
ਸ਼ਾਹੀਨ ਬਾਗ਼ ਵਿਚ ਲੰਗਰ ਲਗਾਉਣ ਵਾਲੇ ਡੀਐਸ ਬਿੰਦਰਾ ਦਿੱਲੀ...
ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਰੀਬ 2 ਮਹੀਨੇ ਤੋਂ ਪ੍ਰਦਰਸ਼ਨ ਚਲ ਰਿਹਾ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਲਈ ਲੋਕਾਂ ਦੁਆਰਾ ਲੰਗਰ ਲਗਾਇਆ ਜਾ ਰਿਹਾ ਹੈ। ਲੰਗਰ ਚਲਾਉਣ ਵਾਲਿਆਂ ਵਿਚ DS ਬਿੰਦਰਾ ਵੀ ਸ਼ਾਮਲ ਹੈ ਜਿਹਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਭੋਜਨ ਦਾ ਇੰਤਜ਼ਾਮ ਕਰਨ ਲਈ ਅਪਣਾ ਫਲੈਟ ਵੇਚ ਦਿੱਤਾ।
Shaheen bagh
ਸ਼ਾਹੀਨ ਬਾਗ਼ ਵਿਚ ਲੰਗਰ ਲਗਾਉਣ ਵਾਲੇ ਡੀਐਸ ਬਿੰਦਰਾ ਦਿੱਲੀ ਹਾਈਕੋਰਟ ਵਿਚ ਵਕੀਲ ਹਨ। ਹੜਤਾਲ ਵਿਚ ਲੋਕਾਂ ਦੀ ਸੇਵਾ ਕਰਨ ਲਈ ਡੀਐਸ ਵਕੀਲ ਨੇ ਅਪਣਾ ਕੀਮਤੀ ਫਲੈਟ ਵੀ ਵੇਚ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿਚ ਲੰਗਰ ਲਗਾਏ ਜਾਂਦੇ ਹਨ ਇਸ ਤੋਂ ਚੰਗਾ ਹੈ ਕਿ ਦੇਸ਼ ਦੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾਵੇ ਜਿਹੜੇ ਸੰਵਿਧਾਨ ਦੀ ਰੱਖਿਆ ਲਈ ਤਿਆਗ ਕਰ ਰਹੇ ਹਨ।
Shaheen bagh
ਖੁਰੇਜੀ ਅਤੇ ਮੁਸਤਫਾਬਾਦ ਵਿਚ ਲੰਗਰ ਲਗਾਇਆ ਗਿਆ ਸੀ ਬਾਅਦ ਵਿਚ ਉਹ ਸ਼ਾਹੀਨ ਬਾਗ਼ ਵਿਚ ਚਲੇ ਗਏ ਸਨ। ਉਹਨਾਂ ਅੱਗੇ ਦਸਿਆ ਕਿ ਸ਼ਾਹੀਨ ਬਾਗ਼ ਵਿਚ ਪੂਰੀ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਹਨ। ਉਹਨਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਫਿਰ ਵੀ ਪੰਜਾਬੀ ਲੋਕਾਂ ਦੇ ਨਾਲ ਨਾਲ ਹੋਰਨਾਂ ਮੈਂਬਰਾਂ ਦਾ ਵੀ ਸਾਥ ਮਿਲ ਰਿਹਾ ਹੈ। ਕੋਈ ਸਬਜ਼ੀ ਦੀ ਸੇਵਾ ਕਰ ਰਿਹਾ ਹੈ ਤੇ ਕੋਈ ਰਿਫਾਇੰਡ ਤੇਲ ਲੈ ਕੇ ਆ ਰਿਹਾ ਹੈ।
Shaheen bagh
ਇਸ ਤਰ੍ਹਾਂ ਜਨਤਾ ਹਰ ਤਰ੍ਹਾਂ ਦੀ ਮਦਦ ਕਰਨ ਵਿਚ ਜੁਟੀ ਹੋਈ ਹੈ। ਡੀਐਸ ਬਿੰਦਰਾ ਨੇ ਕਿਹਾ ਕਿ ਜਦੋਂ ਉਹ ਗੁਰਦੁਆਰੇ ਜਾਂਦੇ ਹਨ ਤਾਂ ਉਹ ਪੈਸਿਆਂ ਨਾਲ ਮੱਥਾ ਟੇਕਦੇ ਹਨ ਇਸ ਤੋਂ ਚੰਗਾ ਹੈ ਕਿ ਉਹ ਇਨਸਾਨੀਅਤ ਲਈ ਕੁੱਝ ਕਰਨ। ਪ੍ਰਮਾਤਮਾ ਨੇ ਜੋ ਦਿੱਤਾ ਹੈ ਉਸ ਨੂੰ ਲੋਕਾਂ ਦੀ ਸੇਵਾ ਵਿਚ ਲਗਾਉਣਾ ਹੀ ਭਲਾ ਹੈ।
Shaheen bagh
ਡੀਐਸ ਬਿੰਦਰਾ ਦਾ ਕਹਿਣਾ ਹੈ ਕਿ ਫਲੈਟ ਵੇਚਣ ਤੋਂ ਪਹਿਲਾਂ ਉਹਨਾਂ ਨੇ ਅਪਣੇ ਪਰਵਾਰ ਤੋਂ ਸਲਾਹ ਮੰਗੀ ਸੀ, ਪਰਵਾਰ ਨੇ ਵੀ ਇਸ ਸ਼ੁੱਭ ਕੰਮ ਵਿਚ ਸਹਿਮਤੀ ਜਤਾਈ ਸੀ ਤੇ ਉਹਨਾਂ ਨੇ ਫਲੈਟ ਵੇਚ ਦਿੱਤਾ। ਦਸ ਦਈਏ ਕਿ ਡੀਐਸ ਬਿੰਦਰਾ ਤੋਂ ਇਲਾਵਾ ਪੰਜਾਬ ਤੋਂ ਆਏ ਲੋਕਾਂ ਨੇ ਅਲੱਗ ਤੋਂ ਲੰਗਰ ਲਗਾਇਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।