਟ੍ਰਸਟ ਗਠਿਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਉਹਨਾਂ ਦਸਿਆ ਕਿ ਇਹ ਟ੍ਰਸਟ ਆਯੋਧਿਆ ਵਿਚ ਭਗਵਾਨ ਸ਼੍ਰੀ ਰਾਮ ਦੀ ਜਨਮ ਸਥਾਨ ਭੂਮੀ ਤੇ ਵਿਸ਼ਾਲ ਤੇ ਬ੍ਰਹਮ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਅਤੇ ਉਸਾਰੀ ਬਾਰੇ ਫ਼ੈਸਲਾ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹੋਵੇਗਾ।

PhotoPhoto

ਪਿਛਲੇ ਸਾਲ ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਰਾਮ ਮੰਦਿਰ ਮਸਲੇ ਤੇ ਇਤਿਹਾਸਿਕ ਫ਼ੈਸਲੇ ਨੂੰ ਲੈ ਕੇ ਸਰਕਾਰ ਨੂੰ ਟ੍ਰਸਟ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਸੀ। ਦਸ ਦਈਏ ਕਿ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਵਿਚ 15 ਮੈਂਬਰ ਹੋਣਗੇ। ਇਹਨਾਂ ਵਿਚ 9 ਸਥਾਨੀ ਅਤੇ 6 ਨਾਮਜ਼ਦ ਹੋਣਗੇ। ਗਠਨ ਤੋਂ ਬਾਅਦ ਟ੍ਰਸਟ ਨੂੰ ਕੇਂਦਰ ਸਰਕਾਰ ਵੱਲੋਂ 1 ਰੁਪਏ ਦਾ ਨਕਦ ਦਾਣ ਵੀ ਮਿਲਿਆ। ਇਹ ਟ੍ਰਸਟ ਨੂੰ ਮਿਲਿਆ ਪਹਿਲਾ ਦਾਨ ਦਸਿਆ ਜਾ ਰਿਹਾ ਹੈ।

PhotoPhoto

ਆਯੋਧਿਆ ਵਿਚ ਰਾਮ ਮੰਦਿਰ ਨਿਰਮਾਣ ਲਈ ਗਠਿਤ ਸ਼੍ਰੀ ਰਾਮ ਜਨਮ ਭੂਮੀ ਤੀਰਥ ਯਾਤਰਾ ਨੂੰ ਪਹਿਲੇ ਦਾਨ ਦੇ ਤੌਰ ਤੇ 1 ਰੁਪਿਆ ਨਕਦ ਦਿੱਤਾ ਤਾਂ ਕਿ ਟ੍ਰਸਟ ਆਯੋਧਿਆ ਦੇ ਵਿਸ਼ਾਲ ਰਾਮ ਮੰਦਿਰ ਦੇ ਨਿਰਮਾਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਸਕੇ। ਕੇਂਦਰ ਸਰਕਾਰ ਵੱਲੋਂ ਇਹ ਦਾਨ ਟ੍ਰਸਟ ਨੂੰ ਗ੍ਰਹਿ ਵਿਭਾਗ ਅੰਡਰ ਸੈਕਟਰੀ ਡੀ. ਮਰਮੂ ਨੇ ਦਿੱਤਾ। ਅਧਿਕਾਰੀ ਨੇ ਦਸਿਆ ਕਿ ਟ੍ਰਸਟ ਅਚਲ ਸੰਪੱਤੀ ਸਮੇਤ ਬਿਨਾਂ ਕਿਸੇ ਸ਼ਰਤ ਦੇ ਕਿਸੇ ਵੀ ਵਿਅਕਤੀ ਤੋਂ ਕਿਸੇ ਵੀ ਰੂਪ ਵਿਚ ਦਾਨ, ਅਨੁਦਾਨ, ਯੋਗਦਾਨ ਲੈ ਸਕਦੇ ਹਨ।

PhotoPhoto

ਦਸ ਦਈਏ ਕਿ ਸੁਪਰੀਮ ਕੋਰਟ ਵਿਚ ਸੀਨੀਅਰ ਐਡਵੋਕੇਟ ਕੇਸ਼ਵਨ ਅਯੰਗਾਰ ਪਰਾਸਰਣ ਟ੍ਰਸਟ ਵਿਚ ਹੋਣਗੇ। ਟ੍ਰਸਟ ਵਿਚ ਸ਼ੰਕਰਾਚਾਰਿਆ, ਮਾਧਵਾਨੰਦ ਸਵਾਮੀ, ਪਰਮਾਨੰਦ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੁਣੇ ਦੇ ਗੋਵਿੰਦ ਦੇਵ ਗਿਰੀ, ਆਯੋਧਿਆ ਦੇ ਡਾਕਟਰ ਅਨਿਲ ਮਿਸ਼ਰਾ, ਕਾਮੇਸ਼ਵਰ ਚੌਪਾਲ ਅਤੇ ਨਿਰਮੋਹੀ ਅਖਾੜਾ ਦੇ ਧੀਰੇਂਦਰ ਦਾਸ ਦਾ ਨਾਮ ਵੀ ਸ਼ਾਮਲ ਹੋਣਗੇ।

ਸ਼ੁਰੂਆਤ ਵਿਚ ਟਰੱਸਟ ਦੇ ਸੀਨੀਅਰ ਵਕੀਲ ਕੇ.ਕੇ. ਰਿਹਾਈ ਦੀ ਕੀਮਤ ਤੋਂ ਕੰਮ ਕਰੇਗਾ, ਪਰ ਇਸਦਾ ਸਥਾਈ ਦਫਤਰ ਬਾਅਦ ਵਿਚ ਖੁੱਲ੍ਹ ਜਾਵੇਗਾ. ਇਸ ਟਰੱਸਟ ਵਿਚ ਰਾਮ ਮੰਦਰ ਦੀ ਉਸਾਰੀ ਅਤੇ ਇਸ ਨਾਲ ਜੁੜੇ ਮਾਮਲਿਆਂ ਬਾਰੇ ਸੁਤੰਤਰ ਤੌਰ 'ਤੇ ਫੈਸਲਾ ਲੈਣ ਦੀ ਸ਼ਕਤੀ ਹੋਵੇਗੀ। ਟਰੱਸਟ ਦਾ ਆਪਣਾ ਰਜਿਸਟਰਡ ਦਫਤਰ ਦਿੱਲੀ ਵਿਚ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement