
ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਅੱਜ 57ਵੇਂ ਦਿਨ ਲਗਾਤਾਰ ਜਾਰੀ ਹੈ ਜਿਸ...
ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਅੱਜ 57ਵੇਂ ਦਿਨ ਲਗਾਤਾਰ ਜਾਰੀ ਹੈ ਜਿਸ ਕਾਰਨ ਇੱਥੇ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ ਬੰਦ ਪਈ ਹੈ ਪਰ ਅੱਜ ਐਤਵਾਰ ਨੂੰ ਸ਼ਾਹੀਨ ਬਾਗ ਤੋਂ ਇਕ ਅੰਤਿਮ ਯਾਤਰਾ ਕੱਢਣ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਸਤਾ ਖਾਲੀ ਕਰ ਦਿੱਤਾ।
Delhi: Protestors allowed a funeral procession to pass through a road in Shaheen Bagh, earlier today. Shaheen, a protestor says "We respect each other and by allowing the procession to pass through, we have not done anything unusual. We have allowed buses&ambulances also". pic.twitter.com/kChuzRIAQW
— ANI (@ANI) February 9, 2020
ਦਰਅਸਲ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ 'ਤੇ ਇਕ ਮ੍ਰਿਤਕ ਵਿਅਕਤੀ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਸੀ ਜਿਸ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਸੜਕ ਖਾਲੀ ਕਰ ਦਿੱਤੀ ਤਾਂ ਜੋ ਯਾਤਰਾ ਵਿਚ ਕੋਈ ਵਿਘਨ ਨਾਂ ਪਵੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀ ਇਕ-ਦੂਜੇ ਦਾ ਸਤਿਕਾਰ ਕਰਦੇ ਹਾਂ ਅਤੇ ਯਾਤਰਾ ਨੂੰ ਲੰਘਣ ਦੀ ਇਜ਼ਾਜਤ ਦੇ ਕੇ ਕੋਈ ਅਨੋਖਾ ਕੰਮ ਨਹੀਂ ਕੀਤਾ ਅਤੇ ਅਸੀ ਬੱਸਾਂ ਅਤੇ ਐਂਬੂਲੈਂਸਾ ਨੂੰ ਵੀ ਇੱਧਰੋ ਜਾਣ ਲਈ ਰਾਸਤਾ ਦਿੱਤਾ ਹੋਇਆ ਹੈ।
File Photo
ਦੱਸ ਦਈਏ ਕਿ ਦਿੱਲੀ ਤੋਂ ਨੋਇਡਾ ਜਾਣ ਵਾਲੇ ਰਸਤੇ ਨੂੰ ਖਲਵਾਉਣ ਦਾ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ ਜਿਸ 'ਤੇ ਭਲਕੇ 10 ਫਰਵਰੀ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਕੋਰਟ ਨੇ ਦਿੱਲੀ ਚੋਣਾਂ ਨੂੰ ਵੇਖਦੇ ਹੋਏ 7 ਫਰਵਰੀ ਨੂੰ ਸੁਣਵਾਈ ਟਾਲ ਦਿੱਤੀ ਸੀ।
File Photo
ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾਂ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਨਾਂ ਲਿਆਉਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਕਸ਼ਨ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਦੂਜੇ ਵਰਗ ਦੇ ਲੋਕਾਂ ਦੀ ਵੀ ਭਰਪੂਰ ਸਮੱਰਥਨ ਮਿਲ ਰਿਹਾ ਹੈ। ਹਿੰਦੂ, ਸਿੱਖ ਅਤੇ ਈਸਾਈ ਧਰਮ ਦੇ ਲੋਕ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ।